13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੁੱਖ ਮੰਤਰੀ ਭਗਵੰਤ ਮਾਨ ਨੇ 'ਓਪਸ-1-ਰਨ – ਨਿਊ ਚੰਡੀਗੜ੍ਹ ਮੈਰਾਥਨ' ਦੀ ਟੀ-ਸ਼ਰਟ ਜਾਰੀ ਕੀਤੀ <br/>

Ad Position 21
repet_subhas-goyals [Copy P29]
ਮੁੱਖ ਮੰਤਰੀ ਭਗਵੰਤ ਮਾਨ ਓਪਸ-1-ਰਨ – ਨਿਊ ਚੰਡੀਗੜ੍ਹ ਮੈਰਾਥਨ ਦੀ ਟੀ-ਸ਼ਰਟ ਜਾਰੀ ਕਰਦੇ ਹੋਏ | ਨਾਲ ਹਾਜ਼ਰ ਹੋਰ ਸ਼ਖਸੀਅਤਾਂ | ਅਜੀਤ ਤਸਵੀਰ <br/> 22-02-2026
ਚੰਡੀਗੜ੍ਹ, 21 ਫ਼ਰਵਰੀ (ਅ.ਬ.)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ 'ਓਪਸ-1-ਰਨ – ਨਿਊ ਚੰਡੀਗੜ੍ਹ ਮੈਰਾਥਨ (ਰਨ ਫ਼ਾਰ ਪੰਜਾਬ)' ਦੀ ਟੀ-ਸ਼ਰਟ ਲਾਂਚ ਕੀਤੀ | ਇਹ ਮੈਰਾਥਨ ਪੰਜਾਬ ਤੇ ਚੰਡੀਗੜ੍ਹ ਕੈਪਿਟਲ ਰੀਜਨ ਵਿੱਚ ਸਿਹਤ, ਫਿਟਨੈੱਸ ਤੇ ਖੇਡ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ਹੈ | ਓਪਸ-1-ਰਨ – ਨਿਊ ਚੰਡੀਗੜ੍ਹ ਮੈਰਾਥਨ ਐਤਵਾਰ, 22 ਫ਼ਰਵਰੀ 2026 ਨੂੰ ਕਰਵਾਈ ਜਾਵੇਗੀ ਅਤੇ ਇਸ ਨੂੰ ਦੂਨ ਇੰਟਰਨੈਸ਼ਨਲ ਸਕੂਲ ਨਿਊ ਚੰਡੀਗੜ੍ਹ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ | ਇਹ ਪਹਿਲ ਜੀ.ਬੀ. ਰੀਅਲਟੀ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਇਹ ਜੀਬੀ ਲੈਜੈਂਡਜ਼ ਵੱਲੋਂ ਕਰਵਾਈ ਜਾ ਰਹੀ ਹੈ | ਜੀਬੀ ਰੀਅਲਟੀ ਦੇ ਸੰਸਥਾਪਕ ਤੇ ਚੇਅਰਮੈਨ ਗੁਰਿੰਦਰ ਸਿੰਘ ਭੱਟੀ ਨੇ ਕਿਹਾ ਕਿ ਜੀ.ਬੀ. ਰੀਅਲਟੀ ਆਪਣੀਆਂ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ ਮੁਹਿੰਮਾਂ ਤਹਿਤ ਲਗਾਤਾਰ ਖੇਡਾਂ ਨੂੰ ਪ੍ਰੋਤਸਾਹਿਤ ਕਰਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਓਪਸ-1-ਰਨ – ਨਿਊ ਚੰਡੀਗੜ੍ਹ ਮੈਰਾਥਨ ਸੰਸਥਾ ਦੀ ਖੇਡ ਕਾਬਲੀਅਤ ਨੂੰ ਉਤਸਾਹਿਤ ਕਰਨ ਦੀ ਵਚਨਬੱਧਤਾ ਨਾਲ ਸੰਗਤ ਰੱਖਦੀ ਹੈ | ਮੈਰਾਥਨ ਪੜਾਵਾਂ ਵਿੱਚ ਕਰਵਾਈ ਜਾਵੇਗੀ | 42 ਕਿਲੋਮੀਟਰ ਦੀ ਪੂਰੀ ਮੈਰਾਥਨ ਸਵੇਰੇ 4:30 ਵਜੇ ਸ਼ੁਰੂ ਹੋਵੇਗੀ | ਇਸ ਤੋਂ ਬਾਅਦ 21 ਕਿਲੋਮੀਟਰ ਦੀ ਹਾਫ ਮੈਰਾਥਨ ਸਵੇਰੇ 5:45 ਵਜੇ, 10 ਕਿਲੋਮੀਟਰ ਦੀ ਦੌੜ ਸਵੇਰੇ 6:30 ਵਜੇ ਤੇ 5 ਕਿਲੋਮੀਟਰ ਦੀ ਦੌੜ ਸਵੇਰੇ 7:30 ਵਜੇ ਹੋਵੇਗੀ | ਇਸ ਤੋਂ ਬਾਅਦ 3 ਕਿਲੋਮੀਟਰ ਦੀ ਦੌੜ ਤੇ ਵ੍ਹੀਲਚੇਅਰ ਸ਼੍ਰੇਣੀ ਦੇ ਮੁਕਾਬਲੇ ਕਰਵਾਏ ਜਾਣਗੇ | ਮੁਕਾਬਲੇ ਵਾਲੀਆਂ ਸ਼੍ਰੇਣੀਆਂ ਵਿੱਚ ਜੇਤੂਆਂ ਨੂੰ ਆਕਰਸ਼ਕ ਨਕਦ ਇਨਾਮ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਮੇਅਰ ਬੇਦੀ ਵਲੋਂ ਮੁੱਖ ਪ੍ਰਸ਼ਾਸਕ ਗਮਾਡਾ ਨਾਲ ਮੁਲਾਕਾਤ <br/> ਅਗਲੀ ਖ਼ਬਰ ਭਾਜਪਾ ਯੁਵਾ ਮੋਰਚਾ ਦੀ ਸਥਾਨਕ ਇਕਾਈ ਨੇ ਰਾਹੁਲ ਗਾਂਧੀ ਦਾ ਫੂਕਿਆ ਪੁਤਲਾ <br/>
Ad Position 24