22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸੋਹਾਣਾ ਹਸਪਤਾਲ ਮੁਹਾਲੀ ਵਲੋਂ 500 ਰੋਬੋਟਿਕ ਸਰਜਰੀਆਂ ਪੂਰੀਆਂ <br/>

Ad Position 21
No active advertisement
ਅਜੀਤ ਡੈਸਕ 28-01-2026
ਐੱਸ. ਏ. ਐੱਸ. ਨਗਰ, 27 ਜਨਵਰੀ (ਪ੍ਰੋ. ਅਵਤਾਰ ਸਿੰਘ)-ਸਥਾਨਕ ਸੈਕਟਰ 77 ਸਥਿਤ ਸੋਹਾਣਾ ਹਸਪਤਾਲ ਵਲੋਂ ਹਸਪਤਾਲ 'ਚ 500 ਸਫਲ ਸਰਜਰੀਆਂ ਪੂਰੀਆਂ ਹੋਣ 'ਤੇ ਜਸ਼ਨ ਮਨਾਇਆ ਗਿਆ | ਸਿਰਫ਼ ਦੋ ਸਾਲ ਦੇ ਸਮੇਂ 'ਚ ਇੰਨੀਆਂ ਸਫਲ ਸਰਜਰੀਆਂ ਰੋਬੋਟਿਕ ਪ੍ਰੋਗਰਾਮ 'ਚ ਇੱਕ ਮਹੱਤਵਪੂਰਨ ਜਿੱਤ ਹੈ | ਇਸ ਮੌਕੇ ਕੈਂਸਰ, ਯੂਰੋਲੋਜੀ, ਗਾਇਨੀ ਅਤੇ ਜਰਨਲ ਪੇਚੀਦਾ ਰੋਬੋਟਿਕਸ ਸਰਜਰੀਆਂ ਦੇ ਮਰੀਜ਼ਾਂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਇਸ ਤਕਨੀਕ ਦੇ ਸਕਾਰਾਤਮਕ ਨਤੀਜੇ ਸਾਂਝੇ ਕੀਤੇ | ਜ਼ਿਕਰਯੋਗ ਹੈ ਕਿ ਇਸ ਮੈਡੀਕਲ ਤਕਨੀਕ 'ਚ ਅਤਿ ਆਧੁਨਿਕ ਚੌਥੀ ਜਨਰੇਸ਼ਨ ਦੇ ਇਸ ਰੋਬੋਟਿਕ ਰਾਹੀਂ ਮਾਹਿਰ ਸਰਜਨਾਂ ਨੂੰ ਪੇਚੀਦਾ ਸਰਜਰੀ ਕਰਨ 'ਚ ਹੋਰ ਨਿਪੁੰਨਤਾ ਤੇ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਆਸਾਨੀ ਨਾਲ ਕਰਨ 'ਚ ਸਹੂਲਤ ਮਿਲਦੀ ਹੈ, ਜਿਸ ਨਾਲ ਆਪ੍ਰੇਸ਼ਨ ਦੌਰਾਨ ਹੋਣ ਵਾਲੀ ਤਕਲੀਫ਼ ਅਤੇ ਲੱਗਣ ਵਾਲਾ ਸਮਾਂ ਵੀ ਬਹੁਤ ਘੱਟ ਹੋ ਜਾਂਦਾ ਹੈ | ਇਸ ਮੌਕੇ ਮਰੀਜ਼ਾਂ ਲਈ ਵਿਸ਼ੇਸ਼ ਪੈਕੇਜਾਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸਰਜਰੀ ਲਈ ਮੁਫ਼ਤ ਰਾਏ ਦੀ ਸਹੂਲਤ, ਰੋਬੋਟਿਕ ਸਰਜਰੀ ਤੋਂ ਪਹਿਲਾਂ ਦੇ ਟੈਸਟਾਂ 'ਤੇ 50% ਦੀ ਛੋਟ, ਰੋਬੋਟਿਕ ਕੈਂਸਰ ਸਰਜਰੀਆਂ ਲਈ ਵਿਸ਼ੇਸ਼ ਰਿਆਇਤੀ ਪੈਕੇਜ ਅਤੇ ਸਰਜਰੀ ਤੋਂ ਬਾਅਦ ਦੋ ਮੁਫ਼ਤ ਫਾਲੋ-ਅੱਪ ਵਿਜ਼ਟ ਸ਼ਾਮਿਲ ਹਨ | ਇਸ ਮੌਕੇ ਕੈਂਸਰ, ਯੂਰੋਲੋਜੀ, ਗਾਇਨੀ ਅਤੇ ਜਰਨਲ ਪੇਚੀਦਾ ਰੋਬੋਟਿਕਸਸ ਸਰਜਰੀਆਂ ਦੇ ਮਰੀਜ਼ਾਂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਇਸ ਤਕਨੀਕ ਦੇ ਸਕਾਰਾਤਮਕ ਨਤੀਜੇ ਸਾਂਝੇ ਕੀਤੇ | ਇਸ ਮੌਕੇ ਖ਼ੁਸ਼ੀ ਸਾਂਝੀ ਕਰਦੇ ਹੋਏ ਡਾ. ਗਗਨਦੀਪ ਸਿੰਘ ਸੱਚਦੇਵਾ ਕਿਹਾ ਕਿ 500 ਰੋਬੋਟਿਕ ਸਰਜਰੀਆਂ ਪੂਰੀਆਂ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ | ਇਸ ਮੌਕੇ ਮਰੀਜ਼ਾਂ ਨਾਲ ਰੂ-ਬ-ਰੂ ਹੁੰਦੇ ਹੋਏ ਸੋਹਾਣਾ ਹਸਪਤਾਲ ਦੇ ਟਰੱਸਟ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ, ਜੋ ਕਿ ਉਹ ਇਸ ਸਰਜੀਕਲ ਰੋਬੋਟ ਦੀ ਉੱਤਮਤਾ ਨਾਲ ਪੂਰਾ ਕਰ ਰਹੇ ਹਨ | ਇਸ ਦੌਰਾਨ ਕਈ ਮਰੀਜ਼ਾਂ ਨੇ ਰੋਬੋਟਿਕ ਸਰਜਰੀ ਦੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਰਿਕਵਰੀ ਬੇਮਿਸਾਲ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਪੋਸਟ-ਆਪਰੇਟਿਵ ਦਰਦ ਜਾਂ ਬੇਆਰਾਮੀ ਨਹੀਂ ਮਹਿਸੂਸ ਹੋਈ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਕੁਲਵੰਤ ਸਿੰਘ ਸਰਪੰਚ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਢਕੌਲੀ ਹਸਪਤਾਲ ਦੇ ਡਾਕਟਰ 'ਤੇ ਨਸ਼ਾ ਕਰ ਕੇ ਡਿਊਟੀ ਕਰਨ ਦੇ ਦੋਸ਼ ਲੱਗੇ <br/>
Ad Position 24