06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਲੜਾਈ-ਝਗੜੇ ਦਾ ਕੇਸ ਰਫ਼ਾ-ਦਫ਼ਾ ਕਰਨ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਏ. ਐੱਸ. ਆਈ. ਵਿਜੀਲੈਂਸ ਵਲੋਂ ਕਾਬੂ <br/>

Ad Position 21
No active advertisement
ਅਜੀਤ ਡੈਸਕ 31-01-2026
ਐੱਸ. ਏ. ਐੱਸ. ਨਗਰ, 30 ਜਨਵਰੀ (ਕਪਿਲ ਵਧਵਾ)-ਲੜਾਈ-ਝਗੜੇ ਦੇ ਇਕ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਬਦਲੇ ਲੱਖਾਂ ਰੁ. ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪੰਜਾਬ ਵਿਜੀਲੈਂਸ ਬਿਊਰੋ ਨੇ ਮੁਹਾਲੀ ਦੇ ਥਾਣਾ ਬਲੌਂਗੀ 'ਚ ਤਾਇਨਾਤ ਏ. ਐੱਸ. ਆਈ. ਬੀਰ ਚੰਦ ਨੂੰ ਗਿ੍ਫ਼ਤਾਰ ਕਰ ਲਿਆ ਹੈ | ਵਿਜੀਲੈਂਸ ਵਲੋਂ ਏ. ਐੱਸ. ਆਈ. ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਇਸ ਦੇ ਨਾਲ ਹੀ ਕੇਸ 'ਚ ਥਾਣਾ ਮੁਖੀ ਦੀ ਸੰਭਾਵਿਤ ਭੂਮਿਕਾ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿਚ ਚੰਡੀਗੜ੍ਹ ਦੀ ਮਲੋਆ ਕਾਲੋਨੀ ਦੇ ਰਹਿਣ ਵਾਲੇ ਸਤੀਸ਼ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ 27 ਨਵੰਬਰ 2025 ਨੂੰ ਪਿੰਡ ਬੜਮਾਜਰਾ ਦੇ ਰਹਿਣ ਵਾਲੇ ਅਰਸ਼ ਨਾਲ ਹੋਇਆ ਸੀ | ਵਿਆਹ ਤੋਂ ਬਾਅਦ ਉਸ ਦੀ ਧੀ ਦੇ ਸਹੁਰੇ ਪਰਿਵਾਰ ਰਿਸੈਪਸ਼ਨ ਰੱਖੀ ਗਈ ਸੀ, ਜਿਸ ਵਿਚ ਉਹ ਆਪਣੇ ਪਰਿਵਾਰ ਸਮੇਤ ਸ਼ਾਮਿਲ ਹੋਇਆ ਸੀ | 28 ਨਵੰਬਰ 2025 ਨੂੰ ਉਸ ਦੀ ਧੀ ਨੇ ਫ਼ੋਨ ਕਰਕੇ ਦੱਸਿਆ ਕਿ ਰਿਸੈਪਸ਼ਨ ਪਾਰਟੀ ਤੋਂ ਬਾਅਦ ਕੁਝ ਨੌਜਵਾਨਾਂ ਵਿਚਕਾਰ ਲੜਾਈ ਹੋ ਗਈ ਸੀ, ਜਿਸ ਦੌਰਾਨ ਇਕ ਨੌਜਵਾਨ ਨੂੰ ਕੁਰਸੀ ਲੱਗਣ ਕਾਰਨ ਗੰਭੀਰ ਸੱਟਾਂ ਆਈਆਂ ਹਨ | ਸ਼ਿਕਾਇਤ ਅਨੁਸਾਰ 6 ਦਸੰਬਰ 2025 ਨੂੰ ਧੀ ਨੇ ਮੁੜ ਫ਼ੋਨ ਕਰਕੇ ਉਸ ਨੂੰ ਜਾਣਕਾਰੀ ਦਿੱਤੀ ਕਿ ਉਸ ਲੜਾਈ ਸੰਬੰਧੀ ਉਸ ਦੇ ਪਤੀ ਅਰਸ਼ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਰਿਸਪੈਸ਼ਨ 'ਚ ਇਕ ਨੌਜਵਾਨ ਨੂੰ ਚਾਕੂ ਲੱਗਣ ਕਾਰਨ ਗੰਭੀਰ ਜ਼ਖ਼ਮ ਆਏ ਹਨ ਅਤੇ ਉਹ ਫੇਜ਼-6 ਸਥਿਤ ਹਸਪਤਾਲ ਵਿਖੇ ਦਾਖ਼ਲ ਹੈ, ਜਿਸ ਕਾਰਨ ਅਰਸ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਬਾਅਦ ਸਤੀਸ਼ ਅਤੇ ਉਸ ਦੇ ਰਿਸ਼ਤੇਦਾਰ ਜਾਂਚ ਅਧਿਕਾਰੀ ਬੀਰ ਚੰਦ ਨੂੰ ਮਿਲਣ ਲਈ ਥਾਣਾ ਬਲੌਂਗੀ ਵਿਖੇ ਗਏ, ਜਿਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਰਸ਼ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ | ਕੇਸ ਨੂੰ 'ਨਿਪਟਾਉਣ' ਲਈ ਪਹਿਲਾਂ 50 ਹਜ਼ਾਰ ਰੁ. ਦੀ ਮੰਗ ਕੀਤੀ ਗਈ ਅਤੇ ਜਦੋਂ 3 ਤੋਂ 4 ਦਿਨਾਂ ਬਾਅਦ ਅਰਸ਼ ਦਾ ਦਾਦਾ ਥਾਣੇ ਗਿਆ ਤਾਂ ਉਸ ਨੇ ਜਾਂਚ ਅਧਿਕਾਰੀ ਨਾਲ ਗੱਲਬਾਤ ਕਰਕੇ ਉਸ ਨੂੰ 30 ਹਜ਼ਾਰ ਰੁ. ਦੇ ਦਿੱਤੇ | ਇਸ ਤੋਂ ਬਾਅਦ 22 ਦਸੰਬਰ 2025 ਨੂੰ ਏ. ਐੱਸ. ਆਈ. ਬੀਰ ਚੰਦ ਨੇ ਕਿਹਾ ਕਿ ਕੇਸ ਵਿਚ ਧਾਰਾ 307 ਲੱਗ ਸਕਦੀ ਹੈ, ਜਿਸ ਕਾਰਨ ਮਾਮਲਾ ਨਿਪਟਾਉਣ ਲਈ ਹੋਰ ਵੱਡੀ ਰਕਮ ਲੱਗੇਗੀ ਅਤੇ 'ਸੇਵਾ-ਪਾਣੀ' ਵੀ ਵੱਖਰਾ ਦੇਣਾ ਪਵੇਗਾ | ਏ. ਐੱਸ. ਆਈ. ਨੇ ਕਿਹਾ ਕਿ ਥਾਣਾ ਮੁਖੀ ਦਾ ਬਹੁਤ ਦਬਾਅ ਹੈ ਅਤੇ 1.25 ਲੱਖ ਰੁ. ਥਾਣਾ ਮੁਖੀ ਨੂੰ ਜਾਣੇ ਹਨ, ਜਦਕਿ 25 ਹਜ਼ਾਰ ਰੁ. ਉਸ ਨੇ ਖ਼ੁਦ ਲੈਣੇ ਹਨ | ਸਤੀਸ਼ ਨੇ ਦੱਸਿਆ ਕਿ ਉਸ ਨੇ ਏ. ਐੱਸ. ਆਈ. ਬੀਰ ਚੰਦ ਨਾਲ ਹੋਈ ਸਾਰੀ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਸੀ ਅਤੇ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਸਾਰੀ ਜਾਣਕਾਰੀ ਵਿਜੀਲੈਂਸ ਬਿਊਰੋ ਨੂੰ ਦੇ ਦਿੱਤੀ | ਵਿਜੀਲੈਂਸ ਵਲੋਂ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਏ. ਐੱਸ. ਆਈ. ਬੀਰ ਚੰਦ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਵਿਜੀਲੈਂਸ ਦੇ ਅਧਿਕਾਰੀਆਂ ਮੁਤਾਬਿਕ ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਏ. ਐੱਸ. ਆਈ. ਬੀਰ ਚੰਦ ਸਿਰਫ਼ ਥਾਣਾ ਮੁਖੀ ਦੇ ਨਾਂਅ ਦੀ ਵਰਤੋਂ ਕਰਕੇ ਰਿਸ਼ਵਤ ਵਸੂਲਣਾ ਚਾਹੁੰਦਾ ਸੀ ਜਾਂ ਫਿਰ ਇਸ ਮਾਮਲੇ 'ਚ ਥਾਣਾ ਮੁਖੀ ਦੀ ਵੀ ਕੋਈ ਸਿੱਧੀ ਭੂਮਿਕਾ ਸੀ | ਜਾਂਚ ਪੂਰੀ ਹੋਣ ਤੋਂ ਬਾਅਦ ਹੋਰ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸੰਬੰਧਾਂ ਕਾਰਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ <br/> ਅਗਲੀ ਖ਼ਬਰ ਪਿੰਡ ਨੇੜਿਓਾ ਮਿਲੀ ਹਸਪਤਾਲ 'ਚ ਦਾਖਲ ਵਿਅਕਤੀ ਦੀ ਲਾਸ਼ <br/>
Ad Position 24
No active advertisement