02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਜੀ. ਐੱਮ. ਸੀ. ਐੱਚ.-32 'ਚ 10 ਲੱਖ ਰੁਪਏ ਦਾ ਕਾਰਡ ਨਾ ਚੱਲਣ ਕਾਰਨ ਪਰਿਵਾਰ 'ਚ ਸਰਕਾਰ ਪ੍ਰਤੀ ਭਾਰੀ ਰੋਸ

Ad Position 21
No active advertisement
ਅਜੀਤ ਡੈਸਕ 03-02-2026
• ਬੇਟੇ ਦੇ ਓਪਰੇਸ਼ਨ ਲਈ ਭੱਜ-ਨੱਠ ਕਰਕੇ ਬਣਾਇਆ ਸੀ ਸਿਹਤ ਕਾਰਡ- ਝਿਰਮਲ ਸਿੰਘ ਸੇਖੋਂ
ਚੰਡੀਗੜ੍ਹ, 2 ਫਰਵਰੀ (ਮਾਰਕੰਡਾ)-ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ 10 ਲੱਖ ਰੁਪਏ ਦੇ 'ਮੁੱਖ ਮੰਤਰੀ ਸਿਹਤ ਯੋਜਨਾ' ਕਾਰਡ ਨਾਲ ਇਲਾਜ ਨਾ ਹੋਣ ਕਾਰਨ ਪੂਰੇ ਪਰਿਵਾਰ ਵਿਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਪਰਿਵਾਰ ਦੇ ਆਗੂ ਝਿਰਮਲ ਸਿੰਘ ਸੇਖੋ ਪਿੰਡ ਡਸਕਾ ਜਿਲ੍ਹਾਂ ਸੰਗਰੂਰ ਨੇ ਦੱਸਿਆ ਕਿ ਮੇਰੇ ਬੇਟੇ ਗੁਣਤਾਜ ਸਿੰਘ ਸੇਖੋ ਦਾ ਇਲਾਜ਼ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਸੀ | ਬਾਅਦ ਵਿਚ ਮੈਨੂੰ ਸਰਕਾਰ ਦੁਆਰਾ ਚਲਾਏ 10 ਲੱਖ ਦੇ ਬੀਮੇ ਬਾਰੇ ਪਤਾ ਲੱਗਾ ਤਾਂ ਬੜੀ ਉਮੀਦ ਨਾਲ ਕਾਰਡ ਬਣ ਕੇ ਸਰਕਾਰੀ ਹਸਪਤਾਲ ਸੈਕਟਰ 32 ਵਿਖੇ ਇਲਾਜ ਕਰਾਉਣਾ ਸ਼ੁਰੂ ਕੀਤਾ | ਅੱਜ ਡਾਕਟਰਾਂ ਨੇ ਅਪਰੇਸ਼ਨ ਲਈ ਹਸਪਤਾਲ ਬੁਲਾਇਆ ਸੀ, ਪਰ ਇਲਜ ਲਈ ਜਦੋ ਫਾਈਲ ਭਰੀ ਤਾਂ ਡੈਕਸ ਦੁਆਰ ਮੈਸਜ ਆਇਆ ਕਿ ਤੁਹਾਡਾ ਇਹ ਕਾਰਡ ਨਹੀ ਚੱਲੇਗਾ | ਫੀਰ ਮੇਰੇ ਦੁਆਰਾ ਇਸ ਦੇ ਹੈਲਪ ਲਾਈਨ ਨੰਬਰ 'ਤੇ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਪੀ. ਜੀ. ਆਈ ਚੰਡੀਗੜ੍ਹ ਅਤੇ ਸਰਕਾਰੀ ਹਸਪਾਤਲ ਸੈਕਟਰ 32 ਵੀ ਇਸੇ ਵਿਚ ਖੇਤਰ ਵਿਚ ਆਹੁੰਦੇ ਹਨ | ਤੁਸੀ ਇਲਾਜ ਕਰਵਾ ਸਕਦੇ ਹੋ | ਮੇਰੇ ਦੁਆਰਾ ਫਿਰ ਡੈਕਸ 'ਤੇ ਜਾ ਕੇ ਜਾਣਕਾਰੀ ਮੰਗੀ ਗਈ ਕਿ ਕਈ ਵਾਰ ਇਕ ਗਲਤ ਵੀ ਕਿਹਾ ਜਾ ਸਕਦਾ ਹੈ ਤਾਂ ਅਗਲੀ ਵਾਰ ਫਿਰ ਕਿਹਾ ਕਿ ਇਹ ਕਾਰਡ ਨਹੀ ਚੱਲੇਗਾ | ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਹੈਲਥ ਕਾਰਡ ਨੂੰ ਚਲਾ ਦਿੱਤਾ ਜਾਵੇ | ਇਸ ਸਬੰਧੀ ਜਦੋਂ ਅਸੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਡਾਇਰਕੈਟਰ ਨੂੰ 2 ਵਾਰ ਫ਼ੋਨ ਲਗਾਇਆ ਪਰ ਇੱਕ ਵਾਰ ਫ਼ੋਨ ਕੱਟ ਦਿੱਤਾ ਜਦਕਿ ਦੂਸਰੀ ਵਾਰ ਫ਼ੋਨ ਨਹੀ ਉਠਾਇਆ ਗਿਆ | ਕਾਫ਼ੀ ਸਮਾਂ ਉਡੀਕ ਕਰਨ ਤੋਂ ਬਾਅਦ ਕੋਈ ਵੀ ਮੈਸੇਜ਼ ਨਹੀ ਦਿੱਤਾ ਗਿਆ | ਇੱਥੇ ਇੱਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਹਸਪਤਾਲ ਦਿੱਤੇ ਹੋਏ ਸਿਹਤ ਖੇਤਰ ਵਿਚ ਆਉਦਾ ਹੈ ਤਾਂ ਇਲਾਜ ਕਿਉਂ ਨਹੀਂ ਦਿੱਤਾ ਗਿਆ | ਜਦ ਕਿ ਕਈ ਵਾਰ ਸਰਕਾਰ ਵਲੋਂ ਬਕਾਇਆ ਨਾ ਮਿਲਣ ਕਾਰਨ ਵੀ ਅਜਿਹਾ ਹੋ ਸਕਦਾ ਹੈ | ਪੰਜਾਬ ਸਰਕਾਰ ਵਲੋਂ ਬਕਾਇਆ ਭੁਗਤਾਨਾਂ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸੇਵਾਵਾਂ ਮੁੜ ਸ਼ੁਰੂ ਹੋ ਸਕਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਐੱਨ. ਐੱਚ. ਆਰ. ਏ. ਸੀ. ਐੱਫ਼. ਦੇ ਵਫ਼ਦ ਵਲੋਂ ਚੰਡੀਗੜ੍ਹ ਡੀ. ਜੀ. ਪੀ. ਨਾਲ ਮੁਲਾਕਾਤ ਅਗਲੀ ਖ਼ਬਰ ਗਮਾਡਾ ਦੇ 790 ਕਰੋੜ ਰੁਪਏ ਦੇ ਮੈਗਾ ਟੈਂਡਰ ਦਾ ਵਿਵਾਦ ਪਹੁੰਚਿਆ ਹਾਈ ਕੋਰਟ
Ad Position 24