02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੰਜਾਬ ਯੂਨੀਵਰਸਿਟੀ ਦੇ ਫ਼ਿਲਮ 'ਬਾਰਡਰ-2' ਦੇ ਅਦਾਕਾਰ ਤੇ ਪਹਿਲੇ ਦਸਤਾਰਧਾਰੀ ਸਿੱਖ ਮਾਡਲ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-02-2026
ਚੰਡੀਗੜ੍ਹ, 2 ਫਰਵਰੀ (ਮਾਰਕੰਡਾ)-ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਿਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਸਾਬਕਾ ਵਿਦਿਆਰਥੀ ਤੇਜੇਸ਼ਵਰ ਸਿੰਘ (ਐੱਮ.ਬੀ.ਏ. ਬੈਂਕਿੰਗ ਅਤੇ ਬੀਮਾ 2011-13 ਬੈਚ) ਨੂੰ ਉਨ੍ਹਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ, ਭਾਰਤੀ ਫੈਸ਼ਨ ਉਦਯੋਗ ਵਿਚੋਂ ਪਹਿਲੇ ਸਿੱਖ ਮਾਡਲ ਅਤੇ 'ਬਾਰਡਰ-2' ਦੇ ਅਦਾਕਾਰ ਨੂੰ ਉਪ-ਕੁਲਪਤੀ ਪ੍ਰੋ.ਰੇਣੂ ਵਿਗ ਨੇ ਸਨਮਾਨਿਤ ਕੀਤਾ ਗਿਆ | ਦੱਸਣਯੋਗ ਹੈ ਕਿ ਇਸ ਸਾਬਕਾ ਵਿਦਿਆਰਥੀ ਨੂੰ ਰਸਮੀ ਤੌਰ 'ਤੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ, ਡੀਨ ਆਫ਼ ਐਲੂਮਨੀ ਰਿਲੇਸ਼ਨਜ਼ ਪ੍ਰੋ. ਲਤਿਕਾ ਸ਼ਰਮਾ ਅਤੇ ਡਾਇਰੈਕਟਰ ਯੂ.ਆਈ.ਏ.ਐੱਮ.ਐੱਸ. ਪ੍ਰੋ. ਅਨੁਪ੍ਰੀਤ ਕੌਰ ਮਾਵੀ ਨੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਕਮੇਟੀ ਰੂਮ ਵਿਖੇ ਸਨਮਾਨਿਤ ਕੀਤਾ | ਇਸ ਮੌਕੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਗੌਰਵਵੀਰ ਸਿੰਘ ਸੋਹਲ ਵੀ ਸ਼ਾਮਲ ਹੋਏ | ਪ੍ਰੋ. ਅਨੁਪ੍ਰੀਤ ਕੌਰ ਮਾਵੀ ਨੇ ਸੰਖੇਪ ਸਵਾਗਤ ਭਾਸ਼ਣ ਵਿਚ ਸੰਸਥਾ ਦੇ ਰਾਜਦੂਤ ਵਜੋਂ ਸਾਬਕਾ ਵਿਦਿਆਰਥੀਆਂ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਤੇਜੇਸ਼ਵਰ ਸਿੰਘ ਦੀਆਂ ਪ੍ਰਾਪਤੀਆਂ 'ਤੇ ਮਾਣ ਪ੍ਰਗਟ ਕੀਤਾ | ਯੂ. ਆਈ. ਏ. ਐੱਮ. ਐੱਸ. ਤੋਂ ਐੱਮ. ਬੀ. ਏ. ਗ੍ਰੈਜੂਏਟ ਤੇਜੇਸ਼ਵਰ ਸਿੰਘ ਨੇ ਆਪਣੇ ਆਪ ਨੂੰ ਇਕ ਅਦਾਕਾਰ, ਮਾਡਲ ਤੇ ਕਲਾਕਾਰ ਵਜੋਂ ਸਥਾਪਿਤ ਕੀਤਾ | ਉਹ ਹਿੰਦੀ ਫ਼ਿਲਮ 'ਬਾਰਡਰ-2' ਵਿਚ ਨਜ਼ਰ ਆਏ ਹਨ | ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਯਾਤਰਾ, ਚੁਣੌਤੀਆਂ ਅਤੇ ਲਗਨ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਸਮਾਗਮ ਦਾ ਤਾਲਮੇਲ ਡਾ. ਅਮਨਦੀਪ ਸਿੰਘ ਮਰਵਾਹਾ ਤੇ ਡਾ. ਰਚਿਤਾ ਸੰਬਿਆਲ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਨੇ ਅਧਿਆਤਮਿਕ ਕ੍ਰਾਂਤੀ ਰਾਹੀਂ ਰੂੜ੍ਹੀਵਾਦ ਤੇ ਸਮਾਜਿਕ ਬੁਰਾਈਆਂ ਦਾ ਡਟ ਕੇ ਵਿਰੋਧ ਕੀਤਾ– ਸਾਧਵੀ ਸੰਯ... ਅਗਲੀ ਖ਼ਬਰ ਪੀ. ਜੀ. ਆਈ. ਦੇ ਨਵੀਨੀਕਰਨ ਕੀਤੇ ਡਾਕਘਰ ਦਾ ਡਾਇਰੈਕਟਰ ਪ੍ਰੋ. (ਡਾ.) ਵਿਵੇਕ ਲਾਲ ਨੇ ਕੀਤਾ ਉਦਘਾਟਨ
Ad Position 24