19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਧਾਨ ਸਭਾ ਦੇ ਘਿਰਾਓ ਲਈ ਹਲਕਾ ਖਰੜ ਤੋਂ ਵੱਡੀ ਗਿਣਤੀ ਕਾਂਗਰਸੀ ਵਰਕਰ ਹੋਏ ਰਵਾਨਾ-ਵਿਜੇ ਸ਼ਰਮਾ ਟਿੰਕੂ <br/>

Ad Position 21
No active advertisement
ਅਜੀਤ ਡੈਸਕ 07-03-2026
ਮਾਜਰੀ, 6 ਮਾਰਚ (ਕੁਲਵੰਤ ਸਿੰਘ ਧੀਮਾਨ)–ਪਿਛਲੇ ਸਵਾ ਚਾਰ ਸਾਲਾਂ ਤੋਂ ਪੰਜਾਬ ਦੀਆਂ ਔਰਤਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪ੍ਰਤੀ ਮਹੀਨਾ 1000 ਰੁ. ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਪੰਜਾਬ ਕਾਂਗਰਸ ਕਮੇਟੀ ਵਲੋਂ ਵਿਧਾਨ ਸਭਾ ਦੇ ਘਿਰਾਓ ਦੇ ਦਿੱਤੇ ਸੱਦੇ ਦੇ ਚਲਦਿਆਂ ਹਲਕਾ ਖਰੜ ਤੋਂ ਵੱਡੀ ਗਿਣਤੀ ਕਾਂਗਰਸੀ ਵਰਕਰ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਚੰਡੀਗੜ੍ਹ ਲਈ ਰਵਾਨਾ ਹੋਏ | ਇਸ ਤੋਂ ਪਹਿਲਾਂ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕਿਸੇ ਵੀ ਹਾਲਤ 'ਚ ਪੰਜਾਬ ਦੇ ਲੋਕਾਂ ਨਾਲ ਬੇਇਨਸਾਫ਼ੀ ਨਹੀਂ ਹੋਣ ਦੇਵਾਂਗੇ ਅਤੇ 'ਆਪ' ਸਰਕਾਰ ਵਲੋਂ ਸੂਬੇ ਦੀਆਂ ਔਰਤਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਵਾਇਆ ਜਾਵੇਗਾ | ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਮਨਜੀਤ ਸਿੰਘ ਨਵਾਂਗਰਾਓਾ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਮੁਹਾਲੀ, ਮਦਨ ਸਿੰਘ ਮਾਣਕਪੁਰ ਸ਼ਰੀਫ ਕਾਂਗਰਸ ਪ੍ਰਧਾਨ ਬਲਾਕ ਮਾਜਰੀ, ਗੁਰਿੰਦਰ ਸਿੰਘ ਬੈਦਵਾਣ ਬਲਾਕ ਪ੍ਰਧਾਨ ਖਰੜ, ਗਗਨਦੀਪ ਸਿੰਘ ਤੋਲੇਮਾਜਰਾ, ਅਮਨ ਸ਼ਰਮਾ ਝੰਜੇੜੀ, ਸਤੀਸ਼ ਸੇਠੀ ਮੁੱਲਾਂਪੁਰ ਮੈਂਬਰ ਬਲਾਕ ਸੰਮਤੀ, ਮਾਸਟਰ ਸੁਖਜੀਤ ਸਿੰਘ ਸਵਾੜਾ, ਚੇਅਰਮੈਨ ਨਵੀਨ ਬੰਸਲ ਖਿਜ਼ਰਾਬਾਦ, ਬਲਵਿੰਦਰ ਸਿੰਘ ਨਿਹੋਲਕਾ, ਦੀਪਕਾ ਨੇਗੀ ਨਵਾਂਗਰਾਓਾ, ਕੁਲਦੀਪ ਸਿੰਘ ਸਿੱਧੂ ਸਾਬਕਾ ਪ੍ਰਧਾਨ ਬਲਾਕ ਕਾਂਗਰਸ, ਵਿਕਾਸ ਨਵਾਂਗਰਾਓਾ, ਗੁਰਦੀਪ ਸਿੰਘ ਕੁੱਬਾਹੇੜੀ, ਹਰਨੇਕ ਸਿੰਘ ਤੱਕੀਪੁਰ, ਨਿਰਮਲ ਸਿੰਘ ਸਾਬਕਾ ਸਰਪੰਚ ਬੂਥਗੜ੍ਹ, ਸਰਬਜੀਤ ਸਿੰਘ ਸੰਗਤਪੁਰਾ, ਸੁਰਿੰਦਰ ਸਿੰਘ ਸਹੌੜਾਂ, ਜੈਪਾਲ ਸਿੰਘ ਮਾਜਰੀ, ਗੁਰਮੀਤ ਸਿੰਘ ਢਕੌਰਾਂ, ਬਾਬਾ ਰਾਮ ਸਿੰਘ ਮਾਣਕਪੁਰ ਸ਼ਰੀਫ, ਮਲਕੀਤ ਸਿੰਘ, ਤਰਨ ਬੰਸਲ, ਮਾਮਦੀਨ ਖਿਜ਼ਰਾਬਾਦ, ਜਸਪਾਲ ਸਿੰਘ ਸਹੌੜਾਂ ਅਤੇ ਕੁਲਦੀਪ ਸਿੰਘ ਓਇੰਦ ਪੀ. ਏ. ਸਮੇਤ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਪੁਲਿਸ ਨੇ ਦੋ ਦਰਜਨ ਤੋਂ ਵੱਧ ਵਾਹਨਾਂ ਦੇ ਕੱਟੇ ਚਲਾਨ <br/> ਅਗਲੀ ਖ਼ਬਰ ਤ੍ਰੈ ਸ਼ਤਾਬਦੀ ਕਾਲਜ ਵਿਖੇ ਅਰਦਾਸ ਦਿਵਸ ਅਤੇ ਸਾਲਾਨਾ ਇਨਾਮ ਵੰਡ ਸਮਾਗਮ 'ਚ ਧਾਮੀ, ਮਹਿਤਾ ਨੇ ਕੀਤੀ ਸ਼ਮੂਲੀਅਤ <br/>
Ad Position 24