02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਚੰਡੀਗੜ੍ਹ ਤੇ ਮੱਧ ਪ੍ਰਦੇਸ਼ ਦਾ ਅੰਤਰਰਾਜੀ ਯੁਵਾ ਸੰਮੇਲਨ ਆਰੰਭ

Ad Position 21
No active advertisement
ਅਜੀਤ ਡੈਸਕ 03-02-2026
ਚੰਡੀਗੜ੍ਹ, 2 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਦੇ ਅਧੀਨ ਮਾਈ ਭਾਰਤ ਵਲੋਂ ਕਰਵਾਇਆ ਜਾਂਦਾ 'ਅੰਤਰਰਾਜੀ ਯੁਵਾ ਸੰਮੇਲਨ' ਅੱਜ ਚੰਡੀਗੜ੍ਹ ਦੇ ਆਰ.ਜੀ.ਐੱਨ. ਆਈ.ਵਾਈ.ਡੀ. ਖੇਤਰੀ ਕੇਂਦਰ ਸੈਕਟਰ 12 ਵਿਚ ਆਰੰਭ ਹੋਇਆ | 6 ਫਰਵਰੀ ਤੱਕ ਚੱਲਣ ਵਾਲੇ ਇਸ ਸੰਮੇਲਨ ਵਿਚ ਮੱਧ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਨੌਜਵਾਨ ਹਿੱਸਾ ਲੈ ਰਹੇ ਹਨ | ਯੁਵਾ ਸੰਮੇਲਨ ਦਾ ਉਦਘਾਟਨ ਪੰਜਾਬ ਯੂਨੀਵਰਸਿਟੀ ਦੇ ਨੌਜਵਾਨ ਕਲਿਆਣ ਵਿਭਾਗ ਦੇ ਨਿਰਦੇਸ਼ਕ ਡਾ. ਸੁਖਜਿੰਦਰ ਰਿਸ਼ੀ ਨੇ ਕੀਤਾ, ਜਦੋਂ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਸੰਯੁਕਤ ਖੇਡ ਨਿਰਦੇਸ਼ਕ ਡਾ. ਮਹਿੰਦਰ ਸਿੰਘ ਅਤੇ ਮਾਈ ਭਾਰਤ ਦੇ ਸੰਯੁਕਤ ਨਿਰਦੇਸ਼ਕ ਪਰਮਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਦਘਾਟਨ ਸਮੇਂ ਵੰਦੇ ਮਾਤਰਮ... ਸਾਂਝੇ ਤੌਰ 'ਤੇ ਗਾ ਕੇ ਅਤੇ ਉਸ ਤੋਂ ਬਾਅਦ ਦੀਪ ਜਲਾ ਕੇ ਸੰਮੇਲਨ ਦੀ ਆਰੰਭਤਾ ਕੀਤੀ ਗਈ | ਮਾਈ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਵਿਨੈ ਕੁਮਾਰ ਨੇ ਸਵਾਗਤੀ ਭਾਸ਼ਣ ਦਿੰਦਿਆਂ ਅੰਤਰਰਾਜੀ ਯੁਵਾ ਸੰਮੇਲਨ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਤੇ ਰਾਸ਼ਟਰੀ ਏਕਤਾ, ਸੱਭਿਆਚਾਰਕ ਸਮਝ ਅਤੇ ਯੁਵਾ ਅਗਵਾਈ ਬਾਰੇ ਵਿਚਾਰ ਸਾਂਝੇ ਕੀਤੇ | ਇਸ ਸੰਮੇਲਨ ਵਿਚ ਮੱਧ ਪ੍ਰਦੇਸ਼ ਦੇ ਕੁੱਲ 35 ਨੌਜਵਾਨ ਹਿੱਸੇ ਲੈ ਰਹੇ ਹਨ | ਇਸ ਸੰਮੇਲਨ ਦੇ ਵੱਖ-ਵੱਖ ਸਮਾਗਮਾਂ ਵਿਚ ਅਗਵਾਈ ਅਤੇ ਵਿਅਕਤੀਗਤ ਵਿਕਾਸ, ਸੰਚਾਰ ਅਤੇ ਪੇਸ਼ਕਾਰੀ ਕਲਾ, ਭਾਸ਼ਾ ਅਤੇ ਸੱ ਭਿਆਚਾਰਕ ਅਦਾਨ ਪ੍ਰਦਾਨ ਗਤੀਵਿਧੀਆਂ, ਖੇਤਰੀ ਯਾਤਰਾ, ਯੋਗਾ, ਖੇਡਾਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਕਰਾਈਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਨੇ ਪਾਰਕ ਹਸਪਤਾਲ ਮੁਹਾਲੀ ਵਿਖੇ ਰੋਬੋ-ਸੂਟ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਅਕਾਲੀ ਆਗੂਆਂ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦਾ ਸਵਾਗਤ
Ad Position 24