06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਾਮਲਾ ਡਿਜੀਟਲ ਅਰੇਸਟ ਦੇ ਨਾਂਅ 'ਤੇ 85 ਲੱਖ ਦੀ ਠੱਗੀ ਦਾ, ਇਕ ਹੋਰ ਮੁਲਜ਼ਮ ਬੈਂਗਲੁਰੂ ਤੋਂ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 31-01-2026
ਚੰਡੀਗੜ੍ਹ, 30 ਜਨਵਰੀ (ਕਪਿਲ ਵਧਵਾ)—ਡਿਜੀਟਲ ਅਰੇਸਟ ਦਾ ਡਰ ਦਿਖਾ ਕੇ 85 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ 'ਚ ਚੰਡੀਗੜ੍ਹ ਸਾਈਬਰ ਕ੍ਰਾਈਮ ਸੈੱਲ ਨੇ ਦੂਸਰੇ ਮੁਲਜ਼ਮ ਨੂੰ ਬੈਂਗਲੁਰੂ (ਕਰਨਾਟਕਾ) ਤੋਂ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬੈਂਗਲੁਰੂ ਨਿਵਾਸੀ ਸਿਬਗਤੁੱਲਾ ਬੇਗ ਉਰਫ਼ ਸਈਅੱਦ ਵਜੋਂ ਹੋਈ ਹੈ | ਮੁਲਜ਼ਮ ਦਾ ਸਬੰਧ ਉਸ ਫ਼ਰਜ਼ੀ ਡਿਜੀਟਲ ਅਰੇਸਟ ਰੈਕਟ ਨਾਲ ਸਾਹਮਣੇ ਆਇਆ ਹੈ, ਜਿਸ ਵਿਚ ਚੰਡੀਗੜ੍ਹ ਦੇ ਇਕ ਵਿਅਕਤੀ ਤੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਸੀ | ਪੁਲਿਸ ਮੁਤਾਬਿਕ ਸ਼ਿਕਾਇਤਕਰਤਾ ਨੂੰ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਕਾਲਾਂ ਆਈਆਂ ਸਨ | ਕਾਲ ਕਰਨ ਵਾਲਿਆਂ ਨੇ ਆਪਣੇ ਆਪ ਨੂੰ ਟੈਲੀਕੌਮ ਅਥਾਰਟੀ ਆਫ਼ ਇੰਡੀਆ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਦੱਸਿਆ | ਸਾਈਬਰ ਠੱਗਾਂ ਨੇ ਸ਼ਿਕਾਇਤਕਰਤਾ ਨੂੰ ਇਕ ਫ਼ਰਜ਼ੀ ਮਨੀ ਲਾਂਡਰਿੰਗ ਕੇਸ 'ਚ ਫਸਾਉਣ ਦੀ ਧਮਕੀ ਦਿੰਦਿਆਂ ਡਿਜੀਟਲ ਅਰੇਸਟ ਦਾ ਡਰ ਦਿਖਾਇਆ | ਮੁਲਜ਼ਮਾਂ ਵਲੋਂ ਕਿਹਾ ਗਿਆ ਕਿ ਜੇਕਰ ਉਹ ਕਾਨੂੰਨੀ ਕਾਰਵਾਈ ਤੋਂ ਬਚਣਾ ਚਾਹੁੰਦਾ ਹੈ ਤਾਂ ਉਸਨੂੰ ਇਕ ਖ਼ਾਸ 'ਪ੍ਰਾਇਓਰਿਟੀ ਇਨੋਸੈਂਸ ਸਰਟੀਫਿਕੇਟ' ਲੈਣਾ ਪਵੇਗਾ | ਡਰ ਅਤੇ ਭਰਮ 'ਚ ਆ ਕੇ ਸ਼ਿਕਾਇਤਕਰਤਾ ਨੇ ਵੱਖ-ਵੱਖ ਬੈਂਕ ਖਾਤਿਆਂ 'ਚ ਕਈ ਵਾਰ ਰਕਮ ਭੇਜੀ, ਜਿਸ ਨਾਲ ਉਸ ਤੋਂ ਕੁੱਲ 85 ਲੱਖ ਰੁਪਏ ਦੀ ਠੱਗੀ ਹੋ ਗਈ | ਜਾਂਚ ਦੌਰਾਨ ਸਾਈਬਰ ਸੈੱਲ ਨੇ ਪੈਸਿਆਂ ਦੇ ਲੈਣ-ਦੇਣ ਦੀ ਪੜਤਾਲ ਕੀਤੀ, ਜਿਸ 'ਚ ਪਤਾ ਲੱਗਾ ਕਿ ਠੱਗੀ ਦੀ ਰਕਮ ਦਾ ਇਕ ਹਿੱਸਾ ਐਕਸਿਸ ਬੈਂਕ ਦੇ ਉਸ ਖਾਤੇ 'ਚ ਗਿਆ ਸੀ, ਜੋ 'ਐਸਕੇ ਕਲੇਕਸ਼ਨ' ਦੇ ਨਾਂ 'ਤੇ ਖੁੱਲਿ੍ਹਆ ਹੋਇਆ ਸੀ | ਤਕਨੀਕੀ ਸਬੂਤਾਂ, ਕੇ.ਵਾਈ.ਸੀ. ਦਸਤਾਵੇਜ਼ਾਂ ਅਤੇ ਲੋਕੇਸ਼ਨ ਜਾਣਕਾਰੀ ਦੇ ਆਧਾਰ 'ਤੇ ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਬੈਂਗਲੁਰੂ ਦੇ ਵਿਵੇਕਨਗਰ ਥਾਣਾ ਪੁਲਿਸ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ' ਦਾ 11ਵਾਂ ਦਿਨ ਪੰਜਾਬ ਪੁਲਿਸ ਨੇ 795 ਥਾਵਾਂ 'ਤੇ ਕੀਤੀ ਛਾਪੇਮਾਰੀ 3 ਹਥਿਆਰਾਂ ਸਮੇਤ 201 ਕਾਬੂ... ਅਗਲੀ ਖ਼ਬਰ ਘੱਗਰ ਪੁਲ 'ਤੇ ਜਾਮ 'ਚ ਖੜ੍ਹੀ ਫਾਰਚੂਨਰ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ <br/>
Ad Position 24
No active advertisement