ਚੰਡੀਗੜ੍ਹ, 25 ਫਰਵਰੀ (ਅ. ਬ.)- ਨਿਸਾਨ ਮੋਟਰ ਇੰਡੀਆ ਪ੍ਰਾਈਵੇਟ ਲਿਟਿਡ ਨੇ ਨੇ 5.65 ਲੱਖ ਰੁਪਏ ਦੀ ਆਕਰਸ਼ਕ ਸ਼ੁਰੂਆਤੀ ਕੀਮਤ 'ਤੇ ਆਲ-ਨਿਊ ਗ੍ਰੈਵਾਈਟ ਲਾਂਚ ਕਰਕੇ ਭਾਰਤ ਵਿਚ ਆਪਣੇ 'ਬੋਲਡ ਇੰਡੀਆ ਰੀਸਰਜੈਂਸ' ਅਭਿਆਨ ਦੀ ਸਰਕਾਰੀ ਸ਼ੁਰੂਆਤ ਕਰ ਦਿੱਤੀ ਹੈ | ਇਸ ਮੌਕੇ ਪ੍ਰਸਿੱਧ ਉਦਯਮੀ ਐੱਮ. ਕੇ. ਭਾਟੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ | 7-ਸੀਟਰ ਐੱਮ.ਪੀ.ਵੀ. ਸੈਗਮੈਂਟ ਵਿਚ ਪੇਸ਼ ਕੀਤੀ ਗਈ ਗ੍ਰੈਵਾਈਟ ਨੂੰ 'ਮੇਡ ਇਨ ਇੰਡੀਆ, ਮੇਡ ਫ਼ੋਰ ਇੰਡੀਆ' ਵਿਜ਼ਨ ਅਧੀਨ ਤਿਆਰ ਕੀਤਾ ਗਿਆ ਹੈ | ਕੰਪਨੀ ਦੇ ਡਿਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਥਿਅਰੀ ਸਬਾਗ ਨੇ ਕਿਹਾ ਕਿ ਭਾਰਤ ਨਿਸਾਨ ਦੀ ਗਲੋਬਲ ਰਣਨੀਤੀ ਦਾ ਕੇਂਦਰ ਹੈ ਤੇ ਗ੍ਰੈਵਾਈਟ ਕੰਪਨੀ ਦੇ ਵਿਕਾਸ ਦੇ ਨਵੇਂ ਪੜਾਅ ਦੀ ਸ਼ੁਰੂਆਤ ਹੈ | ਮੈਨੇਜਿੰਗ ਡਾਇਰੈਕਟਰ ਸੌਰਭ ਵਤਸ ਨੇ ਦੱਸਿਆ ਕਿ ਇਹ ਮਾਡਲ ਭਾਰਤੀ ਪਰਿਵਾਰਾਂ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ | ਗ੍ਰੈਵਾਈਟ ਵਿਚ 2 ਤੋਂ 7 ਸੀਟਿੰਗ ਕਾਨਫਿਗਰੇਸ਼ਨ, 625 ਲੀਟਰ ਤੱਕ ਬੂਟ ਸਪੇਸ ਤੇ ਪ੍ਰੀਮੀਅਮ ਮਾਡਿਊਲਰ ਇੰਟੀਰੀਅਰ ਦਿੱਤਾ ਗਿਆ ਹੈ | ਸੁਰੱਖਿਆ ਲਈ 6 ਏਅਰਬੈਗ, ਇਲੈਕਟ੍ਰਰਾਨਿਕ ਸਟੇਬਿਲਿਟੀ ਕੰਟਰੋਲ, ਟ੍ਰਰੈਕਸ਼ਨ ਕੰਟਰੋਲ ਅਤੇ ਹਿੱਲ ਸਟਾਰਟ ਅਸਿਸਟ ਸਮੇਤ 30 ਤੋਂ ਵੱਧ ਸਟੈਂਡਰਡ ਫੀਚਰ ਸ਼ਾਮਲ ਹਨ | 1.0 ਲੀਟਰ ਪੈਟਰੋਲ ਇੰਜਣ ਨਾਲ ਲੈਸ ਇਹ ਕਾਰ 19.6 ਕਿਮੀ ਪ੍ਰਤੀ ਲੀਟਰ ਤੱਕ ਮਾਈਲੇਜ਼ ਦਿੰਦੀ ਹੈ | ਚੇਨਈ ਵਿਚ ਇਸ ਦੀ ਲੋਕਲ ਮੈਨਿਊਫੈਕਚਰਿੰਗ ਨਿਸਾਨ ਦੀ ਭਾਰਤ ਪ੍ਰਤੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ |