02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗਮਾਡਾ ਦੇ 790 ਕਰੋੜ ਰੁਪਏ ਦੇ ਮੈਗਾ ਟੈਂਡਰ ਦਾ ਵਿਵਾਦ ਪਹੁੰਚਿਆ ਹਾਈ ਕੋਰਟ

Ad Position 21
No active advertisement
ਅਜੀਤ ਡੈਸਕ 03-02-2026
• ਪਟੀਸ਼ਨ 'ਚ ਸੜਕਾਂ ਲਈ ਜਾਰੀ ਕੀਤੇ ਗਏ ਟੈਂਡਰ ਨੂੰ ਆਪਣੀ ਮਰਜ਼ੀ ਨਾਲ ਬਣਾਉਣ ਦੇ ਲਗਾਏ ਗਏ ਦੋਸ਼
ਚੰਡੀਗੜ੍ਹ, 2 ਫਰਵਰੀ (ਸੰਦੀਪ ਕੁਮਾਰ ਮਾਹਨਾ)–ਮੁਹਾਲੀ ਨੈਕਸਟ ਜਨਰੇਸ਼ਨ ਪ੍ਰੋਗਰਾਮ ਤਹਿਤ ਗਮਾਡਾ ਵਲੋਂ ਜਾਰੀ ਕੀਤੇ ਗਏ ਲਗਪਗ 790 ਕਰੋੜ ਦੇ ਮੈਗਾ ਟੈਂਡਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ | ਗਮਾਡਾ 'ਚ ਰਜਿਸਟਰਡ ਕਲਾਸ-1 ਅਤੇ ਕਲਾਸ-2 ਠੇਕੇਦਾਰਾਂ ਨੇ 11 ਜਨਵਰੀ, 2026 ਦੀ ਬੋਲੀ ਪ੍ਰਕਿਰਿਆ ਨੂੰ ਚੁਣੌਤੀ ਦਿੰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ | ਪਟੀਸ਼ਨਰਾਂ ਦੇ ਮੁੱਖ ਦੋਸ਼ ਇਹ ਹਨ ਕਿ ਪੂਰੇ ਮੁਹਾਲੀ ਖੇਤਰ ਨੂੰ ਇਕ ਹੀ ਪੈਕੇਜ ਵਿਚ ਜੋੜ ਕੇ ਟੈਂਡਰ ਜਾਰੀ ਕੀਤਾ ਗਿਆ, ਜਿਸ ਨਾਲ ਛੋਟੇ ਅਤੇ ਦਰਮਿਆਨੇ ਠੇਕੇਦਾਰਾਂ ਮੁਕਾਬਲੇ ਤੋਂ ਬਾਹਰ ਹੋ ਗਏ ਹਨ | ਕਰੀਬ 7.90 ਕਰੋੜ ਦੀ ਈ.ਐੱਮ.ਡੀ. ਦੀ ਸ਼ਰਤ ਨੂੰ ਠੇਕੇਦਾਰਾਂ ਨੇ ਅਵਿਵਹਾਰਕ ਦੱਸਿਆ ਅਤੇ ਟੈਂਡਰ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ | ਪਟੀਸ਼ਨ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ 27 ਪਹਿਲਾਂ ਹੀ ਮੁਕੰਮਲ ਜਾਂ ਚੱਲ ਰਹੇ ਸੜਕੀ ਕੰਮਾਂ ਨੂੰ ਮੁੜ ਟੈਂਡਰ 'ਚ ਸ਼ਾਮਿਲ ਕੀਤਾ ਗਿਆ ਹੈ | ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਇਕ ਵੱਡੀ ਕੰਪਨੀ ਦਾ ਪੱਖ ਲੈਣ ਲਈ ਸੰਯੁਕਤ ਉੱਦਮ ਵਿਕਲਪ ਨੂੰ ਜਾਣਬੁੱਝ ਕੇ ਹਟਾ ਦਿੱਤਾ ਗਿਆ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਪ੍ਰੋਜੈਕਟ ਨੂੰ ਮੁੱਖ ਸਕੱਤਰ ਪੱਧਰ 'ਤੇ ਵਿਸਤਿ੍ਤ ਪ੍ਰੋਜੈਕਟ ਰਿਪੋਰਟ (ਡੀ. ਪੀ. ਆਰ.) ਤੋਂ ਬਿਨਾਂ ਮਨਜ਼ੂਰੀ ਦਿੱਤੀ ਗਈ ਸੀ, ਜੋ ਕਿ ਨਿਯਮਾਂ ਦੇ ਵਿਰੁੱਧ ਹੈ | ਜਸਟਿਸ ਲੀਜ਼ਾ ਗਿੱਲ ਦੀ ਅਗਵਾਈ ਵਾਲੇ ਬੈਂਚ ਨੇ ਮੁੱਖ ਸਕੱਤਰ ਅਤੇ ਮੁੱਖ ਇੰਜੀਨੀਅਰ ਦੇ ਨਾਂਅ ਜਵਾਬਦੇਹ ਸੂਚੀ 'ਚੋਂ ਹਟਾਉਣ ਦਾ ਹੁਕਮ ਦਿੱਤਾ ਹੈ ਅਤੇ ਅਗਲੀ ਸੁਣਵਾਈ 12 ਫਰਵਰੀ, 2026 ਨੂੰ ਤੈਅ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਜੀ. ਐੱਮ. ਸੀ. ਐੱਚ.-32 'ਚ 10 ਲੱਖ ਰੁਪਏ ਦਾ ਕਾਰਡ ਨਾ ਚੱਲਣ ਕਾਰਨ ਪਰਿਵਾਰ 'ਚ ਸਰਕਾਰ ਪ੍ਰਤੀ ਭਾਰੀ ਰੋਸ ਅਗਲੀ ਖ਼ਬਰ ਪੰਜਾਬ ਕਲਾ ਭਵਨ ਵਿਚ ਐੱਮ. ਐੱਸ. ਰੰਧਾਵਾ ਸਾਹਿਤ ਕਲਾ ਉਤਸਵ ਦਾ ਹੋਇਆ ਆਗ਼ਾਜ਼
Ad Position 24