ਚੰਡੀਗੜ੍ਹ, 3 ਫਰਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ 'ਚ ਯੂ. ਟੀ. ਅਤੇ ਨਗਰ ਨਿਗਮ ਦੇ ਕਰਮਚਾਰੀ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਵਿਚ ਹਿੱਸਾ ਲੈਣਗੇ | ਹੜਤਾਲ ਦੀ ਤਿਆਰੀ ਵਜੋਂ, ਅੱਜ ਸ਼ਾਂਤੀਕੁੰਜ ਸੈਕਟਰ 16 ਵਿਚ ਨਗਰ ਨਿਗਮ ਦੇ ਬਾਗ਼ਬਾਨੀ ਬੂਥ, ਸੈਕਟਰ 20 ਵਿਚ ਬਿਜਲੀ ਦਫ਼ਤਰ, ਸੈਕਟਰ 26 ਵਿਚ ਪਾਣੀ ਸਪਲਾਈ ਅਤੇ ਸੈਕਟਰ 16 ਵਿਚ ਗੇਟ ਮੀਟਿੰਗਾਂ ਕੀਤੀਆਂ ਗਈਆਂ | ਗੇਟ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਗੋਪਾਲ ਦੱਤ ਜੋਸ਼ੀ, ਪ੍ਰਧਾਨ ਰਾਜੇਂਦਰ ਕਟੋਚ, ਜਨਰਲ ਸਕੱਤਰ ਹਰਕੇਸ਼ ਚੰਦ, ਸੀਐਸਸੀ ਬਾਗ਼ਬਾਨੀ ਦੇ ਉਪ ਪ੍ਰਧਾਨ ਅਤੇ ਜਨਰਲ ਸਕੱਤਰ ਐਮ.ਐਮ. ਯੂ.ਟੀ ਪਾਵਰ ਮੈਨ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਕਸ਼ਮੀਰ ਸਿੰਘ, ਸੁਰੇਂਦਰ ਸਿੰਘ, ਅਤੇ ਸੀਐਸਸੀ ਬਾਗ਼ਬਾਨੀ ਵਿਭਾਗ ਦੇ ਕੈਸ਼ੀਅਰ ਹਰਦੀਪ ਸਿੰਘ, ਉਪ ਪ੍ਰਧਾਨ ਬੁੱਧਰਾਮ ਆਦਿ ਨੇ ਰੈਲੀਆਂ ਨੂੰ ਸੰਬੋਧਨ ਕੀਤਾ | ਫੈਡਰੇਸ਼ਨ ਦੇ ਆਗੂਆਂ ਨੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ 12 ਫਰਵਰੀ ਨੂੰ ਹੜਤਾਲ ਵਿਚ ਵੱਡੀ ਗਿਣਤੀ ਵਿਚ ਹਿੱਸਾ ਲੈਣ ਅਤੇ ਸੈਕਟਰ 17 ਵਿਚ ਰੈਲੀ ਨੂੰ ਸਫਲ ਬਣਾਉਣ ਦੀ ਵੀ ਅਪੀਲ ਕੀਤੀ |