13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮੁਬਾਰਕਪੁਰ ਘੱਗਰ 'ਤੇ ਬਣੇ ਕਾਜ਼ਵੇਅ ਦੀ ਹੋਂਦ ਖ਼ਤਰੇ 'ਚ, ਵਾਹਨ ਚਾਲਕਾਂ ਨੇ ਬਣਾਇਆ ਨਵਾਂ ਰਾਹ <br/>

Ad Position 21
No active advertisement
ਅਜੀਤ ਡੈਸਕ 04-02-2026
ਡੇਰਾਬੱਸੀ, 3 ਫਰਵਰੀ (ਗੁਰਮੀਤ ਸਿੰਘ)-ਮੁਬਾਰਕਪੁਰ ਨੇੜੇ ਘੱਗਰ ਨੂੰ ਪਾਰ ਕਰਨ ਲਈ ਕਰੋੜਾਂ ਰੁਪਏ ਖ਼ਰਚ ਕੇ ਬਣਾਏ ਗਏ ਕਾਜ਼ਵੇਅ ਦੀ ਹੋਂਦ ਖ਼ਤਰੇ 'ਚ ਪੈ ਗਈ ਹੈ | ਪਾਬੰਦੀ ਦੇ ਬਾਵਜੂਦ ਇਥੇ ਭਾਰੀ ਵਾਹਨਾਂ ਦੇ ਚਾਲਕਾਂ ਨੇ ਨਿਕਲਣ ਲਈ ਨਵਾਂ ਰਾਹ ਬਣਾ ਲਿਆ ਹੈ | ਭਾਰੀ ਵਾਹਨਾਂ ਨੂੰ ਰੋਕਣ ਲਈ ਇਥੇ ਲਗਾਏ ਗਏ ਓਵਰਹੈੱਡ ਬੈਰੀਕੇਡ ਵੀ ਚਿੱਟੇ ਹਾਥੀ ਬਣ ਕੇ ਰਹਿ ਗਏ ਹਨ | ਪ੍ਰਸ਼ਾਸਨ ਦੀ ਇਸ ਲਾਪ੍ਰਵਾਹੀ ਕਰਕੇ ਇਥੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਪਹਿਲਾਂ ਹੀ ਕਾਜ਼ਵੇਅ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਲਕੇ ਵਾਹਨਾਂ ਲਈ ਬਣੇ ਇਸ ਕਾਜ਼ਵੇਅ ਦਾ ਪਹਿਲਾਂ ਹੀ ਭਾਰੀ ਵਾਹਨ ਅਤੇ ਹੜ੍ਹ ਕਾਫ਼ੀ ਨੁਕਸਾਨ ਕਰ ਚੁੱਕੇ ਹਨ | ਭਾਰੀ ਵਾਹਨਾਂ ਨੂੰ ਰੋਕਣ ਲਈ ਕਾਜ਼ਵੇਅ ਦੇ ਦੋਵਾਂ ਪਾਸਿਆਂ 'ਤੇ ਓਵਰਹੈੱਡ ਬੈਰੀਕੇਡ ਲਗਾਏ ਗਏ ਸਨ, ਪਰ ਇਨ੍ਹਾਂ ਦੇ ਟੁੱਟਣ ਤੋਂ ਬਾਅਦ ਕਈ ਮਹੀਨਿਆਂ ਤੱਕ ਮੁਰੰਮਤ ਨਹੀਂ ਕੀਤੀ ਜਾਂਦੀ | ਇਸ ਦਾ ਫਾਇਦਾ ਮਾਈਨਿੰਗ ਵਾਲੇ ਓਵਰਲੋਡ ਟਿੱਪਰ ਚਾਲਕ ਚੁਕਦੇ ਹਨ, ਜੋ ਕਈ ਸਾਲਾਂ ਤੋਂ ਕਾਜ਼ਵੇਅ ਨੂੰ ਨੁਕਸਾਨ ਪਹੁੰਚਾ ਰਹੇ ਹਨ | ਪਿਛਲੇ ਕਰੀਬ 2 ਸਾਲਾਂ ਤੋਂ ਕਾਜ਼ਵੇਅ ਦੇ ਇਕ ਪਾਸੇ ਦਾ ਬੈਰੀਕੇਡ ਟੁੱਟਿਆ ਹੋਇਆ ਹੈ, ਪਰ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ | ਦੂਜੇ ਪਾਸੇ ਲੱਗੇ ਬੈਰੀਕੇਡ ਕਰਕੇ ਵਾਹਨਾਂ ਨੂੰ ਵਾਪਸ ਮੁੜਨਾ ਪੈਂਦਾ ਹੈ, ਜਿਸ ਨਾਲ ਅਕਸਰ ਜਾਮ ਲੱਗ ਜਾਂਦਾ | ਹੁਣ ਵੱਡੇ ਵਾਹਨ ਚਾਲਕਾਂ ਨੇ ਬੈਰੀਕੇਡ ਦੇ ਨਾਲ ਹੀ ਨਵਾਂ ਰਾਹ ਬਣਾ ਲਿਆ ਹੈ | ਇਸ ਰਾਹ ਤੋਂ ਸਾਰਾ ਦਿਨ ਭਾਰੀ ਵਾਹਨ ਸ਼ਰ੍ਹੇਆਮ ਨਿਕਲਦੇ ਰਹਿੰਦੇ ਹਨ, ਜੋ ਕਿ ਕਾਜ਼ਵੇਅ ਨੂੰ ਹੋਰ ਨੁਕਸਾਨ ਪਹੁੰਚਾ ਰਹੇ ਹਨ | ਕਾਜ਼ਵੇਅ 'ਤੇ ਸੁਰੱਖਿਆ ਪਿੱਲਰ ਪਹਿਲਾਂ ਹੀ ਟੁੱਟੇ ਹੋਏ ਹਨ, ਜੋ ਕਿ ਕਿਸੇ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ | ਬਿਨਾਂ ਪਿੱਲਰਾਂ ਦੇ ਰਾਤ ਦੇ ਹਨ੍ਹੇਰੇ 'ਚ ਇਥੇ ਕਾਰ ਵੀ ਡਿੱਗ ਚੁੱਕੀ ਹੈ | ਪ੍ਰਸ਼ਾਸਨ ਨੇ ਇਥੇ ਆਰਜ਼ੀ ਪਿੱਲਰ ਲਗਾਏ ਸਨ, ਪਰ ਉਹ ਹੜ੍ਹ ਦੇ ਪਾਣੀ ਨਾਲ ਵਹਿ ਗਏ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕਈ ਮਹੀਨਿਆਂ ਤੋਂ ਇਸ ਕਾਜ਼ਵੇਅ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਾਜ਼ਵੇਅ ਦੀ ਹੋਂਦ ਲਈ ਖ਼ਤਰਾ ਪੈਦਾ ਹੋ ਗਿਆ ਹੈ | ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕਾਜ਼ਵੇਅ ਨੂੰ ਬਚਾਇਆ ਜਾਵੇ ਅਤੇ ਤੁਰੰਤ ਮੁਰੰਮਤ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਨੇ ਰਵਿੰਦਰ ਸਿੰਘ ਖੇੜਾ ਨੂੰ ਵਿਧਾਨ ਸਭਾ ਹਲਕਾ ਖਰੜ ਦਾ ਇੰਚਾਰਜ ਲਗਾਇਆ <br/> ਅਗਲੀ ਖ਼ਬਰ ਤੇਲ ਅਤੇ ਗੈਸ ਬਚਾਉਣ ਲਈ 'ਸਕਸ਼ਮ 2026' ਮੁਹਿੰਮ ਦਾ ਆਗਾਜ਼ <br/>
Ad Position 24