ਖਰੜ, 3 ਫਰਵਰੀ (ਗੁਰਮੁੱਖ ਸਿੰਘ ਮਾਨ)-ਸਨਾਤਨ ਧਰਮ ਮਹਾਂਸਭਾ ਪੰਜਾਬ ਦੀ ਮੀਟਿੰਗ ਜਨਰਲ ਸਕੱਤਰ ਭੁਵਨੇਸ਼ ਸੇਠੀ ਦੀ ਅਗਵਾਈ ਹੇਠ ਖਰੜ ਵਿਖੇ ਹੋਈ, ਜਿਸ ਵਿਚ ਸਾਰੇ ਫਾਊਾਡਰ ਮੈਂਬਰਾਂ ਦੀ ਸਰਬਸੰਮਤੀ ਨਾਲ ਖਰੜ ਇਕਾਈ ਦਾ ਗਠਨ ਕੀਤਾ ਗਿਆ | ਇਸ ਮੌਕੇ ਉਪ ਪ੍ਰਧਾਨ ਰਾਜੇਸ਼ ਕੁਮਾਰ ਠਾਕੁਰ, ਸੰਸਾਰ ਸਿੰਘ ਤੋਮਰ, ਮਹਿਲਾ ਵਿੰਗ 'ਚ ਇੰਚਾਰਜ ਇੰਦੂਪਾਲ ਸ਼ਰਮਾ, ਸਕੱਤਰ ਕਵਿਤਾ ਉਪਾਧਿਆਏ, ਧਰੁਵ ਸੂਦ, ਸੁਮਿਤ ਗੁਪਤਾ, ਕੈਪਟਨ ਦੇਸ ਰਾਜ ਰਾਣਾ, ਪ੍ਰੈੱਸ ਤੇ ਮੀਡੀਆ ਇੰਚਾਰਜ ਨਰੇਸ਼ ਕੁਮਾਰ ਠਾਕੁਰ, ਖ਼ਜਾਨਚੀ ਕਮਲ ਧਵਨ ਆਦਿ ਦੀ ਚੋਣ ਕੀਤੀ ਗਈ | ਇਸ ਮੌਕੇ ਸੂਬਾ ਪ੍ਰਧਾਨ ਰੋਹਿਤ ਮਿਸ਼ਰਾ ਨੇ ਦੱਸਿਆ ਕਿ ਮੀਟਿੰਗ 'ਚ ਖਰੜ ਸ਼ਹਿਰ ਦੇ ਪ੍ਰਧਾਨ ਰਿਪਿਨ ਜੈਨ ਤੇ ਜਨਰਲ ਸਕੱਤਰ ਭੁਵਨੇਸ਼ ਸੇਠੀ ਵਲੋਂ ਦੋ ਮਹੀਨਿਆਂ ਦੀ ਯੋਜਨਾ ਸੰਬੰਧੀ ਵਿਚਾਰ-ਚਰਚਾ ਕੀਤੀ ਗਈ | ਇਸ ਮੌਕੇ ਉਪ ਪ੍ਰਧਾਨ ਡਾ. ਪ੍ਰਤਿਭਾ ਮਿਸ਼ਰਾ, ਧਰਮਪਾਲ ਸ਼ਰਮਾ ਤੇ ਰਾਜ ਕੁਮਾਰ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ |