13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੱਤਾ ਦੇ ਹੰਕਾਰ 'ਚ ਬੇਗੈਰਤ ਲੋਕਾਂ ਨੇ ਖਰੜ ਨੂੰ ਕੀਤਾ ਤਬਾਹ : ਰਵਿੰਦਰ ਸਿੰਘ ਖੇੜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਖਰੜ, 21 ਫਰਵਰੀ (ਤਰਸੇਮ ਸਿੰਘ ਜੰਡਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਤੇ ਯੂਥ ਅਕਾਲੀ ਦਲ ਦੇ ਸਕੱਤਰ ਰਵਿੰਦਰ ਸਿੰਘ ਖੇੜਾ ਨੇ 'ਆਪ' ਸਰਕਾਰ, ਸਥਾਨਕ ਵਿਧਾਇਕਾ ਅਨਮੋਲ ਗਗਨ ਮਾਨ ਅਤੇ ਨਗਰ ਕੌਂਸਲ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੰਕਾਰ, ਭਿ੍ਸ਼ਟਾਚਾਰ ਅਤੇ ਪੂਰੀ ਤਰ੍ਹਾਂ ਨਾਕਾਮ ਪ੍ਰਸ਼ਾਸਨ ਨੇ ਖਰੜ ਨੂੰ ਸਾਲਾਂ ਪਿੱਛੇ ਧੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੱਤਾ 'ਚ ਬੈਠੇ ਲੋਕਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਪਿਛਲੇ 4 ਸਾਲਾਂ 'ਚ ਸ਼ਹਿਰ ਦੇ ਹਾਲਾਤ ਹੋਰ ਵੀ ਖ਼ਰਾਬ ਹੋ ਗਏ | ਹਲਕਾ ਇੰਚਾਰਜ ਖੇੜਾ ਅੱਜ ਖਰੜ ਦੇ ਵਾ. ਨੰ. 4 ਵਿਖੇ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਪਿਛਲੇ 4 ਸਾਲਾਂ 'ਚ ਹਲਕੇ 'ਚ ਇਕ ਵੀ ਨਵਾਂ ਵਿਕਾਸ ਕਾਰਜ ਮੁਕੰਮਲ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਵਿਧਾਇਕਾ ਅਨਮੋਲ ਗਗਨ ਮਾਨ ਖਰੜ 'ਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਕਾਰਜ ਕਰਵਾਉਣ 'ਚ ਨਾਕਾਮ ਰਹੀ ਹੈ ਅਤੇ ਲੋਕ ਹੁਣ ਉਸ ਦੀਆਂ ਝੂਠੀਆਂ ਗਰੰਟੀਆਂ ਅਤੇ ਵਾਰ-ਵਾਰ ਦਿੱਤੇ ਜਾਣ ਵਾਲੇ ਦਿਲਾਸਿਆਂ ਤੋਂ ਤੰਗ ਆ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹਲਕੇ ਦੀਆਂ ਟੁੱਟੀਆਂ ਅਤੇ ਅਸੁਰੱਖਿਅਤ ਸੜਕਾਂ ਕਾਰਨ ਰੋਜ਼ਾਨਾ ਹਾਦਸੇ ਵਾਪਰਨਾ ਆਮ ਗੱਲ ਹੋ ਗਈ ਹੈ | ਇਨ੍ਹਾਂ ਹਾਦਸਿਆਂ ਲਈ ਕੌਣ ਜਿੰਮੇਵਾਰ ਹੈ, ਇਸ ਦਾ ਜਵਾਬ ਸਰਕਾਰ, ਵਿਧਾਇਕਾ ਅਤੇ ਨਗਰ ਕੌਂਸਲ ਨੂੰ ਦੇਣਾ ਪਵੇਗਾ | ਉਨ੍ਹਾਂ ਕਿਹਾ ਕਿ ਸੜਕਾਂ ਦੀ ਮਾੜੀ ਹਾਲਤ ਕਾਰਨ ਸਭ ਤੋਂ ਵੱਧ ਨੁਕਸਾਨ ਵਪਾਰੀਆਂ ਅਤੇ ਨੌਕਰੀ-ਪੇਸ਼ਾ ਲੋਕਾਂ ਨੂੰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਦੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ 'ਚ ਗਿਣਿਆ ਜਾਣ ਵਾਲਾ ਖਰੜ ਸ਼ਹਿਰ ਅੱਜ ਕੁਪ੍ਰਬੰਧ ਅਤੇ ਅਣਦੇਖੀ ਕਾਰਨ ਇੰਟਰਨੈੱਟ 'ਤੇ ਮਜ਼ਾਕ ਦਾ ਪਾਤਰ ਬਣ ਚੁੱਕਾ ਹੈ | ਸੱਤਾ ਦੇ ਹੰਕਾਰ ਅਤੇ ਪੈਸੇ ਦੇ ਘੁਮੰਡ ਨਾਲ ਭਰੇ ਲੋਕਾਂ ਨੇ ਮਿਲ ਕੇ ਖਰੜ ਨੂੰ ਤਬਾਹ ਕਰ ਦਿੱਤਾ ਹੈ | ਸ਼ਹਿਰ ਦੇ ਲੋਕਾਂ ਨੇ ਹੁਣ ਬਹੁਤ ਸਹਿ ਲਿਆ ਹੈ ਅਤੇ ਉਹ ਇਨ੍ਹਾਂ ਹੰਕਾਰੀਆਂ ਨੂੰ ਜਲਦ ਸਬਕ ਸਿਖਾਉਣਗੇ | ਇਸ ਮੌਕੇ ਬਲਕਾਰ ਸਿੰਘ ਬੱਬੂ, ਸ਼ੋ੍ਰਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ, ਹਰਜੀਤ ਸਿੰਘ ਪੰਨੂ ਜਨਰਲ ਸਕੱਤਰ ਵਪਾਰ ਵਿੰਗ, ਸਾਬਕਾ ਕੌਂਸਲਰ ਰੌਸ਼ਨ ਲਾਲ, ਗੁਰਚਰਨ ਸਿੰਘ, ਯੂਥ ਆਗੂ ਚੰਨਪ੍ਰੀਤ ਸਿੰਘ, ਜਸਪਾਲ ਸਿੰਘ ਲੱਕੀ ਮਾਵੀ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ, ਅਭੀ ਠਾਕੁਰ, ਪੰਥਪ੍ਰੀਤ, ਗਗਨਜੋਤ ਸਿੰਘ ਤੇ ਵਿਸ਼ਵ ਖਹਿਰਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਯੁਵਾ ਮੋਰਚਾ ਦੀ ਸਥਾਨਕ ਇਕਾਈ ਨੇ ਰਾਹੁਲ ਗਾਂਧੀ ਦਾ ਫੂਕਿਆ ਪੁਤਲਾ <br/> ਅਗਲੀ ਖ਼ਬਰ ਹਿਮਾਚਲੀ ਮਹਾਂਸਭਾ ਪੰਜਾਬ ਦਾ ਸਾਲਾਨਾ ਮਿਲਨ ਸਮਾਰੋਹ ਅੱਜ <br/>
Ad Position 24