06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਘੱਗਰ ਪੁਲ 'ਤੇ ਜਾਮ 'ਚ ਖੜ੍ਹੀ ਫਾਰਚੂਨਰ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ <br/>

Ad Position 21
No active advertisement
ਅਜੀਤ ਡੈਸਕ 31-01-2026
ਡੇਰਾਬੱਸੀ, 30 ਜਨਵਰੀ (ਗੁਰਮੀਤ ਸਿੰਘ)-ਜ਼ੀਰਕਪੁਰ ਤੋਂ ਡੇਰਾਬੱਸੀ ਨੂੰ ਆਉਂਦੀ ਸੜਕ 'ਤੇ ਪੈਂਦੇ ਘੱਗਰ ਪੁਲ 'ਤੇ ਲੱਗੇ ਜਾਮ 'ਚ ਖੜ੍ਹੀ ਫਾਰਚੂਨਰ ਗੱਡੀ ਨੂੰ ਪਿੱਛੇ ਤੋਂ ਆਏ ਇਕ ਤੇਜ਼ ਰਫ਼ਤਾਰ ਕੈਂਟਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜਬਰਦਸਤ ਸੀ ਕਿ ਫਾਰਚੂਨਰ ਅੱਗੇ ਖੜ੍ਹੀ ਇਕ ਹੋਰ ਗੱਡੀ ਨਾਲ ਟਕਰਾ ਗਈ ਅਤੇ ਉਹ ਗੱਡੀ ਅਗਲੀ ਗੱਡੀ ਨਾਲ ਟਕਰਾ ਗਈ, ਜਿਸ ਕਾਰਨ ਤਿੰਨੋਂ ਗੱਡੀਆਂ ਨੁਕਸਾਨੀਆਂ ਗਈਆਂ | ਇਸ ਹਾਦਸੇ 'ਚ ਫਾਰਚੂਨਰ 'ਚ ਸਵਾਰ ਛੋਟਾ ਬੱਚਾ ਅਤੇ ਚਾਲਕ ਵਾਲ-ਵਾਲ ਬਚ ਗਏ | ਹਾਦਸੇ ਮਗਰੋਂ ਕੈਂਟਰ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਾਮ ਕਰਕੇ ਉਸ ਨੂੰ ਰਾਹ ਨਹੀਂ ਮਿਲਿਆ | ਇਸ ਦੌਰਾਨ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ | ਫਾਰਚੂਨਰ ਚਾਲਕ ਰਾਹੁਲ ਵਾਸੀ ਮੁਬਾਰਕਪੁਰ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਆਪਣੇ ਬੱਚੇ ਨਾਲ ਆਪਣੀ ਗੱਡੀ ਰਾਹੀਂ ਆ ਰਿਹਾ ਸੀ ਅਤੇ ਘੱਗਰ ਪੁਲ 'ਤੇ ਜਾਮ ਕਾਰਨ ਗੱਡੀ ਖੜ੍ਹੀ ਸੀ ਅਤੇ ਇਸ ਦੇ ਦੌਰਾਨ ਪਿੱਛੇ ਤੋਂ ਆਏ ਇਕ ਕੈਂਟਰ ਨੇ ਉਸ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗ਼ਨੀਮਤ ਰਹੀ ਕਿ ਕੈਂਟਰ ਦੀ ਟੱਕਰ ਫਾਰਚੂਨਰ ਨਾਲ ਹੋਈ ਹੈ ਅਤੇ ਜੇਕਰ ਕੋਈ ਦੋ ਪੀਹਆ ਵਾਹਨ ਅੱਗੇ ਹੁੰਦੇ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ | ਲੋਕਾਂ ਵਲੋਂ ਕੈਂਟਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਡਿਜੀਟਲ ਅਰੇਸਟ ਦੇ ਨਾਂਅ 'ਤੇ 85 ਲੱਖ ਦੀ ਠੱਗੀ ਦਾ, ਇਕ ਹੋਰ ਮੁਲਜ਼ਮ ਬੈਂਗਲੁਰੂ ਤੋਂ ਗਿ੍ਫ਼ਤਾਰ <br/> ਅਗਲੀ ਖ਼ਬਰ ਨਿਊਜ਼ੀਲੈਂਡ ਵਰਕ ਵੀਜ਼ਾ ਦੇ ਨਾਂਅ 'ਤੇ 9 ਲੱਖ ਦੀ ਠੱਗੀ ਦਾ ਪਰਦਾਫਾਸ਼ <br/>
Ad Position 24
No active advertisement