13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਤਹਿਸੀਲਦਾਰ ਵਰਿੰਦਰ ਸਿੰਗਲਾ ਨੂੰ ਪੰਚਕੂਲਾ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ <br/>

Ad Position 21
No active advertisement
ਅਜੀਤ ਡੈਸਕ 04-02-2026
ਪੰਚਕੂਲਾ, 3 ਫਰਵਰੀ (ਕਪਿਲ)-ਪੰਚਕੂਲਾ ਅਧੀਨ ਪੈਂਦੇ ਰਾਏਪੁਰ ਰਾਣੀ ਦੇ ਤਹਿਸੀਲਦਾਰ ਵਰਿੰਦਰ ਸਿੰਗਲਾ ਨੂੰ ਪੰਚਕੂਲਾ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਮੁੜ ਤੋਂ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਹਿਸੀਲਦਾਰ ਵਰਿੰਦਰ ਸਿੰਗਲਾ ਦੇ ਵਕੀਲ ਦੀਪਾਂਸ਼ੂ ਬੰਸਲ ਨੇ ਦੱਸਿਆ ਕਿ ਇਹ ਮਾਮਲਾ 30 ਜਨਵਰੀ ਨੂੰ ਏ. ਸੀ. ਬੀ. ਵਲੋਂ ਦਰਜ ਕੀਤਾ ਗਿਆ ਸੀ | ਇਸ ਤੋਂ ਬਾਅਦ 31 ਜਨਵਰੀ ਨੂੰ ਤਹਿਸੀਲਦਾਰ ਸਿੰਗਲਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿਥੋਂ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਗਏ ਸਨ | ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਚੁਣੌਤੀ ਦਿੱਤੀ ਸੀ ਅਤੇ ਅਦਾਲਤ ਨੇ 7 ਦਿਨਾਂ ਦੀ ਬਜਾਏ 3 ਦਿਨਾਂ ਦਾ ਰਿਮਾਂਡ ਦਿੱਤਾ ਸੀ | ਅੱਜ ਜਦੋਂ ਪੁਲਿਸ ਨੇ ਵਰਿੰਦਰ ਸਿੰਗਲਾ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਤਾਂ ਪੁਲਿਸ ਵਲੋਂ ਮਾਮਲੇ 'ਚ ਹੋਰ ਧਾਰਾਵਾਂ ਜੋੜੀਆਂ ਗਈਆਂ ਅਤੇ ਫ਼ਿਰ ਤੋਂ 7 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ | ਇਸ ਮੌਕੇ ਅਸੀਂ ਅਦਾਲਤ 'ਚ ਦਲੀਲ ਦਿੱਤੀ ਕਿ ਤਿੰਨ ਦਿਨਾਂ ਦੇ ਅੰਦਰ ਪੁਲਿਸ ਕੋਈ ਖਾਸ ਅਤੇ ਠੋਸ ਜਾਂਚ ਨਹੀਂ ਕਰ ਸਕੀ, ਜਿਸ ਆਧਾਰ 'ਤੇ ਹੋਰ 7 ਦਿਨਾਂ ਦਾ ਰਿਮਾਂਡ ਦਿੱਤਾ ਜਾਵੇ | ਦੂਜੀ ਗੱਲ ਇਹ ਹੈ ਕਿ ਪੂਰਾ ਕੇਸ ਦਸਤਾਵੇਜ਼ੀ ਸਬੂਤਾਂ 'ਤੇ ਆਧਾਰਿਤ ਹੈ ਕਿਉਂਕਿ ਇਸ ਮਾਮਲੇ 'ਚ ਕੋਈ ਸ਼ਿਕਾਇਤਕਰਤਾ ਨਹੀਂ ਹੈ ਅਤੇ ਨਾ ਹੀ ਕੋਈ ਐਸਾ ਵਿਅਕਤੀ ਹੈ, ਜਿਸ ਨੇ ਪੈਸਿਆਂ ਸੰਬੰਧੀ ਕੋਈ ਦਾਅਵਾ ਕੀਤਾ ਹੋਵੇ | ਇਨ੍ਹਾਂ ਸਾਰੀਆਂ ਦਲੀਲਾਂ ਨੂੰ ਧਿਆਨ 'ਚ ਰੱਖਦਿਆਂ ਮਾਣਯੋਗ ਅਦਾਲਤ ਨੇ ਅੱਜ 7 ਦਿਨਾਂ ਦੀ ਥਾਂ ਵਰਿੰਦਰ ਸਿੰਗਲਾ ਦਾ 2 ਦਿਨਾਂ ਦਾ ਰਿਮਾਂਡ ਦਿੱਤਾ ਹੈ ਅਤੇ 5 ਫਰਵਰੀ ਨੂੰ ਉਸ ਨੂੰ ਮੁੜ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਖੇੜੀ ਗੁੱਜਰਾਂ ਵਿਖੇ ਨੌਜਵਾਨ ਵਲੋਂ ਖ਼ੁਦਕੁਸ਼ੀ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਸਮਾਗਮਾਂ 'ਚ ਗੁਰਦਰਸ਼ਨ ਸਿੰਘ ਸੈਣੀ ਨੇ ਲਵਾਈ ਹਾਜ਼ਰੀ <br/>
Ad Position 24