07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਿਊਜ਼ੀਲੈਂਡ ਵਰਕ ਵੀਜ਼ਾ ਦੇ ਨਾਂਅ 'ਤੇ 9 ਲੱਖ ਦੀ ਠੱਗੀ ਦਾ ਪਰਦਾਫਾਸ਼ <br/>

Ad Position 21
No active advertisement
ਅਜੀਤ ਡੈਸਕ 31-01-2026
ਪੰਚਕੂਲਾ, 30 ਜਨਵਰੀ (ਕਪਿਲ)-ਪੰਚਕੂਲਾ 'ਚ ਵਿਦੇਸ਼ ਭੇਜਣ ਦੇ ਨਾਂਅ 'ਤੇ ਕੀਤੀ ਜਾ ਰਹੀ ਠੱਗੀ ਦੇ ਇਕ ਗੰਭੀਰ ਮਾਮਲੇ ਦਾ ਖੁਲਾਸਾ ਕਰਦੇ ਹੋਏ ਪੰਚਕੂਲਾ ਪੁਲਿਸ ਨੇ ਇਕ ਸ਼ਾਤਿਰ ਨਕਲੀ ਇਮੀਗ੍ਰੇਸ਼ਨ ਏਜੰਟ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਨੇ ਨਿਊਜ਼ੀਲੈਂਡ 'ਚ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਪੰਚਕੂਲਾ ਇਕ ਨਿਵਾਸੀ ਤੋਂ ਕਰੀਬ 9 ਲੱਖ ਰੁ. ਦੀ ਠੱਗੀ ਕੀਤੀ ਸੀ | ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਨਿਆਇਕ ਪ੍ਰਕਿਰਿਆ ਅਧੀਨ ਜੇਲ੍ਹ ਭੇਜ ਦਿੱਤਾ ਹੈ | ਪੰਚਕੂਲਾ ਵਾਸੀ ਸ਼ਿਕਾਇਤਕਰਤਾ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਨੂੰ ਕਿਸੇ ਜਾਣਕਾਰ ਰਾਹੀਂ ਮਨਦੀਪ ਨਾਮਕ ਵਿਅਕਤੀ ਬਾਰੇ ਜਾਣਕਾਰੀ ਮਿਲੀ ਸੀ, ਜਿਸ ਨੇ ਆਪਣੇ ਆਪ ਨੂੰ ਨਿਊਜ਼ੀਲੈਂਡ ਵਰਕ ਵੀਜ਼ਾ ਦਾ ਏਜੰਟ ਦੱਸਿਆ ਸੀ ਅਤੇ ਜੂਨ 2023 'ਚ ਦੋਨਾਂ ਦੀ ਮੁਲਾਕਾਤ ਹੋਈ, ਜਿਸ ਤੋਂ ਬਾਅਦ ਮੁਲਜ਼ਮ ਨੇ ਉਸਨੂੰ ਭਰੋਸੇ 'ਚ ਲੈ ਕੇ ਪੀੜਤ ਤੋਂ ਲੋੜੀਂਦੇ ਦਸਤਾਵੇਜ਼ ਹਾਸਿਲ ਕਰ ਲਏ | ਇਸ ਤੋਂ ਬਾਅਦ ਮੁਲਜ਼ਮ ਵਲੋਂ ਵੱਖ-ਵੱਖ ਪ੍ਰਕਿਰਿਆਵਾਂ ਅਤੇ ਫੀਸਾਂ ਦਾ ਹਵਾਲਾ ਦੇ ਕੇ ਵੱਖ-ਵੱਖ ਸਮਿਆਂ 'ਤੇ ਪੀੜਤ ਤੋਂ ਕੁੱਲ 9 ਲੱਖ ਰੁ. ਵਸੂਲ ਲਏ ਗਏ | ਪੀੜਤ ਦਾ ਭਰੋਸਾ ਜਿੱਤਣ ਲਈ ਮੁਲਜ਼ਮ ਨੇ ਉਸਨੂੰ ਨਕਲੀ ਜਾਬ ਲੈਟਰ ਤੇ ਨਕਲੀ ਹਵਾਈ ਟਿਕਟ ਵੀ ਦਿਖਾਏ | ਮੁਲਜ਼ਮ ਨੇ ਆਪਣਾ ਦਫ਼ਤਰ ਸੈਕਟਰ-17 ਸੀ, ਚੰਡੀਗੜ੍ਹ 'ਚ ਖੋਲ੍ਹ ਰੱਖਿਆ ਸੀ, ਤਾਂ ਜੋ ਲੋਕਾਂ ਦਾ ਉਸ 'ਤੇ ਭਰੋਸਾ ਬਣ ਸਕੇ | ਸ਼ਿਕਾਇਤ ਦੇ ਆਧਾਰ 'ਤੇ ਥਾਣਾ ਚੰਡੀਮੰਦਿਰ ਵਿਖੇ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 406, 420, 120-ਬੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਅਧੀਨ ਮਾਮਲਾ ਦਰਜ ਕੀਤਾ ਗਿਆ | ਇਸ ਮਾਮਲੇ ਦੀ ਜਾਂਚ ਦੌਰਾਨ ਐਂਟੀ ਇਮੀਗ੍ਰੇਸ਼ਨ ਫ੍ਰਾਡ ਯੂਨਿਟ ਦੇ ਇੰਚਾਰਜ ਯੋਗਵਿੰਦਰ ਸਿੰਘ ਦੀ ਅਗਵਾਈ 'ਚ ਇਕ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮ ਮਨਦੀਪ ਸਿੰਘ ਨਿਵਾਸੀ ਲੁਧਿਆਣਾ (ਹਾਲ ਕਿਰਾਏਦਾਰ ਮੁਹਾਲੀ) ਨੂੰ ਬੀਤੀ 27 ਜਨਵਰੀ ਨੂੰ ਗਿ੍ਫ਼ਤਾਰ ਕੀਤਾ, ਜਿਸਨੂੰ 28 ਜਨਵਰੀ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ | ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ 'ਚ ਫਿਲਹਾਲ ਕਿਸੇ ਹੋਰ ਮੁਲਜ਼ਮ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ ਤੇ ਰਿਮਾਂਡ ਖਤਮ ਹੋਣ ਉਪਰੰਤ ਮੁਲਜ਼ਮ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ | ਡੀ. ਸੀ. ਪੀ. ਪੰਚਕੂਲਾ ਸਿ੍ਸ਼ਟੀ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਮਨਦੀਪ ਸਿੰਘ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਪੰਚਕੂਲਾ ਅਤੇ ਪੰਜਾਬ 'ਚ ਨਿਊਜ਼ੀਲੈਂਡ ਅਤੇ ਕੈਨੇਡਾ 'ਚ ਵਰਕ ਵੀਜ਼ਾ ਦਿਵਾਉਣ ਦੇ ਨਾਂਅ 'ਤੇ ਕੁੱਲ ਚਾਰ ਮਾਮਲੇ ਦਰਜ ਹਨ |

Ad Position 22
No active advertisement
ਪਿਛਲੀ ਖ਼ਬਰ ਘੱਗਰ ਪੁਲ 'ਤੇ ਜਾਮ 'ਚ ਖੜ੍ਹੀ ਫਾਰਚੂਨਰ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ <br/> ਅਗਲੀ ਖ਼ਬਰ ਚੰਡੀਗੜ੍ਹ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ <br/>
Ad Position 24
No active advertisement