19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੌਲੀ ਜਾਗਰਾਂ 'ਚ ਹੋਲੀ ਦੌਰਾਨ ਕਤਲ ਮਾਮਲੇ 'ਚ 2 ਨਾਬਾਲਗਾਂ ਸਮੇਤ 5 ਕਾਬੂ <br/>

Ad Position 21
No active advertisement
ਅਜੀਤ ਡੈਸਕ 07-03-2026
ਚੰਡੀਗੜ੍ਹ, 6 ਮਾਰਚ (ਕਪਿਲ ਵਧਵਾ)-ਮੌਲੀ ਜਾਗਰਾਂ ਇਲਾਕੇ 'ਚ ਹੋਲੀ ਦੇ ਦਿਨ ਹੋਏ ਕਤਲ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ | ਪੁਲਿਸ ਨੇ ਇਸ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਦੋ ਨਾਬਾਲਗਾਂ ਨੂੰ ਵੀ ਕਾਬੂ ਕੀਤਾ ਗਿਆ ਹੈ | ਇਹ ਕਾਰਵਾਈ ਥਾਣਾ ਮੌਲੀ ਜਾਗਰਾਂ ਦੇ ਐਸ. ਐਚ. ਓ. ਹਰੀਓਮ ਸ਼ਰਮਾ ਦੀ ਦੇਖ-ਰੇਖ ਹੇਠ ਕੀਤੀ ਗਈ | ਥਾਣਾ ਮੌਲੀ ਜਾਗਰਾਂ ਦੀ ਟੀਮ ਨੇ ਏ. ਐਸ. ਆਈ. ਰਮੇਸ਼ ਕੁਮਾਰ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ | ਪੁਲਿਸ ਵਲੋਂ ਦਰਜ 4 ਮਾਰਚ ਨੂੰ ਦਰਜ ਐਫ਼. ਆਈ. ਆਰ. ਮੁਤਾਬਿਕ ਇਹ ਮਾਮਲਾ ਮਖਣ ਮਾਜਰਾ ਦੇ ਕਬਾੜੀ ਮਾਰਕੀਟ ਨਿਵਾਸੀ ਭਗਵਾਨ ਸਾਹਨੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ 4 ਮਾਰਚ ਨੂੰ ਕਰੀਬ ਦੁਪਹਿਰ 2 ਵਜੇ ਉਹ ਆਪਣੇ 21 ਸਾਲਾ ਪੁੱਤਰ ਅੰਕਿਤ ਨਾਲ ਕਬਾੜੀ ਮਾਰਕੀਟ 'ਚ ਬੈਠੇ ਹੋਏ ਸਨ ਜਦੋਂ ਹੋਲੀ ਖੇਡ ਰਹੇ ਕੁਝ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ | ਇਸ ਦੌਰਾਨ ਅਰਵਿੰਦ, ਉਸ ਦਾ ਪੁੱਤਰ ਕਰਨ, ਬਚਨ ਤੇ ਬੋਬੀ ਸਮੇਤ ਕੁਝ ਹੋਰ ਵਿਅਕਤੀ ਸੋਟੀਆਂ ਤੇ ਹੋਰ ਹਥਿਆਰ ਲੈ ਕੇ ਉਥੇ ਆ ਗਏ ਅਤੇ ਭਗਵਾਨ ਸਾਹਨੀ ਤੇ ਉਸ ਦੇ ਪੁੱਤਰ ਅੰਕਿਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਕੁਝ ਸਮੇਂ ਬਾਅਦ ਹੋਰ ਨੌਜਵਾਨ ਮੋਟਰਸਾਈਕਲਾਂ ਤੇ ਪੈਦਲ ਹਥਿਆਰਾਂ ਨਾਲ ਆ ਗਏ ਅਤੇ ਹਮਲਾ ਕਰ ਦਿੱਤਾ | ਦੌਰਾਨ ਬੋਬੀ ਨੇ ਅੰਕਿਤ ਦੇ ਪੇਟ 'ਚ ਚਾਕੂ ਮਾਰ ਦਿੱਤਾ ਅਤੇ ਇਕ ਹੋਰ ਨੌਜਵਾਨ ਨੇ ਉਸ ਦੇ ਹੱਥ 'ਤੇ ਵਾਰ ਕੀਤਾ, ਜਿਸ ਨਾਲ ਅੰਕਿਤ ਮੌਕੇ 'ਤੇ ਹੀ ਡਿੱਗ ਗਿਆ | ਜ਼ਖ਼ਮੀ ਹਾਲਤ 'ਚ ਅੰਕਿਤ ਨੂੰ ਸਰਕਾਰੀ ਹਸਪਤਾਲ ਸੈਕਟਰ-32 ਲਿਜਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਹਮਲੇ ਦੌਰਾਨ ਸ਼ਿਕਾਇਤਕਰਤਾ ਭਗਵਾਨ ਸਾਹਨੀ 'ਤੇ ਵੀ ਚਾਕੂ ਨਾਲ ਹਮਲਾ ਕੀਤਾ | ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ | ਜਾਂਚ ਦੌਰਾਨ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਫ਼ਰਾਰ ਚੱਲ ਰਹੇ ਅਰਵਿੰਦ (36), ਬੋਬੀ (24) ਤੇ ਸੋਨੂ (26) ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਹ ਸਾਰੇ ਮਖਣ ਮਾਜਰਾ ਦੇ ਕਬਾੜੀ ਮਾਰਕੀਟ ਇਲਾਕੇ ਦੇ ਰਹਿਣ ਵਾਲੇ ਹਨ ਤੇ ਕਬਾੜੀ ਦਾ ਕੰਮ ਕਰਦੇ ਹਨ | ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤੀਆਂ ਡਾਂਗਾਂ ਤੇ ਡੰਡੇ ਵੀ ਬਰਾਮਦ ਕਰ ਲਏ ਹਨ | ਇਸ ਤੋਂ ਇਲਾਵਾ ਦੋ ਨਾਬਾਲਗਾਂ ਨੂੰ ਵੀ ਕਾਬੂ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਚਾਕੂ ਬਰਾਮਦ ਕੀਤਾ ਗਿਆ ਹੈ | ਪੁਲਿਸ ਮੁਤਾਬਿਕ ਮਾਮਲੇ ਦੀ ਜਾਂਚ ਅਜੇ ਸ਼ੁਰੂਆਤੀ ਪੜਾਅ ਵਿਚ ਹੈ ਤੇ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਟਰਾਈਸਿਟੀ 'ਚ ਸਪਲਾਈ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 45ਵਾਂ ਦਿਨ ਪੰਜਾਬ ਪੁਲਿਸ ਵਲੋਂ 400 ਥਾਵਾਂ 'ਤੇ ਛਾਪੇਮਾਰੀ ਤੇ 126 ਗਿ੍ਫ਼ਤਾਰ <br/>
Ad Position 24