ਐੱਸ. ਏ. ਐੱਸ. ਨਗਰ, 20 ਫਰਵਰੀ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਾਰੀ 'ਏ. ਆਈ. ਫ਼ੈਸਟ-2026' ਦੇੇ ਦੂਜੇ ਦਿਨ ਤਕਨਾਲੋਜੀ ਬਿਜ਼ਨੈੱਸ ਇਨਕਿਊਬੇਟਰ ਵਿਭਾਗ ਵਲੋਂ 'ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ' ਨੂੰ ਲਾਂਚ ਕੀਤਾ ਗਿਆ | ਸੈਂਡਬਾਕਸ ਇਸ ਤਿੰਨ ਰੋਜ਼ਾ ਏ. ਆਈ. ਫ਼ੈਸਟ ਦਾ ਹਿੱਸਾ ਹੈ, ਜਿਸ ਦਾ ਮੰਤਵ ਉੱਚ ਪ੍ਰਭਾਵ ਵਾਲੀ ਏ. ਆਈ. ਨਵੀਨਤਾ (ਇਨੋਵੇਸ਼ਨ) ਰਾਹੀਂ ਵਿਸ਼ਵ ਪੱਧਰੀ ਚੁਣੌਤੀਆਂ ਦੇ ਤਕਨਾਲੋਜੀ ਆਧਾਰਿਤ ਹੱਲ ਕੱਢਣਾ ਅਤੇ ਉੱਦਮਤਾ ਰਾਹੀਂ ਦੇਸ਼ ਦੇ ਆਰਥਕਿ ਵਿਕਾਸ 'ਚ ਯੋਗਦਾਨ ਦੇਣਾ ਹੈ | ਇਸ ਦੇ ਨਾਲ ਹੀ ਫ਼ੈਸਟ ਦੌਰਾਨ 'ਸੈਂਡਬਾਕਸ ਰੈਂਜ਼ੀਡੈਂਸੀ ਪ੍ਰੋਗਰਾਮ' ਦੀ ਅਧਿਕਾਰਤ ਵੈੱਬਸਾਈਟ ਨੂੰ ਵੀ ਲਾਂਚ ਕੀਤਾ ਗਿਆ ਤੇ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਰਸਮੀ ਤੌਰ 'ਤੇ ਖੋਲ੍ਹ ਦਿੱਤੀ ਗਈ | ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਜੈ ਇੰਦਰ ਸਿੰਘ ਸੰਧੂ ਵਲੋਂ ਸੈਂਡਬਾਕਸ ਪੋਰਟਲ ਨੂੰ ਲਾਂਚ ਕਰਨ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਹਿਮੀਸ਼ ਮਦਾਨ (ਫਾਊਾਡਰ ਹਿਮ-ਇਸ਼ ਮਦਾਨ ਟ੍ਰੇਨਿੰਗ ਸਲਿਊਸ਼ਨਜ਼), ਗਣੇਸ਼ ਪ੍ਰਸ਼ਾਦ ਐੱਸ (ਕੋ-ਫਾਊਾਡਰ ਤੇ ਸੀ. ਓ. ਓ. ਥਿੰਕ ਸਕੂਲ), ਨੀਰਜ ਵਾਲੀਆ (ਟੈਕਨੀਕਲ ਲੀਡ ਅਤੇ ਕੰਟੈਂਟ ਕਿ੍ਏਟਰ ਯੈਲੋ ਏ. ਆਈ.), ਨਿਵੇਦਨ ਰਾਠੀ (ਫਾਊਾਡਰ ਫਿਊਚਰ ਐਂਡ ਏ. ਆਈ.), ਡਾ. ਅਰਚਨਾ ਗੌੜ ਸ਼ਰਮਾ (ਸੀਨੀਅਰ ਵਿਗਿਆਨੀ ਸਾਰਨ ਜਿਨੀਵਾ ਸਵਿਟਜ਼ਰਲੈਂਡ), ਮਨੀਸ਼ ਸਵਾਮੀ (ਕੋ-ਫਾਊਾਡਰ ਅਤੇ ਚੀਫ਼ ਕਰੀਏਟਿਵ ਅਫ਼ਸਰ ਫਰਸਟ ਏ. ਆਈ. ਕੰਸਲਟੈਂਸੀ ਸਰਵਿਸਿਜ਼), ਡਾ. ਭਾਨੰੂ ਪ੍ਰਤਾਪ ਸਿੰਘ ਸਲੂਜਾ (ਡਾਇਰੈਕਟਰ ਰੋਬੋਟਿਕ ਆਰਥ੍ਰੋਪਲਾਸਟੀ ਸੈਂਟਰ ਆਫ਼ ਐਕਸੀਲੈਂਸ), ਅਸ਼ੀਸ਼ ਚੱਢਾ (ਗਰੁੱਪ ਸੀ. ਈ. ਓ. ਨਾਰਥ-ਪਾਰਕ ਗਰੁੱਪ ਆਫ਼ ਹਾਸਪੀਟਲਸ), ਵਿਜੇ ਲਕਸ਼ਮੀ (ਐਡ. ਸੀ. ਈ. ਓ. ਸੁਪਰ ਸਪੈਸ਼ਲਿਟੀ ਪਾਰਕ ਹਾਸਪੀਟਲਸ), ਅਮਿਤ ਸਿੰਘਲ (ਜਨਰਲ ਪਾਰਟਨਰ ਇੰਡੀਕੋਰਨ ਐਂਜਲਸ ਫਲੂਡ ਵੈਂਚਰਸ ਅਤੇ ਰੀਅਲ ਟਾਈਮ), ਜਿਮਿਸ਼ ਕਪਾਡੀਆ (ਸਹਿ-ਸੰਸਥਾਪਕ ਗ੍ਰੋਥ ਸੈਂਸ/ ਗ੍ਰੋਥ-91), ਪੁਲਕਿਤ ਮਲਹੋਤਰਾ (ਵਾਈਸ ਪ੍ਰੈਜ਼ੀਡੈਂਟ ਯੂਨੀਕੋਰਨ ਇੰਡੀਆ ਵੈਂਚਰਸ), ਤਰਨਜੀਤ ਸਿੰਘ (ਸੰਸਥਾਪਕ ਅਤੇ ਸੀ. ਈ. ਓ. ਸਰਜ ਏ. ਆਈ.), ਸੰਜੀਵ ਵਿਸ਼ਵਾਸ਼ (ਪਾਰਟਨਰ ਗਰੁੱਪ ਇੰਜੀਨੀਅਰਿੰਗ ਮੈਨੇਜਰ ਮਾਈਕ੍ਰੋਸਾਫਟ), ਵਿਸ਼ਨੂੰ ਗੋਗੁਲਾ (ਪਿ੍ੰ. ਪੀ. ਐੱਮ. ਮੈਨੇਜਰ ਮਾਈਕ੍ਰੋਸਾਫਟ), ਭਾਰਗਵ ਮੁਥੁਰ ਰਾਮਚੰਦਰਨ (ਕੋ-ਫਾਊਾਡਰ ਇੰਟੈਲੀਕਾਰ), ਆਯੂਸ਼ ਜੈਨ (ਪਿ੍ੰਸੀਪਲ-ਇਨਵੈਸਟਮੈਂਟਸ ਅਤੇ ਫਾਈਨਾਂਸ ਮਲਟੀਪਲਾਈ ਵੈਂਚਰ), ਡਾ. ਸੁਮਨ ਜੋਤੀ ਡੇਕਾ (ਕੋ-ਫਾਊਾਡਰ ਅਤੇ ਸੀ. ਈ. ਓ. ਲਾਜਵਾਬ), ਸਮੀਰ ਸ਼ੇਖ (ਕੋ-ਫਾਊਾਡਰ, ਫ਼ੰਡਇਨੇਬਲ), ਡਾ. ਮਨੀਸ਼ ਕੁਮਾਰ ਲੀਲਾ (ਫਾਊਾਡਿੰਗ ਡਾਇਰੈਕਟਰ ਕੰਪੋਜ਼ੀਟੈਕ ਗ੍ਰੀਨਸੋਲ) ਤੇ ਅਨੁਜ ਅਗਰਵਾਲ (ਮਾਲਕ ਕੋਲੀਜ਼ੀਅਮ ਟੇਲੈਂਟਸ) ਉਚੇਚੇ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਮੈਂਬਰ ਪਾਰਲੀਮੈਂਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ 