ਚੰਡੀਗੜ੍ਹ, 4 ਫਰਵਰੀ (ਮਾਰਕੰਡਾ) ਦੇਵ ਸਮਾਜ ਕਾਲਜ ਦੀ ਪਿ੍ੰਸੀਪਲ ਪ੍ਰੋ. (ਡਾ.) ਨੀਰੂ ਮਲਿਕ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਕਾਦਮਿਕ ਕੌਂਸਲ ਦਾ ਐਕਸ-ਐਫ. ਸੀ. ਓ ਮੈਂਬਰ ਨਿਯੁਕਤ ਕੀਤਾ ਗਿਆ ਹੈ | ਉਪ ਕੁਲਪਤੀ ਦੁਆਰਾ ਪ੍ਰਵਾਨਿਤ ਇਹ ਨਿਯੁਕਤੀ ਪੰਜਾਬ ਯੂਨੀਵਰਸਿਟੀ ਕੈਲੰਡਰ ਭਾਗ-1 (2022) ਦੇ ਪੰਨਾ 43 'ਤੇ ਦੱਸੇ ਗਏ ਨਿਯਮਾਂ ਅਨੁਸਾਰ ਬਣਾਇਆ ਗਿਆ | ਜਿਸ ਨੂੰ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਵਲੋਂ ਇਕ ਅਧਿਕਾਰਤ ਪੱਤਰ ਜਾਰੀ ਕਰਕੇ ਇਸ ਵੱਕਾਰੀ ਮਾਨਤਾ ਬਾਰੇ ਸੂਚਿਤ ਕੀਤਾ ਗਿਆ | ਕਾਲਜ ਭਾਈਚਾਰੇ ਨੇ ਇਸ ਪ੍ਰਾਪਤੀ 'ਤੇ ਪ੍ਰੋ. (ਡਾ.) ਨੀਰੂ ਮਲਿਕ ਨੂੰ ਵਧਾਈ ਦਿੱਤੀ |