02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਅਣਪਛਾਤੇ ਵਾਹਨ ਦੀ ਟੱਕਰ ਨਾਲ ਕੈਂਟਰ ਮਾਲਕ ਦੀ ਮੌਤ ਪੁਲਿਸ ਵਲੋਂ ਡਰਾਈਵਰ ਦੀ ਸ਼ਿਕਾਇਤ 'ਤੇ ਕੇਸ ਦਰਜ

Ad Position 21
No active advertisement
ਅਣਪਛਾਤੇ ਵਾਹਨ ਦੀ ਟੱਕਰ ਕਾਰਨ ਹਾਦਸਾ ਗ੍ਰਸਤ ਹੋਇਆ ਕੈਂਟਰ ਅਤੇ (ਹਾਸ਼ੀਏ ਵਿਚ) ਰੌਸ਼ਨ ਲਾਲ ਦੀ ਪੁਰਾਣੀ ਤਸਵੀਰ | ਅਜੀਤ ਤਸਵੀਰ <br/> 03-02-2026
ਐੱਸ.ਏ.ਐੱਸ. ਨਗਰ, 2 ਫਰਵਰੀ (ਕਪਿਲ ਵਧਵਾ)—ਭਾਰਤ ਮਾਲਾ ਰੋਡ 'ਤੇ ਲਾਂਡਰਾਂ–ਬਨੂੜ ਰੋਡ ਦੇ ਗੋਲ ਚੌਂਕ ਨੇੜੇ ਪਿੰਡ ਦੈੜੀ ਤੋਂ ਪਹਿਲਾਂ ਵਾਪਰੇ ਸੜਕ ਹਾਦਸੇ ਵਿਚ ਕੈਂਟਰ ਮਾਲਕ ਦੀ ਮੌਤ ਹੋ ਗਈ | ਹਾਦਸਾ ਉਸ ਵੇਲੇ ਵਾਪਰਿਆ ਜਦੋਂ ਰੋਪੜ ਤੋਂ ਅੰਬਾਲਾ ਵੱਲ ਜਾ ਰਿਹਾ ਕੈਂਟਰ ਇਕ ਅਣਪਛਾਤੇ ਵਾਹਨ ਨਾਲ ਟੱਕਰਾ ਗਿਆ | ਇਸ ਸਬੰਧੀ ਥਾਣਾ ਸੋਹਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੈਂਟਰ ਡਰਾਈਵਰ ਧਰਮਜੀਤ ਸਿੰਘ, ਵਾਸੀ ਪਿੰਡ ਕਰਤਾਰਪੁਰ, ਥਾਣਾ ਨੂਰਪੁਰ ਬੇਦੀ, ਨੇ ਦੱਸਿਆ ਕਿ ਉਹ ਕੈਂਟਰ ਮਾਲਕ ਰੌਸ਼ਨ ਲਾਲ ਨਾਲ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕੰਮ ਕਰ ਰਿਹਾ ਸੀ | ਹਾਦਸੇ ਵੇਲੇ ਕੈਂਟਰ ਮਾਲਕ ਰੌਸ਼ਨ ਲਾਲ ਕੰਡਕਟਰ ਸਾਈਡ ਬੈਠਾ ਹੋਇਆ ਸੀ | ਟੱਕਰ ਇੰਨੀ ਜ਼ੋਰਦਾਰ ਸੀ ਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ | ਪੁਲਿਸ ਮੁਤਾਬਿਕ ਇਹ ਹਾਦਸਾ ਸਵੇਰੇ ਕਰੀਬ 7.30 ਵਜੇ ਵਾਪਰਿਆ | ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ | ਪੁਲਿਸ ਨੇ ਡਰਾਈਵਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਾਹਨ ਦੇ ਖ਼ਿਲਾਫ਼ ਬੀ.ਐਨ.ਐੱਸ. ਦੀਆਂ ਧਾਰਾਵਾਂ 106(1), 125(ਏ), 281 ਅਤੇ 324(4) ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟੱਕਰ ਮਾਰ ਕੇ ਫ਼ਰਾਰ ਹੋਏ ਵਾਹਨ ਦੀ ਪਛਾਣ ਲਈ ਸੀ. ਸੀ. ਟੀ. ਵੀ. ਫੁਟੇਜ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਨੇ ਕਲਰਕ ਨੂੰ 2700 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਅਗਲੀ ਖ਼ਬਰ ਐੱਨ. ਐੱਚ. ਆਰ. ਏ. ਸੀ. ਐੱਫ਼. ਦੇ ਵਫ਼ਦ ਵਲੋਂ ਚੰਡੀਗੜ੍ਹ ਡੀ. ਜੀ. ਪੀ. ਨਾਲ ਮੁਲਾਕਾਤ
Ad Position 24