07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਡਾ. ਸੰਨੀ ਸਿੰਘ ਆਹਲੂਵਾਲੀਆ ਵਲੋਂ ਅਪਾਹਜ ਸੈਨਿਕਾਂ ਨਾਲ ਨਾ-ਇਨਸਾਫ਼ੀ ਲਈ ਕੇਂਦਰ ਸਰਕਾਰ ਦੀ ਨਿੰਦਾ <br/>

Ad Position 21
No active advertisement
ਮੇਜਰ (ਸੇਵਾਮੁਕਤ) ਗੁਰਚਰਨਜੀਤ ਸਿੰਘ 'ਆਪ' ਪੰਜਾਬ ਦੇ ਜਨਰਲ ਸਕੱਤਰ ਡਾ. ਸੰਨੀ ਸਿੰਘ ਆਹਲੂਵਾਲੀਆ ਨੂੰ ਮੈਮੋਰੰਡਮ ਦਿੰਦੇ ਹੋਏ | ਅਜੀਤ ਤਸਵੀਰ <br/> 23-02-2026
ਐੱਸ. ਏ. ਐੱਸ. ਨਗਰ, 22 ਫਰਵਰੀ (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕੇਂਦਰ ਸਰਕਾਰ ਵਲੋਂ ਅਪਾਹਜ ਸਾਬਕਾ ਸੈਨਿਕਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਜਾਂ ਘਟਾਉਣ ਦੀ ਕੋਸ਼ਿਸ਼ ਦੀ ਅੱਜ ਉਸ ਵੇਲੇ ਕਰੜੀ ਨਿੰਦਾ ਕੀਤੀ, ਜਦੋਂ ਇਸਦੇ ਸੰਬੰਧ 'ਚ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਦੇ ਚੇਅਰਮੈਨ ਮੇਜਰ (ਸੇਵਾਮੁਕਤ) ਗੁਰਚਰਨਜੀਤ ਸਿੰਘ ਵਲੋਂ ਇਕ ਮੈਮੋਰੰਡਮ ਕੇਂਦਰ ਸਰਕਾਰ ਦੇ ਨਾਂਅ ਉਨ੍ਹਾਂ ਨੂੰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਜਵਾਨਾਂ ਨਾਲ ਧੋਖਾ ਨਹੀਂ ਕਰ ਸਕਦੀ, ਜਿਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਆਪਣਾ ਸਰੀਰ ਅਤੇ ਜਵਾਨੀ ਨਿਛਾਵਰ ਕੀਤੀ | ਇਸ ਮੌਕੇ ਡਾ. ਆਹਲੂਵਾਲੀਆ ਨੇ ਮਾਣਯੋਗ ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਦਾਲਤ ਵਲੋਂ ਅਪੰਗਤਾ ਪੈਨਸ਼ਨ ਨੂੰ 'ਵੈਸਟਡ ਰਾਈਟ' ਕਰਾਰ ਦੇਣਾ ਇਹ ਸਪੱਸ਼ਟ ਕਰਦਾ ਹੈ ਕਿ ਇਹ ਕੋਈ ਦਾਨ, ਮਿਹਰਬਾਨੀ ਜਾਂ ਸੁਵਿਧਾ ਅਨੁਸਾਰ ਘਟਾਈ ਜਾ ਸਕਣ ਵਾਲੀ ਰਿਆਇਤ ਨਹੀਂ ਹੈ | ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸਪੱਸ਼ਟ ਕਰਦੀ ਹੈ ਕਿ ਅਪੰਗਤਾ ਪੈਨਸ਼ਨ ਇਕ ਪੱਕਾ ਅਧਿਕਾਰ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਨਾ ਕੋਈ ਖੈਰਾਤ ਹੈ, ਨਾ ਕੋਈ ਫੇਵਰ ਤੇ ਨਾ ਹੀ ਕੋਈ ਅਜਿਹਾ ਲਾਭ ਜਿਸਨੂੰ ਸੁਵਿਧਾ ਦੇ ਨਾਮ 'ਤੇ ਘਟਾਇਆ ਜਾ ਸਕੇ | ਇਹ ਕਾਨੂੰਨੀ ਹੱਕ ਅਤੇ ਰਾਸ਼ਟਰੀ ਸਨਮਾਨ ਦਾ ਮਾਮਲਾ ਹੈ | ਡਾ. ਆਹਲੂਵਾਲੀਆ ਨੇ ਕੇਂਦਰ ਸਰਕਾਰ ਵਲੋਂ ਅਪਾਹਜ ਸੈਨਿਕਾਂ ਦੇ ਦੋ ਵਰਗ ਬਣਾਉਣ ਦੀ ਨੈਤਿਕਤਾ 6ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਇਕ ਉਹ ਜੋ ਅਪੰਗਤਾ ਕਾਰਨ ਪਹਿਲਾਂ ਰਿਟਾਇਰ ਹੋਏ ਅਤੇ ਦੂਜੇ ਉਹ ਜਿਨ੍ਹਾਂ ਨੇ ਸੱਟਾਂ ਦੇ ਬਾਵਜੂਦ ਆਪਣਾ ਕਾਰਜਕਾਲ ਪੂਰਾ ਕੀਤਾ | ਉਨ੍ਹਾਂ ਕਿਹਾ ਕਿ ਸੈਨਿਕ ਭਾਈਚਾਰੇ ਦੀ ਪੀੜ ਸਿਰਫ਼ ਆਰਥਿਕ ਮਾਮਲਾ ਨਹੀਂ, ਸਗੋਂ ਸਨਮਾਨ ਅਤੇ ਪਛਾਣ ਦਾ ਮਾਮਲਾ ਹੈ | ਉਨ੍ਹਾਂ ਕਿਹਾ ਕਿ ਇਹ ਬਜਟ ਦਾ ਮਸਲਾ ਨਹੀਂ ਹੈ, ਇਹ ਜ਼ਮੀਰ ਦਾ ਮਸਲਾ ਹੈ | ਉਨ੍ਹਾਂ ਕਿਹਾ ਕਿ ਜੋ ਦੇਸ਼ ਆਪਣੇ ਸੈਨਿਕਾਂ ਦੀ ਕੁਰਬਾਨੀ ਨੂੰ ਸਿਰਫ਼ ਆਰਥਿਕ ਗਿਣਤੀ 'ਚ ਤੋਲਦਾ ਹੈ, ਉਹ ਆਪਣੀ ਨੈਤਿਕ ਬੁਨਿਆਦ ਨੂੰ ਕਮਜ਼ੋਰ ਕਰਦਾ ਹੈ | ਅੰਤ 'ਚ ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਅਪਾਹਜ ਸਾਬਕਾ ਸੈਨਿਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਕਦਮ ਦੀ ਤੁਰੰਤ ਸਮੀਖਿਆ ਕਰਕੇ ਉਸਨੂੰ ਵਾਪਸ ਲਵੇ | ਉਨ੍ਹਾਂ ਦੁਹਰਾਇਆ ਕਿ ਉਹ ਹਰ ਅਪਾਹਜ ਸੈਨਿਕ ਅਤੇ ਹਰ ਸਾਬਕਾ ਸੈਨਿਕ ਪਰਿਵਾਰ ਦੇ ਨਾਲ ਡੱਟ ਕੇ ਖੜੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਮੁਹਾਲੀ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ <br/> ਅਗਲੀ ਖ਼ਬਰ ਬ੍ਰਹਮਾਕੁਮਾਰੀ ਨੇ ਮਹਾਸ਼ਿਵਰਾਤਰੀ ਨੂੰ ਸਮਰਪਿਤ ਤਿਉਹਾਰ ਮਨਾਇਆ <br/>
Ad Position 24