13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਵੈ-ਰੱਖਿਆ ਸਿਰਫ਼ ਇਕ ਸਰੀਰਕ ਹੁਨਰ ਨਹੀਂ, ਸਗੋਂ ਇਕ ਜ਼ਰੂਰੀ ਜੀਵਨ ਹੁਨਰ ਵੀ ਹੈ- ਗੁਲਾਬ ਚੰਦ ਕਟਾਰੀਆ <br/>

Ad Position 21
No active advertisement
ਅਜੀਤ ਡੈਸਕ 04-02-2026
ਚੰਡੀਗੜ੍ਹ, 3 ਫਰਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਇਕ ਸਵੈ-ਰੱਖਿਆ ਸਿਖਲਾਈ ਵਰਕਸ਼ਾਪ ਦੀ ਸਮਾਪਤੀ ਸਮਾਰੋਹ ਕਰਵਾਇਆ ਗਿਆ, ਜਿਸ ਵਰਕਸ਼ਾਪ ਦੀ ਅਗਵਾਈ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਹਸਪਤਾਲ ਪੰਜਾਬ ਯੂਨੀਵਰਸਿਟੀ ਦੁਆਰਾ ਚੰਡੀਗੜ੍ਹ ਪੁਲਿਸ ਦੀ ਸਵੈਮ ਸਵੈ-ਰੱਖਿਆ ਸਿਖਲਾਈ ਟੀਮ ਦੇ ਸਹਿਯੋਗ ਨਾਲ ਕੀਤਾ ਗਈ, ਜਿਸ ਵਿਚ 60 ਬੀ.ਡੀ.ਐੱਸ. ਵਿਦਿਆਰਥੀ ਅਤੇ ਪੰਜ ਫੈਕਲਟੀ ਮੈਂਬਰ ਸ਼ਾਮਲ ਹੋਏ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਨ | ਜਿਨ੍ਹਾਂ ਨੇ ਸੰਬੋਧਨ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਸਵੈ-ਰੱਖਿਆ ਸਿਰਫ਼ ਇੱਕ ਸਰੀਰਕ ਹੁਨਰ ਨਹੀਂ ਹੈ, ਸਗੋਂ ਇੱਕ ਜ਼ਰੂਰੀ ਜੀਵਨ ਹੁਨਰ ਵੀ ਹੈ | ਖਾਸ ਕਰਕੇ ਵਿਦਿਆਰਥੀਆਂ ਅਤੇ ਨੌਜਵਾਨ ਅÏਰਤਾਂ ਲਈ | ਉਨ੍ਹਾਂ ਕਿਹਾ ਕਿ ਅਜਿਹੀ ਸਿਖਲਾਈ ਆਤਮ-ਵਿਸ਼ਵਾਸ, ਮਾਨਸਿਕ ਸੁਚੇਤਤਾ, ਹਿੰਮਤ ਅਤੇ ਚੁਣੌਤੀਪੂਰਨ ਸਥਿਤੀਆਂ ਵਿਚ ਸਮੇਂ ਸਿਰ ਫੈਸਲੇ ਲੈਣ ਦੀ ਯੋਗਤਾ ਨੂੰ ਵਧਾਉਂਦੀ ਹੈ | ਉਨ੍ਹਾਂ ਨੇ ਨਿਯਮਤ ਸਰੀਰਕ ਤੰਦਰੁਸਤੀ ਅਤੇ ਕਸਰਤ ਰੁਟੀਨ ਦੁਆਰਾ ਨਿਰੰਤਰ ਅਭਿਆਸ ਦੀ ਮਹੱਤਤਾ ਨੂੰ ਹੋਰ ਉਜਾਗਰ ਕੀਤਾ | ਰਾਜਪਾਲ ਨੇ ਪੀ.ਯੂ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ, ਇੰਸਪੈਕਟਰ ਜਨਰਲ ਚੰਡੀਗੜ੍ਹ ਪੁਲਿਸ ਪੁਸ਼ਪੇਂਦਰ ਕੁਮਾਰ, ਪਿ੍ੰਸੀਪਲ ਡਾ. ਦੀਪਕ ਗੁਪਤਾ ਦੇ ਇਨ੍ਹਾਂ ਕੰਮਾਂ ਦੀ ਸ਼ਲਾਘਾ ਕੀਤੀ | ਪੀ.ਯੂ. ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ | ਡੈਂਟਲ ਇੰਸਟੀਚਿਊਟ ਦੇ ਪਿ੍ੰਸੀਪਲ ਦੀਪਕ ਕੁਮਾਰ ਗੁਪਤਾ ਨੇ ਕਿਹਾ ਕਿ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਤੋਂ ਪਰੇ ਜੀਵਨ ਲਈ ਤਿਆਰ ਕਰਨਾ ਸੀ | ਇੰਸਪੈਕਟਰ ਜਨਰਲ ਪੁਸ਼ਪੇਂਦਰ ਕੁਮਾਰ ਅਤੇ ਸਵੈਮ ਟੀਮ ਦੇ ਮੈਂਬਰਾਂ ਨੂੰ ਵਿਵਹਾਰਕ ਸਿਖਲਾਈ ਦੇਣ ਲਈ ਸਨਮਾਨਿਤ ਕੀਤਾ ਗਿਆ | ਡਾ. ਸੁਰੂਚੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਨਾਤਨ ਧਰਮ ਮਹਾਂਸਭਾ ਪੰਜਾਬ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਅਦਾਲਤ ਨੇ ਅÏਰਤ ਨੂੰ ਅਸ਼ਲੀਲ ਇਸ਼ਾਰੇ ਕਰਨ ਦੇ ਦੋਸ਼ ਹੇਠ 10 ਹਜ਼ਾਰ ਦਾ ਲਗਾਇਆ ਜੁਰਮਾਨਾ <br/>
Ad Position 24