29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕੇਂਦਰ ਸਰਕਾਰ ਵਲੋਂ ਬਜਟ 'ਚ ਮੁੜ ਪੰਜਾਬ ਨਾਲ ਵਿਤਕਰਾ- ਈ. ਟੀ. ਓ. <br/>

Ad Position 21
No active advertisement
ਅਜੀਤ ਡੈਸਕ 02-02-2026
ਚੰਡੀਗੜ੍ਹ, 1 ਫ਼ਰਵਰੀ (ਅਜੀਤ ਬਿਊਰੋ)–ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ 'ਚ ਪੰਜਾਬ ਦੇ ਲੋਕ ਨਿਰਮਾਣ ਹਰਭਜਨ ਸਿੰਘ ਈ.ਟੀ.ਓ. ਨੇ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਐੱਮ.ਐੱਸ.ਪੀ. ਗਰੰਟੀ ਦੇਣ 'ਚ ਇਸ ਵਾਰ ਵੀ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਰ ਮਸਲੇ ਤੇ ਵਿਤਕਰਾ ਕਰ ਰਹੀ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਾਲ 2025 ਵਿਚ ਹੋਈਆਂ ਭਾਰੀ ਬਰਸਾਤਾਂ ਕਾਰਨ ਸੂਬੇ ਦੀਆ ਸੜਕਾਂ ਨੂੰ ਹੋਏ ਭਾਰੀ ਨੁਕਸਾਨ ਨੂੰ ਲੈ ਕੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ ਸੀ, ਜਿਸ ਸਬੰਧੀ ਕੇਂਦਰ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਹੱਦੀ ਸੁਰੱਖਿਆ ਦੇ ਮੱਦੇਨਜ਼ਰ 1,000 ਕਰੋੜ ਰੁਪਏ ਦੇ ਇਕ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਸੀ, ਜਿਸ ਨਾਲ ਪੁਲਿਸ ਦਾ ਆਧੁਨਿਕੀਕਰਨ ਕੀਤਾ ਜਾਣਾ ਸੀ ਇਸ ਤੋਂ ਇਲਾਵਾ ਪੇਂਡੂ ਵਿਕਾਸ ਫੰਡ ਦੇ ਬਕਾਏ 'ਚ 7,757 ਕਰੋੜ ਰੁਪਏ, ਪ੍ਰਤੀ ਏਕੜ 15,000 ਰੁਪਏ ਤੱਕ ਦੇ ਉੱਚ ਫ਼ਸਲ ਵਿਭਿੰਨਤਾ ਪ੍ਰੋਤਸਾਹਨ ਅਤੇ ਮਾਲੀਆ ਨੁਕਸਾਨ ਲਈ ਜੀ. ਐੱਸ. ਟੀ. ਮੁਆਵਜ਼ੇ ਦੀ ਮੰਗ ਸਮੇਤ ਸਿਹਤ ਸੇਵਾਵਾਂ ਅਤੇ ਜਲ ਸਪਲਾਈ ਲਈ ਫੰਡਾਂ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਕੇਂਦਰ ਸਰਕਾਰ ਵਲੋਂ ਇਨ੍ਹਾਂ ਮੰਗਾਂ ਵਿਚੋਂ ਕਿਸੇ ਨੂੰ ਵੀ ਪੂਰਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਕਿ ਕੇਂਦਰੀ ਬਜਟ ਪੰਜਾਬ ਦੇ ਕਿਸਾਨਾਂ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਰਿਆਇਤ ਦਾ ਐਲਾਨ ਹੋਵੇਗਾ ਪਰ ਅਜਿਹਾ ਨਹੀਂ ਹੋਇਆ |

Ad Position 22
No active advertisement
ਪਿਛਲੀ ਖ਼ਬਰ ਬਜਟ ਨਾਲ ਹਰਿਆਣਾ 'ਚ ਉਦਯੋਗਿਕ, ਇੰਫ੍ਰਾਸਟਰਕਚਰ, ਸਿਹਤ, ਖੇਤੀਬਾੜੀ ਤੇ ਖੇਡ ਖੇਤਰ ਨੂੰ ਮਿਲੇਗੀ ਤੇਜ਼ੀ- ਮੁੱਖ ਮੰਤਰੀ ਨ... ਅਗਲੀ ਖ਼ਬਰ ਮਹਿਲਾ ਐਚ. ਆਰ. ਕਰਮਚਾਰੀ ਨੂੰ ਈ-ਮੇਲ ਰਾਹੀਂ ਬਦਨਾਮ ਕਰਨ ਦੇ ਮਾਮਲੇ ਸਾਈਬਰ ਪੁਲਿਸ ਵਲੋਂ ਸ਼ਿਕਾਇਤ ਦਰਜ <br/>
Ad Position 24