13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਜੀਤ ਕਰਮ ਸਿੰਘ ਸਕੂਲ ਨੇ ਖੇਡ ਮੁਕਾਬਲੇ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਚੰਡੀਗੜ੍ਹ,21 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਸੈਕਟਰ-45 ਵਿਚ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ | ਇਸ ਖੇਡ ਮੁਕਾਬਲੇ 'ਚ ਪ੍ਰੀ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ | ਖੇਡ ਮੁਕਾਬਲਿਆਂ ਦਾ ਉਦਘਾਟਨ ਕਾਰਜਕਾਰੀ ਨਿਰਦੇਸ਼ਕ ਜਸਦੀਪ ਕਾਲਰਾ, ਨਿਰਦੇਸ਼ਕਾ ਡਾ. ਜੈਸਮੀਨ ਕਾਲਰਾ, ਉਪ ਨਿਰਦੇਸ਼ਕਾ ਸਿਧਾਂਤ ਕਾਲਰਾ ਅਤੇ ਪਿ੍ੰਸੀਪਲ ਪਾਮਿਲਾ ਕੌਰ ਵੱਲੋ ਕੀਤਾ ਗਿਆ | ਜਸਦੀਪ ਕਾਲਰਾ ਨੇ ਕਿਹਾ ਕਿ ਖੇਡਾਂ ਨਾ ਕੇਵਲ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਬੱਚਿਆਂ ਨੂੰ ਅਨੁਸ਼ਾਸਨ, ਆਤਮ ਵਿਸ਼ਵਾਸ਼, ਟੀਮ ਭਾਵਨਾ ਅਤੇ ਅਗਵਾਈ ਜਿਹੇ ਗੁਣ ਵੀ ਵਿਕਸਤ ਕਰਦੀਆਂ ਹਨ | ਪ੍ਰੀ-ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਨੇ ਹੰਗਰੀ ਬਨੀ ਰੇਸ, ਬੈਲੇਂਸ ਮਾਸਟਰ ਰਨ, ਲਿਟਲ ਲਿਫਟਰ ਰੇਸ ਜਿਹੀਆਂ ਰੌਚਕ ਖੇਡਾਂ ਵਿਚ ਭਾਗ ਲਿਆ | ਉੱਥੇ ਹੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੇ ਰਿਲੇ ਰੇਸ, ਹਰਡਲ ਰੇਸ, ਬੈਲੂਨ ਰੇਸ ਅਤੇ ਸੂਰਜ ਨਮਸਕਾਰ ਜਿਹੇ ਮੁਕਾਬਲਿਆਂ ਵਿਚ ਸਮੂਲੀਅਤ ਕੀਤੀ | ਸ਼ਾਨਦਾਰ ਅਤੇ ਵਿਦਿਆਰਥੀ ਫਰੈਂਡਲੀ ਖੇਡ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਰਵੀ ਮਦਨਹੇੜੀ ਨੂੰ ਅਕਾਲੀ ਦਲ ਨੇ ਸਰਕਲ ਘੜੂੰਆਂ ਦਾ ਪ੍ਰਧਾਨ ਲਗਾਇਆ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ 'ਚ ਦੋ ਦਿਨਾਂ ਯੁਵਾ ਸੰਸਦ ਸੈਸ਼ਨ ਕਰਵਾਇਆ
Ad Position 24