06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਕਾਵਿ-ਸੰਗ੍ਰਹਿ 'ਅਦਭੁਤ ਦੀ ਵਾਪਸੀ' 'ਤੇ ਹੋਈ ਵਿਚਾਰ-ਚਰਚਾ

Ad Position 21
No active advertisement
ਅਜੀਤ ਡੈਸਕ 24-02-2026
ਐੱਸ. ਏ. ਐੱਸ. ਨਗਰ, 23 ਫਰਵਰੀ (ਪ੍ਰੋ. ਅਵਤਾਰ ਸਿੰਘ)-ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਮੌਕੇ ਅਮਰਜੀਤ ਗਰੇਵਾਲ ਦੇ ਕਾਵਿ-ਸੰਗ੍ਰਹਿ 'ਅਦਭੁਤ ਦੀ ਵਾਪਸੀ' 'ਤੇ ਵਿਚਾਰ-ਚਰਚਾ ਕਰਵਾਈ ਗਈ | ਇਸ ਮੌਕੇ ਪ੍ਰੋ. ਯੋਜਨਾ ਰਾਵਤ ਡੀ. ਯੂ. ਆਈ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਜਦਕਿ ਵਿਚਾਰ-ਚਰਚਾ ਦੀ ਪ੍ਰਧਾਨਗੀ ਉੱਘੇ ਚਿੰਤਕ ਅਤੇ ਆਲੋਚਕ ਡਾ. ਮਨਮੋਹਨ ਵਲੋਂ ਕੀਤੀ ਗਈ | ਪ੍ਰੋਗਰਾਮ ਦਾ ਆਗਾਜ਼ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ ਨਾਲ ਹੋਇਆ, ਉਪਰੰਤ ਡਾ. ਦਰਸ਼ਨ ਕੌਰ ਖੋਜ ਅਫ਼ਸਰ ਨੇ ਸਮੁੱਚੇ ਹਾਜ਼ਰੀਨਾਂ ਨੂੰ 'ਜੀ ਆਇਆ' ਆਖਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਤੋਂ ਜਾਣੂ ਕਰਵਾਇਆ | ਇਸ ਮੌਕੇ ਡਾ. ਮਨਮੋਹਨ ਨੇ ਪ੍ਰਧਾਨਗੀ ਭਾਸ਼ਣ 'ਚ ਆਖਿਆ ਕਿ 'ਅਦਭੁਤ ਦੀ ਵਾਪਸੀ' ਕਾਵਿ-ਸੰਗ੍ਰਹਿ ਨੂੰ ਉੱਤਰ-ਆਧੁਨਿਕ ਸਮਿਆਂ ਵਿਚ ਉੱਤਰ-ਮਾਨਵੀ ਪਹਿਲੂ ਤੋਂ ਸਮਝਣਾ ਬਹੁਤ ਜ਼ਰੂਰੀ ਹੈ, ਜਦਕਿ ਮੁੱਖ ਮਹਿਮਾਨ ਪ੍ਰੋ. ਯੋਜਨਾ ਰਾਵਤ ਨੇ ਕਿਹਾ ਕਿ ਹਥਲੀ ਪੁਸਤਕ ਇਕ ਅਦਭੁਤ ਪ੍ਰਯੋਗ ਹੈ, ਜਿਸ ਵਿਚ ਮਾਨਵੀ ਜੀਵਨ ਦੀਆਂ ਅਨੰਤ ਸੰਭਾਵਨਾਵਾਂ ਦੀ ਗੱਲ ਕੀਤੀ ਗਈ ਹੈ | ਇਸ ਤੋਂ ਬਾਅਦ ਡਾ. ਹਰਦੀਪ ਸਿੰਘ ਨੇ ਵਿਚਾਰ-ਚਰਚਾ ਨੂੰ ਅੱਗੇ ਵਧਾਉਂਦੇ ਹੋਏ 'ਪੂਰਨ ਭਗਤ' ਕਵਿਤਾ ਦੇ ਹਵਾਲੇ ਨਾਲ ਕਿਹਾ ਕਿ ਕਵੀ ਵਿਚਾਰ-ਦਿ੍ਸ਼ ਸਿਰਜਦਾ ਹੈ ਅਤੇ ਦਿ੍ਸ਼ ਦੇ ਸਿਰਜਣ ਨਾਲ ਅਰਥ ਵੀ ਬਦਲ ਦਿੰਦਾ ਹੈ | ਇਸੇ ਦੌਰਾਨ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਾ ਵਲੋਂ ਕਾਵਿ-ਚਿੱਤਰ 'ਸਫ਼ੈਦ ਰੰਗ ਵਿਚ ਸੂਹੇ ਰੰਗ ਦੀ ਆਭਾ : ਅਮਰਜੀਤ ਗਰੇਵਾਲ' ਸ੍ਰੋਤਿਆਂ ਨਾਲ ਸਾਂਝਾ ਕੀਤਾ ਗਿਆ, ਜਦਕਿ ਕਵੀ ਅਮਰਜੀਤ ਗਰੇਵਾਲ ਹਥਲੀ ਪੁਸਤਕ ਵਿਚ ਦਰਜ ਕਵਿਤਾਵਾਂ 'ਸੰਗਤ' ਅਤੇ 'ਪ੍ਰੇਮ' ਨਾਲ ਸ੍ਰੋਤਿਆਂ ਦੇ ਰੂਬਰੂ ਹੋਏ | ਪ੍ਰੋਗਰਾਮ ਦੇ ਅੰਤ 'ਚ ਡਾ. ਦਰਸ਼ਨ ਕੌਰ ਖੋਜ ਅਫ਼ਸਰ ਵਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਦਿਲਪ੍ਰੀਤ ਵਲੋਂ ਬਾਖ਼ੂਬੀ ਕੀਤਾ ਗਿਆ | ਇਸ ਮੌਕੇ ਡਾ. ਕਮਲਦੀਪ ਕੌਰ, ਮਨਜੀਤ ਮੀਤ, ਧਿਆਨ ਸਿੰਘ ਕਾਹਲੋਂ, ਵਰਿੰਦਰ ਸਿੰਘ ਚੱਠਾ, ਸੁਧਾ ਜੈਨ, ਕੇਵਲਜੀਤ ਸਿੰਘ ਕੰਵਲ, ਡਾ. ਮੇਘਾ ਸਿੰਘ, ਪਿ੍ੰ. ਗੁਰਮੀਤ ਖਰੜ, ਗੁਰਚਰਨ ਸਿੰਘ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫ਼ੀ ਦੇ ਸਿਖਿਆਰਥੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁਬਾਰਕਪੁਰ ਵਿਖੇ ਮੋਬਾਈਲ ਤੇ ਇਲੈਕਟ੍ਰੀਕਲ ਸਾਮਾਨ ਵਾਲੀ ਦੁਕਾਨ 'ਚੋਂ ਸਾਮਾਨ ਚੋਰੀ ਅਗਲੀ ਖ਼ਬਰ ਵੇਵ ਅਸਟੇਟ ਸੈਕਟਰ-85 ਮੁਹਾਲੀ ਵਿਖੇ ਸਰਬ-ਧਰਮ ਸੰਮੇਲਨ ਕਰਵਾਇਆ
Ad Position 24