19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਟ੍ਰੈਫ਼ਿਕ ਪੁਲਿਸ ਨੇ ਦੋ ਦਰਜਨ ਤੋਂ ਵੱਧ ਵਾਹਨਾਂ ਦੇ ਕੱਟੇ ਚਲਾਨ <br/>

Ad Position 21
No active advertisement
ਅਜੀਤ ਡੈਸਕ 07-03-2026
ਲਾਲੜੂ, 6 ਮਾਰਚ (ਰਾਜਬੀਰ ਸਿੰਘ)-ਸਥਾਨਕ ਟ੍ਰੈਫ਼ਿਕ ਪੁਲਿਸ ਵਲੋਂ ਲਾਲੜੂ ਦੀ ਸਰਵਿਸ ਰੋਡ ਤੇ ਕੌਮੀ ਮਾਰਗ 'ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਗ਼ਲਤ ਪਾਰਕਿੰਗ ਵਾਲੇ ਕਰੀਬ ਦੋ ਦਰਜਨ ਵਾਹਨਾਂ ਦੇ ਚਲਾਨ ਕੱਟੇ ਗਏ, ਜਦਕਿ ਦੋ ਮੋਟਰਸਾਈਕਲਾਂ ਨੂੰ ਜ਼ਬਤ ਕੀਤਾ | ਇਸ ਸੰਬੰਧੀ ਟ੍ਰੈਫ਼ਿਕ ਪੁਲਿਸ ਲਾਲੜੂ ਦੇ ਇੰਚਾਰਜ ਏ. ਐਸ. ਆਈ. ਕਿ੍ਸ਼ਨ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਤੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲਾਲੜੂ ਅੰਡਰ-ਬਿ੍ਜ ਦੇ ਨੇੜੇ ਸਰਵਿਸ ਰੋਡ 'ਤੇ ਪਿਕਅੱਪ, ਜੀਪਾਂ, ਮਿੰਨੀ ਬੱਸਾਂ ਤੇ ਆਟੋ ਚਾਲਕਾਂ ਦੁਆਰਾ ਗ਼ਲਤ ਪਾਰਕਿੰਗ ਕੀਤੇ ਜਾਣ ਕਾਰਨ ਅਕਸਰ ਜਾਮ ਲੱਗਿਆ ਰਹਿੰਦਾ ਹੈ, ਜਿਸ ਦੇ ਚਲਦਿਆਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਅਕਸਰ ਲੜਾਈ-ਝਗੜੇ ਹੁੰਦੇ ਰਹਿੰਦੇ ਸਨ | ਉਨ੍ਹਾਂ ਕਿਹਾ ਕਿ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਸਰਵਿਸ ਰੋਡ 'ਤੇ ਗ਼ਲਤ ਪਾਰਕ ਕੀਤੇ ਗਏ ਲਗਭਗ ਦੋ ਦਰਜਨ ਵਾਹਨਾਂ ਦੇ ਚਲਾਨ ਕੱਟੇ ਗਏ | ਉਨ੍ਹਾਂ ਬਾਜ਼ਾਰ 'ਚ ਆਉਣ ਵਾਲੇ ਲੋਕਾਂ ਨੂੰ ਕਿਹਾ ਕਿ ਸਰਵਿਸ ਰੋਡ ਆਉਣ-ਜਾਣ ਵਾਸਤੇ ਹੈ ਨਾ ਕਿ ਪਾਰਕਿੰਗ ਕਰਨ ਲਈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ 'ਚ ਸਰਵਿਸ ਰੋਡ 'ਤੇ ਕੋਈ ਵਾਹਨ ਗ਼ਲਤ ਪਾਰਕ ਕੀਤਾ ਫੜਿਆ ਗਿਆ ਤਾਂ ਚਲਾਨ ਦੇ ਨਾਲ-ਨਾਲ ਗ਼ਲਤ ਪਾਰਕਿੰਗ ਕਰਨ ਵਾਲੇ ਵਾਹਨ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵਾਹਨਾਂ ਤੇ ਮੋਬਾਈਲਾਂ ਦੀ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼, 3 ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਵਿਧਾਨ ਸਭਾ ਦੇ ਘਿਰਾਓ ਲਈ ਹਲਕਾ ਖਰੜ ਤੋਂ ਵੱਡੀ ਗਿਣਤੀ ਕਾਂਗਰਸੀ ਵਰਕਰ ਹੋਏ ਰਵਾਨਾ-ਵਿਜੇ ਸ਼ਰਮਾ ਟਿੰਕੂ <br/>
Ad Position 24