'ਚ ਇਸ ਸਮੇਂ 2 ਹਜ਼ਾਰ ਸਟਾਰਟਅੱਪ ਹਨ, ਜਿਸ ਸਦਕਾ ਪੰਜਾਬ ਭਾਰਤ ਦੇ ਚੋਟੀ ਦੇ 5 ਸਭ ਤੋਂ ਜ਼ਿਆਦਾ ਸਟਾਰਟਅੱਪਸ ਵਾਲੇ ਸੂਬਿਆਂ 'ਚ ਸ਼ੁਮਾਰ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਵੇਲੇ 24 ਏ. ਆਈ. ਸਟਾਰਟਅੱਪ ਹਨ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਟੈਂਕ ਅਤੇ ਸੈਂਡਬਾਕਸ ਵਰਗੇ ਪ੍ਰਾਜੈਕਟਾਂ ਦਾ ਉਦੇਸ਼ ਪੰਜਾਬ ਨੂੰ ਨੰਬਰ ਇਕ ਸਟਾਰਟਅੱਪ ਸੂਬਾ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਦਾ ਉਦੇਸ਼ ਅਗਲੇ 5 ਸਾਲਾਂ 'ਚ 150 ਤੋਂ ਜ਼ਿਆਦਾ ਸਟਾਰਟਅੱਪਸ ਨੂੰ ਸਿਖਲਾਈ ਦੇਣਾ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣਾ ਏ. ਆਈ. ਮਿਸ਼ਨ ਵੀ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ 1.5 ਲੱਖ ਨੌਜਵਾਨਾਂ ਨੂੰ ਏ. ਆਈ. ਐਥਿਕਸ ਪ੍ਰੋਗਰਾਮ ਰਾਹੀਂ ਸਿਖਲਾਈ ਦਿੱਤੀ ਜਾਵੇਗੀ | ਇਸ ਤੋਂ ਪਹਿਲਾਂ ਸੈਂਡਬਾਕਸ ਦੇ ਉਦਘਾਟਨੀ ਸਮਾਰੋਹ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਜੈ ਇੰਦਰ ਸਿੰਘ ਸੰਧੂ ਨੇ ਕਿਹਾ ਕਿ ਰਿਵਾਇਤੀ ਪ੍ਰੋਗਰਾਮਾਂ ਦੇ ਉਲਟ ਸੈਂਡਬਾਕਸ ਇਕੋ ਸਿਧਾਂਤ 'ਕਮਿਟਮੈਂਟ ਬ੍ਰੀਡਜ਼ ਆਊਟਕਮਜ਼' ਦੇ ਸਿਧਾਂਤ 'ਤੇ ਕੰਮ ਕਰੇਗਾ | ਉਨ੍ਹਾਂ ਕਿਹਾ ਕਿ 'ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ' ਦਾ ਹਿੱਸਾ ਬਣਨ ਲਈ ਰਜਿਸਟ੍ਰੇਸ਼ਨ ਪੋਰਟਲ ਅੱਜ ਖੋਲ੍ਹ ਦਿੱਤਾ ਗਿਆ ਹੈ, ਜੋ ਕਿ ਅਗਲੇ 45 ਦਿਨਾਂ ਲਈ ਖੁੱਲ੍ਹਾ ਰਹੇਗਾ |