ਹਰਿਆਣਾ ਸਰਕਾਰ ਰੱਖ ਰਹੀ ਹੈ ਜਨਤਾ ਦੇ ਪੈਸੇ ਦੀ ਇਕ-ਇਕ ਪਾਈ ਦਾ ਹਿਸਾਬ- ਮੁੱਖ ਮੰਤਰੀ <br/>
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਸਦਨ ਨੂੰ ਸੰਬੋਧਨ ਕਰਦੇ ਹੋਏ | ਤਸਵੀਰ : ਕਮਲਜੀਤ ਸਿੰਘ
<br/>
26-02-2026
ਉਨ੍ਹਾਂ ਨੇ ਕਿਹਾ ਕਿ ਹੁਣ ਹਰਿਆਣਾ ਵਿਚ ਸ਼ਾਸਨ ਦੀ ਕਾਰਜਪ੍ਰਣਾਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ | ਭਿ੍ਸ਼ਟਾਚਾਰ ਦੀ ਫਾਈਲਾਂ ਦਬਾਉਣ ਦਾ ਸਮੇਂ ਖ਼ਤਮ ਹੋ ਗਿਆ ਹੈ | ਡਬਲ ਇੰਜਨ ਸਰਕਾਰ ਹਰ ਪਾਈ ਦਾ ਹਿਸਾਬ ਰੱਖਦੀ ਹੈ ਅਤੇ ਇਹ ਯਕੀਨੀ ਕਰਦੀ ਹੈ ਕਿ ਕੋਈ ਪੈਸਾ ਗਲਤ ਢੰਗ ਨਾਲ ਖਰਚ ਨਾ ਹੋਵੇ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕੁਸ਼ਲ ਅਗਵਾਈ ਹੇਠ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜ਼ੀਰੋ ਟੋਲਰੇਂਸ ਟੂ ਕਰੱਪਸ਼ਨ ਦੀ ਨੀਤੀ ਦੇ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਬੈਂਕ ਨੇ ਦੱਸਿਆ ਕਿ ਇਹ ਪ੍ਰਕਰਣ ਮੁੱਖ ਰੂਪ ਨਾਲ ਚੰਡੀਗੜ੍ਹ ਦੀ ਬ੍ਰਾਂਚ ਦਾ ਸੀ, ਤੇ ਮਿਡਲ ਅਤੇ ਲੋਅਰ ਲੈਵਲ ਦੇ ਕਰਮਚਾਰੀਆਂ ਦੀ ਮਿਲੀ-ਭਗਤ ਨਾਲ ਹੋਇਆ | ਸ੍ਰੀ ਨਾਇਬ ਸਿੰਘ ਸੈਣੀ ਨੇ ਸਪਸ਼ਟ ਕੀਤਾ ਕਿ ਸਰਕਾਰ ਬੈਂਕ ਦੇ ਨਾਲ ਮਿਲ ਕੇ ਇਹ ਯਕੀਨੀ ਕਰੇਗੀ ਕਿ ਇਸ ਪ੍ਰਕਰਣ ਵਿਚ ਸ਼ਾਮਿਲ ਕੋਈ ਵੀ ਵਿਅਕਤੀ ਚਾਹੇ ਉਹ ਸਰਕਾਰੀ ਅਧਿਕਾਰੀ ਹੋਵੇ ਜਾਂ ਬੈਂਕ ਕਰਮਚਾਰੀ, ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਨੇ ਦੋਹਰਾਇਆ ਕਿ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਨੂੰ ਇਸ ਮਾਮਲੇ ਵਿਚ ਮਾਫ਼ ਨਹੀਂ ਕੀਤਾ ਜਾਵੇਗਾ |