ਮਹਿਲਾ ਦੀਆਂ ਗੱਲਾਂ 'ਚ ਆਇਆ ਸੀਨੀਅਰ ਸਿਟੀਜ਼ਨ, 5 ਸਾਲਾਂ 'ਚ 60 ਲੱਖ ਰੁਪਏ ਦੀ ਸਾਈਬਰ ਠੱਗੀ <br/>
ਅਜੀਤ ਡੈਸਕ
04-02-2026
ਇਸ ਤੋਂ ਬਾਅਦ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਉਸਨੂੰ ਲਗਾਤਾਰ ਕਾਲਾਂ ਆਉਣ ਲੱਗ ਪਈਆਂ | ਕਾਲ ਕਰਨ ਵਾਲੇ ਆਪਣੇ ਆਪ ਨੂੰ ਬੀਮਾ ਕੰਪਨੀ ਦਾ ਰਿਲੇਸ਼ਨਸ਼ਿਪ ਮੈਨੇਜਰ ਦੱਸਦੇ ਰਹੇ ਅਤੇ ਪਾਲਿਸੀ ਦੀ ਪੈਂਡਿੰਗ ਰਕਮ ਜਮ੍ਹਾਂ ਕਰਵਾਉਣ ਦੇ ਬਹਾਨੇ ਨਾਲ ਪੀੜਤ ਤੋਂ ਵੱਖ-ਵੱਖ ਬੈਂਕ ਖਾਤਿਆਂ 'ਚ ਪੈਸੇ ਟਰਾਂਸਫ਼ਰ ਕਰਵਾਉਂਦੇ ਰਹੇ | ਪੀੜਤ ਅਨੁਸਾਰ 28 ਸਤੰਬਰ 2024 ਨੂੰ ਵੀ ਉਸ ਤੋਂ 15,624 ਰੁਪਏ ਜਮ੍ਹਾਂ ਕਰਵਾਏ ਗਏ | ਇਸ ਤਰ੍ਹਾਂ ਸਤੰਬਰ 2020 ਤੋਂ 2025 ਤੱਕ ਪੀੜਤ ਨੇ ਆਰ.ਟੀ.ਜੀ.ਐੱਸ. ਰਾਹੀਂ ਕਰੀਬ 60 ਲੱਖ ਰੁਪਏ ਵੱਖ-ਵੱਖ ਖਾਤਿਆਂ 'ਚ ਭੇਜ ਦਿੱਤੇ | ਬਾਅਦ 'ਚ ਉਸਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ | ਪੀੜਤ ਨੇ ਪੁਲਿਸ ਨੂੰ ਠੱਗਾਂ ਦੇ ਮੋਬਾਈਲ ਨੰਬਰ ਵੀ ਸੌਂਪੇ ਹਨ | ਸਾਈਬਰ ਕ੍ਰਾਈਮ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |