22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਘਰਾਂ 'ਚ ਗੰਧਲਾ ਪਾਣੀ ਸਪਲਾਈ ਹੋਣ ਕਾਰਨ ਲੋਕ ਹੋ ਰਹੇ ਬਿਮਾਰ <br/>

Ad Position 21
No active advertisement
ਅਜੀਤ ਡੈਸਕ 06-03-2026
ਖਰੜ, 5 ਮਾਰਚ (ਗੁਰਮੁਖ ਸਿੰਘ ਮਾਨ)-ਖਰੜ ਦੇ ਕਈ ਵਾਰਡਾਂ 'ਚ ਪਿਛਲੇ ਕਈ ਦਿਨਾਂ ਤੋਂ ਘਰਾਂ 'ਚ ਪੀਣ ਵਾਲਾ ਗੰਧਲਾ ਪਾਣੀ ਸਪਲਾਈ ਹੋ ਰਿਹਾ ਹੈ, ਜਿਸ ਕਾਰਨ ਲੋਕ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ | ਹਾਸਿਲ ਜਾਣਕਾਰੀ ਅਨੁਸਾਰ ਖਰੜ ਦੇ ਵਾਰਡ ਨੰ. 19 ਤੇ 22 ਵਿਚ ਪਿਛਲੇ ਕਰੀਬ 10 ਦਿਨਾਂ ਤੋਂ ਪੀਣ ਵਾਲੇ ਪਾਣੀ 'ਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਅਤੇ ਇਸ ਬਾਬਤ ਕਈ ਵਾਰ ਨਗਰ ਕੌਂਸਲ ਖਰੜ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਕਾਇਮ ਹੈ | ਪ੍ਰਭਾਵਿਤ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਹ ਡਾਹਢੇ ਪ੍ਰੇਸ਼ਾਨ ਹਨ | ਉਕਤ ਵਾਰਡਾਂ ਦੇ ਵਸਨੀਕਾਂ ਚੰਦਰ ਸ਼ੇਖਰ, ਸੰਦੀਪ ਤੇ ਰਣਜੀਤ ਸਿੰਘ ਆਦਿ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਵਾਰਡਾਂ ਵਿਚ ਘਰਾਂ 'ਚ ਸਪਲਾਈ ਹੋ ਰਹੇ ਪਾਣੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਵਲੋਂ 511 ਥਾਈਾ ਛਾਪੇਮਾਰੀ, 207 ਕਾਬੂ ਅਗਲੀ ਖ਼ਬਰ ਚੈਰੀਟੇਬਲ ਟਰੱਸਟ ਰਤਵਾੜਾ ਸਾਹਿਬ ਦਾ ਸਿੱਖਿਆ ਦੇ ਖੇਤਰ 'ਚ ਯੋਗਦਾਨ' ਵਿਸ਼ੇ 'ਤੇ ਸੈਮੀਨਾਰ
Ad Position 24