13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਐੱਨ. ਐੱਚ. ਏ. ਆਈ. ਵਲੋਂ ਚੰਡੀਗੜ੍ਹ 'ਚ ਸੜਕ ਸੁਰੱਖਿਆ ਬਾਰੇ ਸੂਬਾ ਪੱਧਰੀ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 04-02-2026
ਚੰਡੀਗੜ੍ਹ, 3 ਫਰਵਰੀ (ਸੰਦੀਪ ਕੁਮਾਰ ਮਾਹਨਾ)–ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਤੇ ਗੰਭੀਰ ਜ਼ਖ਼ਮੀਆਂ ਦੀ ਗਿਣਤੀ ਘਟਾਉਣ ਲਈ ਸੁਰੱਖਿਅਤ ਪ੍ਰਣਾਲੀਗਤ ਪਹੁੰਚ ਨੂੰ ਅਪਣਾਉਣ 'ਤੇ ਜ਼ੋਰ ਦਿੰਦਿਆਂ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਵਲੋਂ ਲੀਡ ਏਜੰਸੀ ਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ ਸੜਕ ਇੰਜੀਨੀਅਰਿੰਗ ਅਭਿਆਸਾਂ ਬਾਰੇ ਇਕ ਸੂਬਾ ਪੱਧਰੀ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੀ ਹਾਜ਼ਰ ਸਨ | ਉਨ੍ਹਾਂ ਦੀ ਹਾਜ਼ਰੀ ਨੇ ਰਾਜਮਾਰਗ ਸੁਰੱਖਿਆ ਅਤੇ ਇੰਜੀਨੀਅਰਿੰਗ ਖੇਤਰ 'ਚ ਕੇਂਦਰ ਤੇ ਸੂਬਾ ਸਰਕਾਰ ਦਰਮਿਆਨ ਸਹਿਯੋਗ ਨੂੰ ਉਜਾਗਰ ਕੀਤਾ | ਵਰਕਸ਼ਾਪ ਦੀ ਸ਼ੁਰੂਆਤ ਐੱਨ.ਐੱਚ.ਏ.ਆਈ. ਦੇ ਖੇਤਰੀ ਅਧਿਕਾਰੀ ਰਾਕੇਸ਼ ਕੁਮਾਰ ਵਲੋਂ ਸਵਾਗਤੀ ਭਾਸ਼ਣ ਨਾਲ ਹੋਈ | ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਇੰਜੀਨੀਅਰਿੰਗ-ਅਧਾਰਤ ਰਣਨੀਤੀ ਅਪਣਾਉਣੀ ਅਤਿ ਜ਼ਰੂਰੀ ਹੈ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਰਾਜਮਾਰਗ ਡਿਜ਼ਾਈਨ ਵਿਚ ਮਨੁੱਖੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਅਤੇ ਹਾਦਸਿਆਂ ਦੀ ਰੋਕਥਾਮ ਲਈ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਮਜ਼ਬੂਤ ਕੀਤਾ ਜਾਵੇ | ਵਰਕਸ਼ਾਪ ਨੂੰ ਰਾਜ ਟਰਾਂਸਪੋਰਟ ਕਮਿਸ਼ਨਰ ਅਤੇ ਸੜਕ ਸੁਰੱਖਿਆ ਲਈ ਲੀਡ ਏਜੰਸੀ ਦੀ ਡਾਇਰੈਕਟਰ ਜਨਰਲ ਪ੍ਰਨੀਤ ਸ਼ੇਰਗਿੱਲ, ਵਿਸ਼ੇਸ਼ ਸਕੱਤਰ ਲੋਕ ਨਿਰਮਾਣ ਵਿਭਾਗ ਹਰਗੁਣਜੀਤ ਕੌਰ ਅਤੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਟ੍ਰੈਫ਼ਿਕ) ਪੰਜਾਬ ਏ.ਐੱਸ. ਰਾਏ ਨੇ ਵੀ ਸੰਬੋਧਨ ਕੀਤਾ | ਤਕਨੀਕੀ ਸੈਸ਼ਨਾਂ ਦੌਰਾਨ ਐਨ.ਐਚ.ਏ.ਆਈ. ਮੁੱਖ ਦਫ਼ਤਰ ਦੇ ਸਲਾਹਕਾਰ (ਸੜਕ ਸੁਰੱਖਿਆ) ਸੁਦਰਸ਼ਨ ਕੇ. ਪੋਪਲੀ ਨੇ ਸੁਰੱਖਿਅਤ ਰਾਜਮਾਰਗ ਇੰਜੀਨੀਅਰਿੰਗ ਡਿਜ਼ਾਈਨ ਬਾਰੇ ਵਿਸਥਾਰਪੂਰਕ ਪੇਸ਼ਕਾਰੀ ਦਿੱਤੀ | ਆਈ.ਆਈ.ਟੀ ਦਿੱਲੀ ਦੀ ਪ੍ਰੋਫੈਸਰ ਗੀਤਮ ਤਿਵਾਰੀ ਨੇ 'ਰੋਡ ਟੂ ਟ੍ਰੈਫ਼ਿਕ ਸੇਫ਼ਟੀ 2030' ਵਿਸ਼ੇ 'ਤੇ ਸੰਬੋਧਨ ਕਰਦਿਆਂ ਸੜਕ ਸੁਰੱਖਿਆ 'ਚ ਟਿਕਾਊ ਅਤੇ ਲੰਬੇ ਸਮੇਂ ਵਾਲੇ ਸੁਧਾਰਾਂ ਲਈ ਰਣਨੀਤੀਆਂ ਸਾਂਝੀਆਂ ਕੀਤੀਆਂ | ਸੇਵਲਾਈਫ਼ ਫਾਊਾਡੇਸ਼ਨ ਦੇ ਸੀਨੀਅਰ ਮੈਨੇਜਰ ਰਾਹੁਲ ਪ੍ਰਕਾਸ਼ ਸਿੰਘ ਨੇ 'ਜ਼ੀਰੋ ਫ਼ੈਟੈਲਿਟੀ ਕੌਰੀਡੋਰ' ਸੰਕਲਪ ਬਾਰੇ ਪੇਸ਼ਕਾਰੀ ਦਿੰਦਿਆਂ ਦੱਸਿਆ ਕਿ ਇੰਜੀਨੀਅਰਿੰਗ, ਅਮਲ, ਐਮਰਜੈਂਸੀ ਸੇਵਾਵਾਂ ਅਤੇ ਕਮਿਊਨਿਟੀ ਭਾਗੀਦਾਰੀ ਦੇ ਸਾਂਝੇ ਉਪਾਵਾਂ ਨਾਲ ਸੜਕ ਹਾਦਸਿਆਂ 'ਚ ਮੌਤਾਂ ਨੂੰ ਵੱਡੇ ਪੱਧਰ 'ਤੇ ਘਟਾਇਆ ਜਾ ਸਕਦਾ ਹੈ | ਵਰਕਸ਼ਾਪ ਵਿਚ ਐੱਨ.ਐੱਚ.ਏ.ਆਈ. ਦੇ ਸੀਨੀਅਰ ਅਧਿਕਾਰੀ, ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ, ਟ੍ਰੈਫ਼ਿਕ ਪੁਲਿਸ ਅਧਿਕਾਰੀ, ਰਾਜਮਾਰਗ ਇੰਜੀਨੀਅਰ ਅਤੇ ਸੜਕ ਢਾਂਚੇ ਨਾਲ ਜੁੜੇ ਹੋਰ ਹਿਤਧਾਰਕ ਵੀ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਹੋਂਦ ਚਿੱਲੜ ਸ਼ਹੀਦਾਂ ਦੇ ਪਰਿਵਾਰਾਂ ਨੂੰ 42 ਸਾਲਾਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ-ਗਿਆਸਪੁਰਾ <br/> ਅਗਲੀ ਖ਼ਬਰ ਸੋਹਾਣਾ ਹਸਪਤਾਲ ਨੇ ਕੈਂਸਰ ਜਾਗਰੂਕਤਾ ਮਹੀਨੇ ਤਹਿਤ ਵਿਸ਼ੇਸ਼ ਮੁਹਿੰਮ ਚਲਾਈ <br/>
Ad Position 24