ਐੱਸ. ਏ. ਐੱਸ. ਨਗਰ, 27 ਜਨਵਰੀ (ਪ੍ਰੋ. ਅਵਤਾਰ ਸਿੰਘ)-ਮੁਕਤਾਨੰਦ ਬਾਪੂ ਜੀ ਦੀ ਕਿ੍ਪਾ ਦੇ ਚਲਦਿਆਂ ਸ੍ਰੀ ਸ੍ਰੀ 108 ਤਪੋਨਿਸਟ ਅਗਨੀਹੋਤਰੀ ਸੰਪੂਰਨਾ ਨੰਦ ਬ੍ਰਹਮਚਾਰੀ ਜੀ ਮਹਾਰਾਜ ਦੀ ਅਗਵਾਈ ਹੇਠ ਸ੍ਰੀ ਅਮਤੇਸ਼ਵਰ ਮਹਾਂਦੇਵ ਮੰਦਰ ਸੈਕਟਰ-89 ਮੁਹਾਲੀ ਵਿਖੇ ਭਜਨ ਸੰਧਿਆ ਕਰਵਾਈ ਗਈ, ਜਿਸ ਦੌਰਾਨ ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਕਾਰ ਦੀਪਕ ਬਾਲੀ ਅਤੇ ਮੁਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸੂਫੀ ਕਲਾਕਾਰ ਕੰਵਰ ਗਰੇਵਾਲ ਅਤੇ ਪ੍ਰਸਿੱਧ ਪੰਜਾਬੀ ਗਾਇਕ ਰੌਸ਼ਨ ਪਿ੍ੰਸ ਨੇ ਆਪਣੇ ਸੂਫੀ ਗੀਤਾਂ ਦੇ ਭੇਟਾਵਾਂ ਰਾਹੀਂ ਭਰਵੀਂ ਹਾਜ਼ਰੀ ਲੁਆਈ | ਇਸ ਤੋਂ ਪਹਿਲਾਂ ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਕਾਰ ਦੀਪਕ ਬਾਲੀ ਅਤੇ ਮੁਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਤਪੋਨਿਸਟ ਅਗਨੀਹੋਤਰੀ ਸੰਪੂਰਨਾ ਨੰਦ ਬ੍ਰਹਮਚਾਰੀ ਜੀ ਮਹਾਰਾਜ ਵਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਹਰਿਆਣਾ ਦੇ ਕੈਬਨਿਟ ਮੰਤਰੀ ਅਰਵਿੰਦ ਸ਼ਰਮਾ, ਆਪ ਆਗੂ ਸੁਰਿੰਦਰ ਸਿੰਘ ਰੋਡਾ ਸੋਹਾਣਾ, ਸਾਬਕਾ ਕੌਂਸਲਰ ਮੁਹਾਲੀ ਹਰਪਾਲ ਸਿੰਘ ਚੰਨਾ, ਕੌਂਸਲਰ ਜਸਪਾਲ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ, ਗੁਰਪ੍ਰੀਤ ਸਿੰਘ ਬਰਿਆਲੀ, ਅਰੁਣ ਗੋਇਲ, ਸੁਰਿੰਦਰ ਸਿੰਘ, ਅਕਵਿੰਦਰ ਸਿੰਘ ਗੌਸਲ ਤੇ ਪ੍ਰਗਟ ਸਿੰਘ ਰਾਏਪੁਰ ਕਲਾਂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਰਹੇ |