ਚੰਡੀਗੜ੍ਹ, 25 ਫਰਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਤੇਜਾ ਸਿੰਘ ਹਾਲ ਮੁੰਡਿਆਂ ਦੇ ਹੋਸਟਲ ਨੰਬਰ 6 ਵਿਖੇ ਇੰਟਰਾ-ਹੋਸਟਲ ਬੈਡਮਿੰਟਨ ਟੂਰਨਾਮੈਂਟ ਦੀ ਸਮਾਪਤ ਹੋਈ | ਇਸ ਸਮਾਗਮ ਦਾ ਉਦਘਾਟਨ ਪ੍ਰੋ. ਕਸ਼ਮੀਰ ਸਿੰਘ ਤੇ ਪ੍ਰੋ. ਮਨੂ ਸ਼ਰਮਾ ਨੇ ਕੀਤਾ | ਜਿਨ੍ਹਾਂ ਨੇ ਉਦਘਾਟਨੀ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਖੇਡਾਂ ਵਿਚਕਾਰ ਇਕ ਸਿਹਤਮੰਦ ਸੰਤੁਲਨ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ | ਤੇਜਾ ਸਿੰਘ ਹਾਲ ਦੇ ਵਾਰਡਨ ਡਾ. ਅਨੁਜ ਕੁਮਾਰ ਨੇ ਵੱਖ-ਵੱਖ ਵਿਭਾਗਾਂ ਦੇ ਸਾਰੇ 32 ਭਾਗੀਦਾਰਾਂ ਨੂੰ ਸ਼ਮੂਲੀਅਤ ਲਈ ਵਧਾਈ ਦਿੱਤੀ | ਟੂਰਨਾਮੈਂਟ ਵਿਚ ਗੌਰਵ ਅਤੇ ਵਿਵੇਕ ਨੇ ਪਹਿਲਾ, ਪ੍ਰਣਵ ਅਤੇ ਅਕਸ਼ਾਂਸ਼ ਨੇ ਦੂਸਰਾ ਅਤੇ ਅਭੈ ਅਤੇ ਉਦਭਵ ਨੇ ਅਗਲਾ ਸਥਾਨ ਹਾਸਲ ਕੀਤਾ | ਇਸ ਪ੍ਰਬੰਧਕੀ ਕਮੇਟੀ ਵਿਚ ਪ੍ਰਤੀਮਾਨ, ਵੰਸ਼ਦੀਪ ਅਤੇ ਰਾਮਾਸ਼ੀਸ਼ ਅਤੇ ਧਰਮ ਚੰਦ ਤੇ ਜਸਵੰਤ ਰਾਏ ਨੇ ਟੂਰਨਾਮੈਂਟ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ | ਇਹ ਪ੍ਰੋਗਰਾਮ ਇਨਾਮ ਵੰਡ ਸਮਾਰੋਹ ਨਾਲ ਸਮਾਪਤ ਹੋਇਆ | ਜਿੱਥੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਖੇਡ ਭਾਵਨਾ ਦੀ ਪ੍ਰਸ਼ੰਸਾ ਕੀਤੀ ਗਈ |