22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਵੱਡਾ ਹਾਦਸਾ ਟਲਿਆ, ਕਾਰ ਪਲੇਟਫ਼ਾਰਮ ਤੋਂ ਹੁੰਦੀ ਹੋਈ ਪਟੜੀ ਤੱਕ ਪੁੱਜੀ ਕਾਰ, 2 ਨੌਜਵਾਨ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 28-01-2026

ਚੰਡੀਗੜ੍ਹ, 27 ਜਨਵਰੀ (ਕਪਿਲ ਵਧਵਾ)–ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਜਦੋਂ ਹਿਮਾਚਲ ਪ੍ਰਦੇਸ਼ ਨੰਬਰ ਦੀ ਇਕ ਕਾਰ ਸਿੱਧੀ ਰੇਲਵੇ ਪਲੇਟਫ਼ਾਰਮ ਤੱਕ ਪੁੱਜ ਗਈ ਅਤੇ ਪਲੇਟਫ਼ਾਰਮ ਤੇ ਰੇਲ ਪੱਟੜੀ ਦੇ ਵਿਚਕਾਰ ਫਸ ਗਈ | ਇਸ ਘਟਨਾ ਕਾਰਨ ਸਟੇਸ਼ਨ ਦੇ ਪਲੇਟਫ਼ਾਰਮ 'ਤੇ ਕੱੁਝ ਸਮੇਂ ਲਈ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ | ਘਟਨਾ ਮੰਗਲਵਾਰ ਤੜਕੇ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਗੱਡੀ ਵਿਚ ਦੋ ਨੌਜਵਾਨ ਸਵਾਰ ਸਨ | ਦੱਸਿਆ ਜਾ ਰਿਹਾ ਹੈ ਕਿ ਸ਼ਾਰਟ-ਕੱਟ ਲੈਣ ਦੀ ਕੋਸ਼ਿਸ਼ ਦੌਰਾਨ ਕਾਰ ਸਟੇਸ਼ਨ ਦੇ ਅੰਦਰ ਦਾਖ਼ਲ ਹੋ ਗਈ ਅਤੇ ਕਿਸੇ ਤਰ੍ਹਾਂ ਪਲੇਟਫ਼ਾਰਮ ਨੰਬਰ-1 ਤੱਕ ਪੁੱਜ ਗਈ, ਜਿੱਥੇ ਉਹ ਪਲੇਟਫ਼ਾਰਮ ਅਤੇ ਰੇਲ ਪੱਟੜੀ ਦੇ ਵਿਚਕਾਰ ਫਸ ਗਈ | ਇਸ ਦੌਰਾਨ ਸਟੇਸ਼ਨ 'ਤੇ ਮੌਜੂਦ ਇਕ ਯਾਤਰੀ ਵਲੋਂ ਘਟਨਾ ਦੀ ਵੀਡੀਓ ਬਣਾਈ ਗਈ, ਜੋ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ | ਵੀਡੀਓ ਬਣਾਉਣ ਸਮੇਂ ਕਾਰ ਦੇ ਅੰਦਰ ਇਕ ਨੌਜਵਾਨ ਮੌਜੂਦ ਸੀ | ਕਾਰ ਚਾਲਕ ਦੀ ਪਛਾਣ ਵਿਸ਼ਾਲ ਧੀਮਾਨ ਵਜੋਂ ਹੋਈ ਹੈ, ਜੋ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਦੇ ਜਵਾਨ ਮੌਕੇ 'ਤੇ ਪੁੱਜੇ | ਆਰ. ਪੀ. ਐੱਫ. ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਕੇ ਸਟੇਸ਼ਨ ਤੋਂ ਬਾਹਰ ਖੜ੍ਹਾ ਕਰਵਾ ਦਿੱਤਾ | ਸੂਤਰਾਂ ਮੁਤਾਬਿਕ ਕਾਰ ਵਿਚ ਸਵਾਰ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿਚ ਸਨ, ਜਿਸ ਕਾਰਨ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋ ਸਕਿਆ ਕਿ ਉਹ ਕਿਵੇਂ ਰੇਲਵੇ ਸਟੇਸ਼ਨ ਦੇ ਅੰਦਰ ਤੱਕ ਪੁੱਜ ਗਏ | ਆਰ. ਪੀ. ਐੱਫ. ਵਲੋਂ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਧਾਰਾ ਰੇਲਵੇਜ਼ ਐਕਟ ਦੀ ਧਾਰਾ 153 ਅਤੇ 147 ਤਹਿਤ ਕਾਰਵਾਈ ਕੀਤੀ ਗਈ ਹੈ | ਰਾਹਤ ਦੀ ਗੱਲ ਇਹ ਰਹੀ ਕਿ ਜਿਸ ਸਮੇਂ ਕਾਰ ਰੇਲ ਪੱਟੜੀ ਕੋਲ ਫਸੀ ਹੋਈ ਸੀ, ਉਸ ਸਮੇਂ ਕਿਸੇ ਵੀ ਰੇਲਗੱਡੀ ਦੀ ਆਵਾਜਾਈ ਨਹੀਂ ਸੀ | ਜੇਕਰ ਉਸ ਵੇਲੇ ਕੋਈ ਟ੍ਰੇਨ ਆ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ | ਫ਼ਿਲਹਾਲ ਆਰ. ਪੀ. ਐੱਫ. ਅਤੇ ਰੇਲਵੇ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ

Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਕਾਸ ਪ੍ਰਾਧਿਕਰਨ ਕਰੇਗਾ ਪਹਿਲੇ ਗ੍ਰੀਨ ਐਕਸਪੋ ਦਾ ਆਯੋਜਨ ਅਗਲੀ ਖ਼ਬਰ ਚੰਡੀਗੜ੍ਹ 'ਚ ਆਈ. ਟੀ. ਆਈਜ਼ ਠੇਕਾ ਮੁਲਾਜ਼ਮਾਂ ਦੀ ਭੁੱਖ ਹੜਤਾਲ ਜਾਰੀ <br/>
Ad Position 24