13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਹੋਂਦ ਚਿੱਲੜ ਸ਼ਹੀਦਾਂ ਦੇ ਪਰਿਵਾਰਾਂ ਨੂੰ 42 ਸਾਲਾਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ-ਗਿਆਸਪੁਰਾ <br/>

Ad Position 21
No active advertisement
ਹੋਂਦ ਚਿੱਲੜ ਵਿਖੇੇ ਸਮਾਗਮ ਉਪਰੰਤ ਢਹਿ-ਢੇਰੀ ਹੋ ਚੁੱਕੇ ਘਰ ਕੋਲ ਖੜ੍ਹੇ ਇੰਜ. ਮਨਵਿੰਦਰ ਸਿੰਘ ਗਿਆਸਪੁਰਾ, ਪੀੜਤ ਪਰਿਵਾਰ ਦੇ ਮੈਂਬਰ ਸੁਰਜੀਤ ਕੌਰ, ਭਾਈ ਗੁਰਜੰਟ ਸਿੰਘ ਤੇ ਹੋਰ | <br/> 04-02-2026
ਚੰਡੀਗੜ੍ਹ, 3 ਫਰਵਰੀ (ਰਾਮ ਸਿੰਘ ਬਰਾੜ)-1984 ਸਿੱਖ ਕਤਲੇਆਮ ਦੀ ਖ਼ਾਮੋਸ਼ ਗਵਾਹ ਬਣੀ ਹੋਂਦ ਚਿੱਲੜ ਦੀ ਧਰਤੀ ਅੱਜ ਫਿਰ ਇਨਸਾਫ਼ ਦੀ ਪੁਕਾਰ ਨਾਲ ਗੂੰਜ ਉੱਠੀ | ਚਾਰ ਦਹਾਕੇ (42 ਸਾਲ) ਪਹਿਲਾਂ ਜਿਥੇ ਮਨੁੱਖਤਾ ਨੂੰ ਨੰਗਾ ਕਰ ਦਿੱਤਾ ਗਿਆ ਸੀ, ਉਸੇ ਧਰਤੀ 'ਤੇ ਅੱਜ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਤੇ ਅਰਦਾਸ ਕੀਤੀ ਗਈ | ਇਸ ਸਮਾਗਮ ਦੀ ਅਗਵਾਈ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ | ਉਨ੍ਹਾਂ ਕਿਹਾ ਕਿ 32 ਨਿਰਦੋਸ਼ ਸਿੱਖਾਂ ਦਾ ਕਤਲੇਆਮ ਅੱਜ ਵੀ ਭਾਰਤੀ ਨਿਆਂ ਪ੍ਰਣਾਲੀ 'ਤੇ ਇਕ ਕਾਲਾ ਧੱਬਾ ਹੈ, ਕਿਉਂਕਿ 42 ਸਾਲ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ | ਗਿਆਸਪੁਰਾ ਨੇ ਕਿਹਾ ਕਿ ਇਹ ਉਹੀ ਹੋਂਦ ਚਿੱਲੜ ਹੈ, ਜਿਥੇ 2 ਸਾਲ ਦੇ ਮਾਸੂਮ ਬੱਚੇ ਨੂੰ ਕੰਧਾਂ ਨਾਲ ਪਟਕ-ਪਟਕ ਕੇ ਮਾਰ ਦਿੱਤਾ ਗਿਆ ਤੇ 70 ਸਾਲ ਦੇ ਬਜ਼ੁਰਗਾਂ ਨੂੰ ਤੇਲ ਪਾ ਕੇ ਜ਼ਿੰਦਾ ਸਾੜਿਆ ਗਿਆ ਅਤੇ ਫ਼ੌਜੀ ਇੰਦਰਜੀਤ ਸਿੰਘ ਨੂੰ ਫ਼ੌਜੀ ਵਰਦੀ ਪਾਈ ਹੋਣ ਦੇ ਬਾਵਜੂਦ ਵੀ ਕਤਲ ਕਰ ਦਿੱਤਾ ਗਿਆ | ਇਸ ਮੌਕੇ ਸੁਰਜੀਤ ਕੌਰ, ਜਿਨ੍ਹਾਂ ਨੇ ਇਸ ਕਤਲੇਆਮ ਦੌਰਾਨ ਆਪਣੇ 12 ਪਰਿਵਾਰਕ ਜੀਅ ਗੁਆ ਦਿੱਤੇ ਵੀ ਮੌਜੂਦ ਸੀ | ਉਨ੍ਹਾਂ ਸੰਗਤ ਨੂੰ ਉਹ ਖ਼ੂਹ ਵੀ ਦਿਖਾਇਆ, ਜਿਥੇ ਦਰਿੰਦਿਆਂ ਵਲੋਂ 32 ਨਿਰਦੋਸ਼ ਸਿੱਖਾਂ ਨੂੰ ਸਾੜ ਕੇ ਸੁੱਟ ਦਿੱਤਾ ਗਿਆ ਸੀ | ਇੰਜ. ਗਿਆਸਪੁਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਐਸ. ਪੀ. ਰਾਮ ਕਿਸ਼ੋਰ, ਡੀ. ਐਸ. ਪੀ. ਰਾਮ ਭੱਜ, ਰਾਮ ਕੁਮਾਰ ਸਮੇਤ ਹੋਰਾਂ ਖ਼ਿਲਾਫ਼ 2017 ਤੋਂ ਪਟੀਸ਼ਨ ਅਜੇ ਵੀ ਹਾਈ ਕੋਰਟ ਵਿਚ ਚੱਲ ਰਹੀ ਹੈ ਪਰ ਅਦਾਲਤਾਂ ਵਲੋਂ ਸਿਰਫ਼ ਤਾਰੀਖ਼ਾਂ ਹੀ ਮਿਲ ਰਹੀਆਂ ਹਨ | ਹੁਣ ਅਗਲੀ ਤਰੀਕ 10 ਅਪ੍ਰੈਲ, 2026 ਦਿੱਤੀ ਗਈ ਹੈ, ਜੋ ਨਿਆਂ ਪ੍ਰਣਾਲੀ ਦੀ ਸੁਸਤੀ ਨੂੰ ਬਿਆਨ ਕਰਦੀ ਹੈ | ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਗੋਪਾਲ ਮਲਿਕ ਰਿਵਾੜੀ, ਸੁਰਜੀਤ ਕੌਰ ਰਿਵਾੜੀ, ਭਾਈ ਗੁਰਜੰਟ ਸਿੰਘ, ਹਲਕਾ ਕਨਵੀਨਰ ਪ੍ਰਗਟ ਸਿੰਘ ਸਿਆੜ, ਅਵਿਨਾਸ਼ਪ੍ਰੀਤ ਸਿੰਘ ਬੈਂਸ, ਬੂਟਾ ਸਿੰਘ ਰਾਣੋ, ਸਿਆਸੀ ਸਕੱਤਰ ਮਨਜੀਤ ਸਿੰਘ ਡੀ. ਸੀ., ਅਮਰਦੀਪ ਸਿੰਘ ਸਰਪੰਚ ਕੂਹਲੀ ਖ਼ੁਰਦ, ਹਰਦੀਪ ਸਿੰਘ ਅਜਨੌਦ, ਗੁਰਜਿੰਦਰ ਸਿੰਘ ਨਿੱਕਾ, ਦਲਵਿੰਦਰ ਸਿੰਘ ਝਾਬੇਵਾਲ, ਕੰਵਲਜੀਤ ਸਿੰਘ ਦੋਰਾਹਾ, ਬਿ੍ਜ ਕਿਸ਼ੋਰ ਦੋਰਾਹਾ, ਸੁਖਵਿੰਦਰ ਸਿੰਘ ਨੋਨਾ, ਐਸ. ਡੀ. ਓ. ਨਿਰਮਲ ਸਿੰਘ, ਹਰਦੀਪ ਸਿੰਘ ਅਜਨੌਦ, ਮਨਜੀਤ ਸਿੰਘ ਧਾਮੀ ਸਮੇਤ ਆਲੇ-ਦੁਆਲੇ ਤੋਂ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸੱਚ ਦੀ ਜਿੱਤ ਹੋਈ- ਢੀਂਡਸਾ ਅਗਲੀ ਖ਼ਬਰ ਐੱਨ. ਐੱਚ. ਏ. ਆਈ. ਵਲੋਂ ਚੰਡੀਗੜ੍ਹ 'ਚ ਸੜਕ ਸੁਰੱਖਿਆ ਬਾਰੇ ਸੂਬਾ ਪੱਧਰੀ ਵਰਕਸ਼ਾਪ <br/>
Ad Position 24