13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਅਦਾਲਤ ਨੇ ਅÏਰਤ ਨੂੰ ਅਸ਼ਲੀਲ ਇਸ਼ਾਰੇ ਕਰਨ ਦੇ ਦੋਸ਼ ਹੇਠ 10 ਹਜ਼ਾਰ ਦਾ ਲਗਾਇਆ ਜੁਰਮਾਨਾ <br/>

Ad Position 21
No active advertisement
ਅਜੀਤ ਡੈਸਕ 04-02-2026
ਚੰਡੀਗੜ੍ਹ, 3 ਜਨਵਰੀ (ਮਾਰਕੰਡਾ)-ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਚੰਡੀਗੜ੍ਹ ਦੀ ਇਕ ਅÏਰਤ ਨੂੰ ਅਸ਼ਲੀਲ ਇਸ਼ਾਰੇ ਕਰਨ ਦੇ ਮਾਮਲੇ ਵਿਚ ਦੋਸ਼ੀ ਨੂੰ 10 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ | ਅਦਾਲਤ ਨੇ ਰਾਮ ਦਰਬਾਰ ਦੇ ਇਕ ਆਦਮੀ ਨੂੰ ਅÏਰਤ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ, ਜੋ ਕਿ ਇਹ ਰਕਮ ਪੀੜਤ ਨੂੰ ਦਿੱਤੀ ਜਾਵੇਗੀ | ਹਾਲਾਂਕਿ ਦੋਸ਼ੀ ਨੂੰ ਜੇਲ੍ਹ ਦੀ ਸਜ਼ਾ ਸੁਣਾਉਣ ਦੀ ਬਜਾਏ ਅਦਾਲਤ ਨੇ ਚੰਗੇ ਆਚਰਨ ਦੀ ਸ਼ਰਤ (ਪ੍ਰੋਬੇਸ਼ਨ)'ਤੇ ਰਿਹਾਅ ਕਰ ਦਿੱਤਾ | ਸੁਣਵਾਈ ਦੌਰਾਨ ਦੋਸ਼ੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੰੂ ਮਾਮਲੇ ਵਿਚ ਝੂਠਾ ਫਸਾਇਆ ਗਿਆ ਸੀ ਅਤੇ ਉਸ ਨੇ ਅÏਰਤ ਨਾਲ ਛੇੜਛਾੜ ਨਹੀਂ ਕੀਤੀ | ਹਾਲਾਂਕਿ ਸਾਰੇ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਰੱਦ ਕਰ ਦਿੱਤਾ ਅਤੇ ਦੋਸ਼ੀ ਨੂੰ ਦੋਸ਼ੀ ਠਹਿਰਾਇਆ | ਅਦਾਲਤ ਨੇ ਹੁਕਮ ਦਿੱਤਾ ਕਿ ਦੋਸ਼ੀ ਨੂੰ 6 ਮਹੀਨਿਆਂ ਵਿਚ ਆਪਣਾ ਵਿਵਹਾਰ ਸੁਧਾਰਨਾ ਪਵੇਗਾ | ਇਸ ਸਮੇਂ ਦੌਰਾਨ ਉਹ ਪੁਲਿਸ ਨਿਗਰਾਨੀ ਹੇਠ ਰਹੇਗਾ | ਜੇਕਰ ਇਸ ਸਮੇਂ ਦੌਰਾਨ ਉਸ ਵਿਰੁੱਧ ਦੁਬਾਰਾ ਅਜਿਹੀ ਕੋਈ ਸ਼ਿਕਾਇਤ ਦਰਜ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਦੱਸਣਯੋਗ ਹੈ ਕਿ ਸੈਕਟਰ-31 ਪੁਲਿਸ ਸਟੇਸ਼ਨ ਨੇ ਇਸ ਮਾਮਲੇ ਵਿਚ 1 ਸਤੰਬਰ 2021 ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਸੀ | ਇਹ ਸ਼ਿਕਾਇਤ ਗੁਆਂਢ ਵਿਚ ਰਹਿਣ ਵਾਲੀ ਇਕ ਅÏਰਤ ਨੇ ਦਰਜ ਕਰਵਾਈ ਸੀ | ਅÏਰਤ ਨੇ ਪੁਲਿਸ ਨੂੰ ਦੱਸਿਆ ਕਿ 28 ਅਗਸਤ 2021 ਦੀ ਸਵੇਰ ਨੂੰ ਉਹ ਆਪਣੇ ਘਰ ਦੇ ਬਾਹਰ ਝਾੜੂ ਲਗਾ ਰਹੀ ਸੀ ਜਦੋਂ ਦੋਸ਼ੀ ਉੱਥੇ ਆਇਆ ਤਾਂ ਉਸ ਨੇ ਕਈ ਤਰ੍ਹਾਂ ਦੇ ਇਸ਼ਾਰੇ ਕੀਤੇ | ਦੋਸ਼ੀ ਨੇ ਅਣਉਚਿਤ ਟਿੱਪਣੀਆਂ ਵੀ ਕੀਤੀਆਂ | ਜਦੋਂ ਉਸ ਨੇ ਇਤਰਾਜ਼ ਕੀਤਾ ਤਾਂ ਉਹ ਮੌਕੇ ਤੋਂ ਭੱਜ ਗਿਆ | ਪੀੜਤ ਨੇ ਦੱਸਿਆ ਕਿ ਦੋਸ਼ੀ ਉਸ ਸਮੇਂ ਸ਼ਰਾਬੀ ਸੀ ਅਤੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਚੁੱਕਾ ਸੀ | ਜਦੋਂ ਉਸ ਨੇ ਇਸ ਵਾਰ ਹੱਦ ਪਾਰ ਕੀਤੀ ਤਾਂ ਉਸ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ |

Ad Position 22
No active advertisement
ਪਿਛਲੀ ਖ਼ਬਰ ਸਵੈ-ਰੱਖਿਆ ਸਿਰਫ਼ ਇਕ ਸਰੀਰਕ ਹੁਨਰ ਨਹੀਂ, ਸਗੋਂ ਇਕ ਜ਼ਰੂਰੀ ਜੀਵਨ ਹੁਨਰ ਵੀ ਹੈ- ਗੁਲਾਬ ਚੰਦ ਕਟਾਰੀਆ <br/> ਅਗਲੀ ਖ਼ਬਰ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ <br/>
Ad Position 24