ਸਿਹਤ ਮੰਤਰੀ ਨੇ ਪਾਰਕ ਹਸਪਤਾਲ ਮੁਹਾਲੀ ਵਿਖੇ ਰੋਬੋ-ਸੂਟ ਦਾ ਕੀਤਾ ਉਦਘਾਟਨ
ਅਜੀਤ ਡੈਸਕ
03-02-2026
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਪੰਜਾਬ ਦੇ 3 ਕਰੋੜ ਤੋਂ ਵੱਧ ਵਸਨੀਕਾਂ ਨੂੰ 2000 ਤੋਂ ਵੱਧ ਇਲਾਜ ਪੈਕੇਜ ਦੇ ਤਹਿਤ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ | ਪਾਰਕ ਹਸਪਤਾਲ ਮੁਹਾਲੀ ਵਿਖੇ ਆਰਥੋ ਅਤੇ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸਰਜਰੀ ਦੇ ਡਾਇਰੈਕਟਰ ਡਾ ਭਾਨੂ ਪ੍ਰਤਾਪ ਸਿੰਘ ਸਲੂਜਾ ਨੇ ਕਿਹਾ, 'ਇਹ ਰੋਬੋ-ਸੂਟ ਰੋਬੋ ਆਰਮ, ਅੱਖ ਤੇ ਹੱਥ ਨਾਲ ਲੈਸ ਅਗਲੀ ਪੀੜ੍ਹੀ ਦਾ ਸਰਜੀਕਲ ਪਲੇਟਫਾਰਮ ਹੈ ਜੋ ਬੇਮਿਸਾਲ ਸ਼ੁੱਧਤਾ, ਕੁਸ਼ਲਤਾ ਤੇ ਰੋਗੀ ਦੇ ਬਿਹਤਰ ਨਤੀਜੇ ਪ੍ਰਦਾਨ ਕਰਦਾ ਹੈ | ਡਾ. ਭਾਨੂ ਨੇ ਕਿਹਾ ਕਿ ਭਾਰਤ ਵਿਚ ਜੋੜਾਂ ਦੀ ਤਬਦੀਲੀ ਦੀਆਂ ਸਰਜਰੀਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ | ਹੁਣ 3ਡੀ ਔਗਮੈਂਟਿਡ ਰਿਐਲਿਟੀ ਤੇ ਆਰਟੀਫੀਸ਼ਲ ਇੰਟੈਲੀਜੈਂਸ ਦੁਆਰਾ ਸੰਚਾਲਿਤ, ਰੋਬੋਟਿਕ ਗੋਡੇ ਬਦਲਣ ਦੀ ਸਰਜਰੀ ਸਿਰਫ 12-15 ਮਿੰਟਾਂ ਵਿਚ ਪੂਰੀ ਹੋ ਜਾਂਦੀ ਹੈ | ਇਸ ਨੂੰ ਜ਼ਿਆਦਾ ਖ਼ੂਨ ਚੜ੍ਹਾਉਣ, ਟਾਂਕੇ ਤੇ ਨਿਕਾਸੀ ਦੀ ਜ਼ਰੂਰਤ ਨਹੀਂ ਹੁੰਦੀ |
ਇਹ ਸਰਜਰੀ ਸਿਰਫ 3.5-4 ਇੰਚ ਦੀ ਇਕ ਛੋਟੀ ਜਿਹੀ ਚੀਰਾ ਵਿਧੀ ਨਾਲ ਕੀਤੀ ਜਾਂਦੀ ਹੈ | ਮਰੀਜ਼ ਸਰਜਰੀ ਦੇ 4 ਘੰਟੇ ਬਾਅਦ ਤੁਰ ਸਕਦੇ ਹਨ | ਮਰੀਜ਼ ਅਗਲੇ ਦਿਨ ਪੌੜੀਆਂ ਚੜ੍ਹ ਸਕਦੇ ਹਨ ਅਤੇ 7-10 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ | ਆਰਟੀਫਿਸ਼ਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਰੋਬੋ-ਸੂਟ ਦੀ ਸ਼ੁਰੂਆਤ ਦੇ ਨਾਲ, ਪਾਰਕ ਗ੍ਰੀਸ਼ਿਅਨ ਹਸਪਤਾਲ, ਮੋਹਾਲੀ ਉੱਤਰੀ ਭਾਰਤ ਦਾ ਪਹਿਲਾ ਹਸਪਤਾਲ ਬਣ ਗਿਆ ਹੈ ਜੋ ਪੂਰੀ ਤਰ੍ਹਾਂ ਏਕੀਕਿ੍ਤ ਰੋਬੋਟਿਕ ਸਰਜੀਕਲ ਈਕੋਸਿਸਟਮ ਨੂੰ ਚਲਾਉਂਦਾ ਹੈ |