22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਚੰਡੀਗੜ੍ਹ 'ਚ ਆਈ. ਟੀ. ਆਈਜ਼ ਠੇਕਾ ਮੁਲਾਜ਼ਮਾਂ ਦੀ ਭੁੱਖ ਹੜਤਾਲ ਜਾਰੀ <br/>

Ad Position 21
No active advertisement
ਅਜੀਤ ਡੈਸਕ 28-01-2026

ਚੰਡੀਗੜ੍ਹ, 27 ਜਨਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ ਸੈਕਟਰ 36 ਵਿਖੇ ਤਕਨੀਕੀ ਸਿੱਖਿਆ ਵਿਭਾਗ ਦੇ ਦਫ਼ਤਰ ਵਿਖੇ ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜ਼ਮਾਂ ਵਲੋਂ ਲਗਾਏ ਗਏ ਪੱਕੇ ਮੋਰਚੇ ਦੌਰਾਨ ਜੋ ਮੁਲਾਜ਼ਮਾਂ ਨੇ ਭੁੱਖ ਹੜਤਾਲ ਆਰੰਭੀ ਸੀ ਉਹ ਨਿਰੰਤਰ ਜਾਰੀ ਹੈ | ਆਗੂਆਂ ਨੇ ਦੋਸ਼ ਲਾਇਆ ਕਿ ਭੁੱਖ ਹੜਤਾਲ ਉੱਪਰ ਬੈਠੇ 700 ਕੱਚੇ ਇੰਸਟਰਕਟਰਜ ਨੂੰ ਪੰਜਾਬ ਸਰਕਾਰ ਨੇ ਪੱਕਿਆਂ ਕਰਨ ਦੀ ਥਾਂ ਨੌਕਰੀ ਤੋਂ ਕੱਢਣ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ 21 ਜਨਵਰੀ ਨੂੰ 1210 ਰੈਗੂਲਰ ਅਸਾਮੀਆਂ ਅਤੇ 67 ਹੋਰ ਕੁੱਲ 1277 ਅਸਾਮੀਆਂ ਭਰਨ ਜਾ ਰਿਹਾ ਹੈ, ਜੇਕਰ ਇਹ ਅਸਾਮੀਆਂ ਭਰਦੀਆਂ ਹਨ ਤਾਂ ਠੇਕੇ ਉੱਪਰ ਕੰਮ ਕਰਦੇ ਕੱਚੇ ਇੰਸਟਰਕਟਰਜ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ | ਇਸ ਦਾ ਜੱਥੇਬੰਦੀ ਵਲੋਂ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ ਜਥੇਬੰਦੀ ਦੇ ਆਗੂ ਸੇਵਾ ਸਿੰਘ, ਸੁਖਰਾਜ ਸਿੰਘ, ਨਵਨੀਤ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਸਿੰਘ ਅਤੇ ਸਮੁੱਚੀ ਸੂਬਾ ਕਮੇਟੀ ਨੇ ਕਿਹਾ ਕਿ ਅਸੀਂ ਰੈਗੂਲਰ ਅਸਾਮੀਆਂ ਵਿਰੁੱਧ ਨਹੀਂ ਹਾਂ ਸਾਡਾ ਸਿਰਫ਼ ਇੱਕੋਂ ਮਕਸਦ ਹੈ ਕਿ ਸਾਡੀ ਨੌਕਰੀ ਰੈਗੂਲਰ ਅਸਾਮੀਆਂ ਕੱਢਣ ਤੋਂ ਪਹਿਲਾਂ ਸੁਰੱਖਿਆ ਕਰਕੇ ਰੈਗੂਲਰ ਕੀਤਾ ਜਾਵੇ ਕਿਉਂਕਿ ਸਾਡੀਆਂ ਵਿੱਦਿਅਕ ਯੋਗਤਾਵਾਂ ਵੀ ਉਹੀ ਹਨ ਜਿਹੜੀਆਂ ਤੁਸੀਂ ਰੈਗੂਲਰ ਅਸਾਮੀਆਂ ਵਿਚ ਮੰਗੀਆਂ ਹਨ ਅਤੇ ਸਾਡੇ ਕੋਲ ਤਜਰਬਾ ਵੀ 16-17 ਸਾਲਾ ਦਾ ਹੈ ਤੇ ਫਿਰ ਸਾਡੇ ਬਾਰੇ ਸਰਕਾਰ ਕਿਉਂ ਨਹੀਂ ਵਿਚਾਰ ਰਹੀਂ | ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀ ਨੌਕਰੀ ਸੁਰੱਖਿਅਤ ਕਰਕੇ ਇਹ ਅਸਾਮੀਆਂ ਕੱਢਦੀ ਹੈ ਤਾਂ ਅਸੀਂ ਇਸ ਦਾ ਸਵਾਗਤ ਕਰਾਂਗੇ ਜੇਕਰ ਪੰਜਾਬ ਸਰਕਾਰ ਸਾਨੂੰ ਦਰਕਿਨਾਰ ਕਰਕੇ ਇਹ ਅਸਾਮੀਆਂ ਕੱਢਦੀ ਹੈ ਤਾਂ ਇਸ ਦਾ ਵੱਡੇ ਪੱਧਰ ਉੱਪਰ ਵਿਰੋਧ ਕੀਤਾ ਜਾਵੇਗਾ ਅਤੇ ਲੋੜ ਪੈਣ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ ਤਾਂ ਜੋ ਇਨਸਾਫ਼ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਵੱਡਾ ਹਾਦਸਾ ਟਲਿਆ, ਕਾਰ ਪਲੇਟਫ਼ਾਰਮ ਤੋਂ ਹੁੰਦੀ ਹੋਈ ਪਟੜੀ ਤੱਕ ਪੁੱਜੀ ਕਾਰ, 2 ਨੌਜਵਾਨ... ਅਗਲੀ ਖ਼ਬਰ ਚੰਡੀਗੜ੍ਹ 'ਚ 77ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ <br/>
Ad Position 24