02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਐੱਨ. ਐੱਚ. ਆਰ. ਏ. ਸੀ. ਐੱਫ਼. ਦੇ ਵਫ਼ਦ ਵਲੋਂ ਚੰਡੀਗੜ੍ਹ ਡੀ. ਜੀ. ਪੀ. ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 03-02-2026
• ਭਿ੍ਸ਼ਟਾਚਾਰ ਰੋਕਣ ਤੇ ਪਾਰਦਰਸ਼ਤਾ ਵਧਾਉਣ ਲਈ ਸੁਝਾਅ ਸਹਿਤ ਮੈਮੋਰੰਡਮ ਸੌਂਪਿਆ
ਚੰਡੀਗੜ੍ਹ, 2 ਫਰਵਰੀ (ਕਪਿਲ ਵਧਵਾ)—ਨੈਸ਼ਨਲ ਹਿਊਮਨ ਰਾਈਟਸ ਐਂਡ ਐਂਟੀ-ਕਰਪਸ਼ਨ ਫੋਰਸ ਚੰਡੀਗੜ੍ਹ ਦਾ ਇਕ ਵਫ਼ਦ, ਜਿਸ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਪੰਛੀ ਅਤੇ ਚੇਅਰਮੈਨ ਅਨਿਲ ਵੋਹਰਾ ਨੇ ਕੀਤੀ, ਨੇ ਚੰਡੀਗੜ੍ਹ ਦੇ ਡੀ. ਜੀ. ਪੀ. ਡਾ. ਸਾਗਰ ਪ੍ਰੀਤ ਹੁੱਡਾ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ | ਇਸ ਮੌਕੇ ਵਫ਼ਦ ਵਲੋਂ ਸ਼ਹਿਰ ਵਿਚ ਪਾਰਦਰਸ਼ਤਾ ਵਧਾਉਣ, ਭਿ੍ਸ਼ਟਾਚਾਰ 'ਤੇ ਅੰਕੁਸ਼ ਲਗਾਉਣ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਮਹੱਤਵਪੂਰਨ ਸੁਝਾਵਾਂ ਨਾਲ ਭਰਪੂਰ ਇਕ ਵਿਸਥਾਰਪੂਰਕ ਮੈਮੋਰੈਂਡਮ ਸੌਂਪਿਆ ਗਿਆ | ਮੁਲਾਕਾਤ ਦੌਰਾਨ ਵਫ਼ਦ ਨੇ ਡੀ. ਜੀ. ਪੀ. ਨੂੰ ਭਿ੍ਸ਼ਟਾਚਾਰ, ਜਨ-ਸ਼ਿਕਾਇਤ ਨਿਵਾਰਨ, ਅਧਿਕਾਰਾਂ ਦੇ ਦੁਰਉਪਯੋਗ ਅਤੇ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਦੀ ਘਾਟ ਨਾਲ ਜੁੜੀਆਂ ਵੱਖ-ਵੱਖ ਲੋਕ-ਸਮੱਸਿਆਵਾਂ ਤੋਂ ਅਗਾਹ ਕੀਤਾ | ਮੈਮੋਰੈਂਡਮ ਵਿਚ ਸਰਕਾਰੀ ਕੰਮਾਂ ਤੇ ਟੈਂਡਰਾਂ ਦੀ ਸਖ਼ਤ ਨਿਗਰਾਨੀ, ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਵਿਸਲ-ਬਲੋਅਰਾਂ ਦੀ ਸੁਰੱਖਿਆ, ਮਨੁੱਖੀ ਦਖ਼ਲ ਘਟਾਉਣ ਲਈ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਅਤੇ ਭਿ੍ਸ਼ਟਾਚਾਰ ਵਿਰੁੱਧ ਜਨ-ਜਾਗਰੂਕਤਾ ਮੁਹਿੰਮਾਂ ਚਲਾਉਣ 'ਤੇ ਖ਼ਾਸ ਜ਼ੋਰ ਦਿੱਤਾ ਗਿਆ | ਵਫ਼ਦ ਨੇ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿਚ ਚੰਡੀਗੜ੍ਹ ਪੁਲਿਸ ਦੀ ਸਰਗਰਮ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਨੈਤਿਕ ਸ਼ਾਸਨ, ਨਾਗਰਿਕ ਜਾਗਰੂਕਤਾ ਅਤੇ ਲੋਕ-ਭਰੋਸਾ ਵਧਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦੀ ਵਚਨਬੱਧਤਾ ਵੀ ਜਤਾਈ | ਇਸ ਮੌਕੇ ਡਾ. ਸਾਗਰ ਪ੍ਰੀਤ ਹੁੱਡਾ ਨੇ ਵਫ਼ਦ ਦੀਆਂ ਗੱਲਾਂ ਧੀਰਜ ਨਾਲ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਉਠਾਏ ਗਏ ਮੁੱਦਿਆਂ ਅਤੇ ਸੁਝਾਅ 'ਤੇ ਜਨਹਿਤ ਨੂੰ ਧਿਆਨ ਵਿਚ ਰੱਖਦਿਆਂ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ |
ਵਫ਼ਦ ਵਿਚ ਰਜਤ ਮਲਹੋਤਰਾ (ਮਹਾਸਚਿਵ), ਦਿਲਜੀਤ ਠੁਕਰਾਲ (ਉਪ ਪ੍ਰਧਾਨ), ਰਾਜਨ ਮਹਾਜਨ (ਉਪ ਪ੍ਰਧਾਨ), ਵਿਕਾਸ ਬੱਤਾ (ਵਿੱਤ ਸਕੱਤਰ) ਅਤੇ ਨਰੇਸ਼ ਬੰਸਲ (ਸਲਾਹਕਾਰ) ਵੀ ਸ਼ਾਮਲ ਸਨ | ਵਫ਼ਦ ਦੇ ਮੈਂਬਰਾਂ ਨੇ ਡੀ. ਜੀ. ਪੀ. ਵਲੋਂ ਦਿੱਤੇ ਕੀਮਤੀ ਸਮੇਂ ਅਤੇ ਉਨ੍ਹਾਂ ਦੇ ਸਕਾਰਾਤਮਕ ਤੇ ਰਚਨਾਤਮਕ ਰਵੱਈਏ ਲਈ ਧੰਨਵਾਦ ਪ੍ਰਗਟ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਕੈਂਟਰ ਮਾਲਕ ਦੀ ਮੌਤ ਪੁਲਿਸ ਵਲੋਂ ਡਰਾਈਵਰ ਦੀ ਸ਼ਿਕਾਇਤ 'ਤੇ ਕੇਸ ਦਰਜ ਅਗਲੀ ਖ਼ਬਰ ਜੀ. ਐੱਮ. ਸੀ. ਐੱਚ.-32 'ਚ 10 ਲੱਖ ਰੁਪਏ ਦਾ ਕਾਰਡ ਨਾ ਚੱਲਣ ਕਾਰਨ ਪਰਿਵਾਰ 'ਚ ਸਰਕਾਰ ਪ੍ਰਤੀ ਭਾਰੀ ਰੋਸ
Ad Position 24