12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਅੰਤਰਰਾਸ਼ਟਰੀ ਸਿੱਖਿਆ ਮੇਲੇ 'ਚ ਦੁਬਈ ਦੀਆਂ ਯੂਨੀਵਰਸਿਟੀਆਂ ਨੇ ਪੇਸ਼ ਕੀਤੇ ਕਰੀਅਰ ਕੇਂਦਰਿਤ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 04-02-2026
ਚੰਡੀਗੜ੍ਹ, 3 ਫਰਵਰੀ (ਮਾਰਕੰਡਾ)-ਚੰਡੀਗੜ੍ਹ ਵਿਚ 'ਦੁਬਈ ਯੂਨੀਫੈਸਟ-2026' ਦਾ ਪ੍ਰੋਗਰਾਮ ਕਰਵਾਇਆ ਗਿਆ | ਇਸ ਅੰਤਰਰਾਸ਼ਟਰੀ ਸਿੱਖਿਆ ਮੇਲੇ ਵਿਚ ਦੁਬਈ ਸਥਿਤ 15 ਤੋਂ ਵੱਧ ਪ੍ਰਮੁੱਖ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਸ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦੁਬਈ ਵਿਚ ਉੱਚ ਸਿੱਖਿਆ ਨਾਲ ਜੁੜੇ ਵੱਖ-ਵੱਖ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ | ਪ੍ਰੋਗਰਾਮ ਦਾ ਉਦੇਸ਼ ਦੁਬਈ ਨੂੰ ਇਕ ਉੱਭਰਦੇ ਹੋਏ ਗਲੋਬਲ ਸਿੱਖਿਆ ਕੇਂਦਰ ਵਜੋਂ ਪੇਸ਼ ਕਰਨਾ ਸੀ | ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਤੀਨਿਧੀਆਂ ਨਾਲ ਸਿੱਧੀ ਗੱਲਬਾਤ ਕਰਕੇ ਦਾਖ਼ਲਾ ਪ੍ਰਕਿਰਿਆ, ਸਕਾਲਰਸ਼ਿਪ, ਵੀਜ਼ਾ ਤੇ ਭਵਿੱਖ ਦੀਆਂ ਕਰੀਅਰ ਸੰਭਾਵਨਾਵਾਂ ਨਾਲ ਜੁੜੀ ਜਾਣਕਾਰੀ ਹਾਸਲ ਕੀਤੀ | ਸਿੱਖਿਆ ਦੇ ਅੰਤਰਰਾਸ਼ਟਰੀ ਰੁਝਾਨਾਂ, ਕਰੀਅਰ-ਆਧਾਰਿਤ ਅਕਾਦਮਿਕ ਯੋਜਨਾ ਅਤੇ ਵਿਦਿਆਰਥੀ ਮੋਬਿਲਿਟੀ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਚਾਰ ਸਾਂਝੇ ਕੀਤੇ ਗਏ |


Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਵਲੋਂ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਇਕ ਸਾਲ 'ਚ ਸੀ. ਪੀ. ਡੀ. ਐੱਲ. ਨੇ ਬਦਲੀ ਚੰਡੀਗੜ੍ਹ 'ਚ ਬਿਜਲੀ ਵੰਡ ਦੀ ਤਸਵੀਰ, ਲੋਡ ਸ਼ੈਡਿੰਗ 'ਚ 86 ਫ਼ੀਸਦੀ ਦੀ ਰਿਕਾ...
Ad Position 24