06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੁਬਾਰਕਪੁਰ ਵਿਖੇ ਮੋਬਾਈਲ ਤੇ ਇਲੈਕਟ੍ਰੀਕਲ ਸਾਮਾਨ ਵਾਲੀ ਦੁਕਾਨ 'ਚੋਂ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 24-02-2026
ਡੇਰਾਬੱਸੀ, 23 ਫਰਵਰੀ (ਗੁਰਮੀਤ ਸਿੰਘ)-ਮੁਬਾਰਕਪੁਰ ਖੇਤਰ 'ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਬੀਤੀ ਰਾਤ ਚੋਰਾਂ ਵਲੋਂ ਮੁੜ ਪੈਟਰੋਲ ਪੰਪ ਨੇੜੇ ਸਥਿਤ ਇਕ ਮੋਬਾਈਲਾਂ ਅਤੇ ਇਲੈਕਟ੍ਰੀਕਲ ਸਾਮਾਨ ਵਾਲੀ ਦੁਕਾਨ ਦੇ ਤਾਲੇ ਤੋੜ ਕੇ ਕਰੀਬ ਸਵਾ ਲੱਖ ਰੁ. ਦਾ ਸਾਮਾਨ ਚੋਰ ਕਰ ਲਿਆ ਗਿਆ | ਚੋਰੀ ਹੋਏ ਸਾਮਾਨ 'ਚ ਵਾਸ਼ਿੰਗ ਮਸ਼ੀਨ, ਦੋ ਮੋਬਾਈਲ ਫ਼ੋਨ, ਇਕ ਫਰਿੱਜ ਅਤੇ 7 ਹਜ਼ਾਰ ਰੁ. ਦੀ ਨਕਦੀ ਸ਼ਾਮਿਲ ਹੈ | ਦੁਕਾਨ ਮਾਲਕ ਸਿਧਾਰਥ ਵਾਸੀ ਡੇਰਾਬੱਸੀ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਦੋਸਤ ਨੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ ਅਤੇ ਜਦੋਂ ਉਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ | ਸਿਧਾਰਥ ਅਨੁਸਾਰ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਚੋਰ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਢੱਕੇ ਹੋਏ ਹਨ, ਜਦਕਿ ਬਾਹਰਲੇ ਕੈਮਰੇ ਚੋਰਾਂ ਨੇ ਤੋੜ ਦਿੱਤੇ | ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ 'ਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ | ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ | ਖੇਤਰ ਵਿਚ ਹੋ ਰਹੀ ਲਗਾਤਾਰ ਚੋਰੀਆਂ ਕਰਕੇ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ | ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਖਿਜ਼ਰਾਬਾਦ ਵਿਖੇ ਹੋਲੇ-ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਅੱਜ ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਕਾਵਿ-ਸੰਗ੍ਰਹਿ 'ਅਦਭੁਤ ਦੀ ਵਾਪਸੀ' 'ਤੇ ਹੋਈ ਵਿਚਾਰ-ਚਰਚਾ
Ad Position 24