ਐੱਸ. ਏ. ਐੱਸ. ਨਗਰ, 4 ਫਰਵਰੀ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਦੋ ਰੋਜ਼ਾ ਅਧਿਕਾਰਤ ਸਾਹਿਤਕ ਉਤਸਵ 'ਸਾਹਿਤਿਅਮ-2026' ਕਰਵਾਇਆ ਗਿਆ | ਇਹ ਉਤਸਵ ਬੌਧਿਕ ਵਿਚਾਰਾਂ, ਸੱਭਿਆਚਾਰਕ ਜਸ਼ਨਾਂ ਅਤੇ ਰਾਸ਼ਟਰੀ ਸੰਵਾਦ ਦਾ ਅਹਿਮ ਕੇਂਦਰ ਬਣ ਕੇ ਉੱਭਰਿਆ, ਜੋ ਕਿ 'ਵਿਕਸਿਤ ਭਾਰਤ' ਦੇ ਸੰਕਲਪ ਨੂੰ ਸਮਰਪਿਤ ਸੀ | ਇਸ ਸਮਾਗਮ ਦੌਰਾਨ ਵਿਦਿਆਰਥੀਆਂ ਤੇ ਸਿੱਖਿਆ ਸ਼ਾਸਤਰੀਆਂ ਸਮੇਤ ਕਈ ਬੁੱਧੀਜੀਵੀਆਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਬੌਧਿਕ ਵਿਚਾਰ-ਵਟਾਂਦਰੇ, ਸੰਸਕਿ੍ਤਕ ਪ੍ਰਗਟਾਵੇ ਅਤੇ ਰਾਸ਼ਟਰੀ ਚਰਚਾ ਲਈ ਸ਼ਾਨਦਾਰ ਮੰਚ ਤਿਆਰ ਕੀਤਾ | ਇਸ ਖ਼ੂਬਸੂਰਤ ਸਮਾਗਮ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੇ ਕਿਹਾ ਕਿ 'ਵਿਕਸਿਤ ਭਾਰਤ' ਦਾ ਵਿਜ਼ਨ ਸਿੱਖਿਆ, ਯੁਵਾ ਸਸ਼ਕਤੀਕਰਨ ਅਤੇ ਨਵੀਨਤਾ 'ਤੇ ਟਿਕਿਆ ਹੋਇਆ ਹੈ | ਉਨ੍ਹਾਂ ਯੂਨੀਵਰਸਿਟੀਆਂ ਨੂੰ ਵਿਚਾਰਾਂ ਦੇ ਨਿਰਮਾਣ ਅਤੇ ਰਾਸ਼ਟਰ-ਨਿਰਮਾਣ ਦੇ ਏਜੰਟ ਦੱਸਿਆ | ਇਸ ਤੋਂ ਬਾਅਦ ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐਸ. ਅਧਿਕਾਰੀ ਡਾ. ਕਿਰਨ ਬੇਦੀ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਜਨਤਕ ਸੇਵਾ ਬਾਰੇ ਪ੍ਰੇਰਿਤ ਕੀਤਾ | ਇਸ ਮੌਕੇ ਯੂਨੀਵਰਸਿਟੀ ਦੇ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਿਆਂ ਕਈ ਕੰਪਨੀਆਂ ਨੂੰ ਫ਼ੰਡਿੰਗ ਨਾਲ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਮਾਹੌਲ ਨੂੰ ਸੱਭਿਆਚਾਰ ਦੇ ਰੰਗ ਵਿਚ ਰੰਗਦੇ ਹੋਏ ਪੰਜਾਬੀ ਸਾਹਿਤ ਤੇ ਸੰਗੀਤ 'ਤੇ ਵਿਸ਼ੇਸ਼ ਚਰਚਾ ਕੀਤੀ ਗਈ, ਜਿਸ 'ਚ ਡਾ. ਹਰਮਹਿੰਦਰ ਸਿੰਘ ਬੇਦੀ, ਮਲਕੀਤ ਰੌਣੀ, ਬੰਟੀ ਬੈਂਸ, ਜਸਬੀਰ ਜੱਸੀ ਤੇ ਜਗਦੀਪ ਸਿੰਘ ਵੜਿੰਗ ਵਰਗੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ | ਸਮਾਗਮ ਦੀ ਸਮਾਪਤੀ ਅਫਸਾਨਾ ਖ਼ਾਨ ਦੀਆਂ ਦਿਲਕਸ਼ ਸੰਗੀਤਕ ਪੇਸ਼ਕਾਰੀਆਂ ਨਾਲ ਹੋਈ | ਇਸ ਮੌਕੇ ਕੌਮਾਂਤਰੀ ਸਨਮਾਨ 'ਫਾਦਰ ਆਫ਼ ਐਜੂਕੇਸ਼ਨ' ਨਾਲ ਸਨਮਾਨੇ ਜਾ ਚੁੱਕੇ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ 'ਸਾਹਿਤਿਅਮ' ਉਤਸਵ ਰਾਹੀਂ ਅਸੀਂ ਅਜਿਹੇ ਮਨਾਂ ਨੂੰ ਤਿਆਰ ਕਰਨਾ ਚਾਹੁੰਦੇ ਹਾਂ ਜੋ ਕਿ ਆਲੋਚਨਾਤਮਕ ਸੋਚ ਰੱਖਣ ਅਤੇ ਦੇਸ਼ ਨੂੰ ਬੁੱਧੀ ਅਤੇ ਉਦੇਸ਼ ਨਾਲ ਅੱਗੇ ਲੈ ਕੇ ਜਾਣ | ਇਸ ਮੌਕੇ ਅਸ਼ੋਕ ਕੁਮਾਰ ਸੇਵਾ-ਮੁਕਤ ਆਈ. ਪੀ. ਐਸ., ਨਵਜੋਤ ਰੰਧਾਵਾ ਸੰਪਾਦਕ ਤੇ ਪੇਸ਼ਕਾਰ, ਉਮੰਗ ਜਿੰਦਲ ਸੀ. ਈ. ਓ. ਹੋਮਲੈਂਡ ਗਰੁੱਪ ਤੇ ਆਸ਼ੀਸ਼ ਕੁਮਾਰ ਚੌਧਰੀ ਭਾਰਤੀ ਅੰਤਰਰਾਸ਼ਟਰੀ ਮੁੱਕੇਬਾਜ਼