ਚੰਡੀਗੜ੍ਹ, 21 ਫਰਵਰੀ (ਮਾਰਕੰਡਾ)-ਡੀ. ਏ. ਵੀ. ਕਾਲਜ ਦੀ ਚੋਣ ਸਾਖਰਤਾ ਕਲੱਬ ਨੇ ਦੋ ਦਿਨਾਂ ਯੁਵਾ ਸੰਸਦ ਸੈਸ਼ਨ ਕਰਵਾਇਆ | ਇਸ ਸੈਸ਼ਨ ਵਿਚ ਕਰੀਬ 70 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਮਹੱਤਵਪੂਰਨ ਰਾਸ਼ਟਰੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਹਰ ਰੋਜ਼ ਚਾਰ ਘੰਟੇ ਦੇ ਸੈਸ਼ਨ ਵਿਚ ਵਿਦਿਆਰਥੀਆਂ ਨੇ ਰਸਮੀ ਪਹਿਰਾਵੇ ਵਿਚ ਗੰਭੀਰ ਵਿਚਾਰ-ਵਟਾਂਦਰਾ ਕੀਤਾ | ਕਲੱਬ ਦੇ ਨੋਡਲ ਅਫ਼ਸਰ ਡਾ. ਕੰਵਲਪ੍ਰੀਤ ਨੇ ਡਾ. ਸੁਮਿਤਾ, ਡਾ. ਕਿ੍ਤੀ ਕੁਠਿਆਲੀਆ ਕਾਲੀਆ ਅਤੇ ਡਾ. ਰੋਹਿਲ ਦੇ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਦੋਵਾਂ ਦਿਨਾਂ ਵਿਚ ਚਾਰ ਜੱਜਾਂ ਨੇ ਵਿਦਿਆਰਥੀਆਂ ਦਾ ਨਿਰਣਾ ਕਰਕੇ ਰਿਪੋਰਟ ਦਿੱਤੀ | ਪ੍ਰਬੰਧਕ ਵਿਦਿਆਰਥੀ ਟੀਮ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਖ਼ਤ ਮਿਹਨਤ ਕੀਤੀ | ਪਿ੍ੰਸੀਪਲ ਅਤੇ ਹੋਰ ਆਏ ਮਹਿਮਾਨਾਂ ਨੇ ਸੈਸ਼ਨ ਦੇ ਆਖ਼ਰੀ ਦਿਨ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਕੇ ਸੈਸ਼ਨ ਦੀ ਸਮਾਪਤੀ ਕੀਤੀ |