18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕਰੋੜਾਂ ਰੁ. ਦੀ ਆਮਦਨ ਵਾਲੀ ਨਗਰ ਕੌਂਸਲ ਨੇ ਨਹੀਂ ਭਰਿਆ ਬਿਜਲੀ ਦਾ ਬਿੱਲ <br/>

Ad Position 21
No active advertisement
ਅਜੀਤ ਡੈਸਕ 07-03-2026
ਖਰੜ, 6 ਮਾਰਚ (ਜੰਡਪੁਰੀ)-ਕਰੋੜਾਂ ਰੁ. ਦੀ ਆਮਦਨ ਵਾਲੀ ਨਗਰ ਕੌਂਸਲ ਖਰੜ ਨੇ ਬਿਜਲੀ ਦੇ ਲੱਖਾਂ ਰੁ. ਦੇ ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ਕਰਕੇ ਬਿਜਲੀ ਬੋਰਡ ਵਲੋਂ ਨਗਰ ਕੌਂਸਲ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ | ਇਸ ਸੰਬੰਧੀ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਕੌਂਸਲ ਵੱਲ ਬਿਜਲੀ ਦੇ ਬਿੱਲ ਦਾ 70-80 ਲੱਖ ਰੁ. ਬਕਾਇਆ ਖੜ੍ਹਾ ਹੈ | ਇਸ ਤੋਂ ਇਲਾਵਾ ਨਗਰ ਕੌਂਸਲ ਖਰੜ ਤਹਿਤ ਪੈਂਦੇ ਖੇਤਰ 'ਚ 110 ਟਿਊਬਵੈੱਲ ਪੀਣ ਵਾਲੇ ਪਾਣੀ ਦੇ ਚੱਲ ਰਹੇ ਹਨ ਤੇ ਇਨ੍ਹਾਂ ਟਿਊਬਵੈੱਲਾਂ ਦਾ ਕਰੋੜਾਂ ਰੁ. ਦਾ ਬਕਾਇਆ ਵੀ ਨਗਰ ਕੌਂਸਲ ਵੱਲ ਖੜ੍ਹਾ ਹੈ | ਉਨ੍ਹਾਂ ਦੱਸਿਆ ਕਿ 22 ਨਵੇਂ ਟਿਊਬਵੈੱਲ ਸ਼ਹਿਰ 'ਚ ਲਗਾਉਣ ਦੀਆਂ ਫਾਈਲਾਂ ਤਿਆਰ ਹਨ | ਉਨ੍ਹਾਂ ਦੱਸਿਆ ਕਿ ਟਿਊਬਵੈੱਲਾਂ ਦੇ ਕੁਨੈਕਸ਼ਨ ਇਸ ਕਰਕੇ ਨਹੀਂ ਕੱਟੇ ਜਾ ਰਹੇ ਕਿਉਂਕਿ ਪੀਣ ਵਾਲਾ ਪਾਣੀ ਲੋਕਾਂ ਦੇ ਹਿੱਤ ਨਾਲ ਜੁੜੀ ਸੁਵਿਧਾ ਹੈ, ਪਰ ਨਗਰ ਕੌਂਸਲ ਕੋਲ ਕਰੋੜਾਂ ਰੁ. ਹੋਣ ਦੇ ਬਾਵਜੂਦ ਵੀ ਬਿਜਲੀ ਦਾ ਬਿੱਲ ਅਦਾ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਬਿਜਲੀ ਬੋਰਡ ਵਲੋਂ ਨਗਰ ਕੌਂਸਲ ਦਫ਼ਤਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ | ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਦੇ ਬਿੱਲ ਦੀ ਕੋਈ ਅਦਾਇਗੀ ਨਹੀਂ ਰੁਕੀ ਹੋਈ | ਕੁਨੈਕਸ਼ਨ ਕੱਟਣ ਤੋਂ ਪਹਿਲਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ, ਜਦਕਿ ਬਿਜਲੀ ਬੋਰਡ ਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੂੰ ਭੇਜਿਆ ਗਿਆ ਬਿੱਲ ਹੀ ਇਕ ਸੂਚਨਾ ਹੁੰਦੀ ਹੈ | ਇਸੇ ਦੌਰਾਨ ਜਦੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਨਗਰ ਕੌਂਸਲ ਵੱਲ ਟਿਊਬਵੈੱਲਾਂ ਦੇ ਪੈਂਡਿੰਗ ਬਿੱਲ ਅਦਾਇਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਮਰਸ਼ੀਅਲ ਐਸ. ਡੀ. ਓ. ਨਾਲ ਗੱਲ ਕਰਕੇ ਹੀ ਉਹ ਕੁਝ ਦੱਸ ਸਕਦੇ ਹਨ, ਪਰ ਨਗਰ ਕੌਂਸਲ ਦਾ ਬਿਜਲੀ ਬੋਰਡ ਵੱਲ ਬਕਾਇਆ ਖੜ੍ਹਾ ਹੈ | ਦੱਸਣਯੋਗ ਹੈ ਕਿ ਨਗਰ ਕੌਂਸਲ ਪੰਜਾਬ ਦੀ ਸਭ ਤੋਂ ਵੱਧ ਆਮਦਨ ਵਾਲੀ ਕਮੇਟੀ ਹੈ, ਜਿਸ ਸੰਬੰਧੀ ਲੋਕਾਂ ਵਲੋਂ ਅਕਸਰ ਇਸ ਗੱਲ ਦੀ ਚਰਚਾ ਕੀਤੀ ਜਾਂਦੀ ਹੈ ਕਿ ਨਗਰ ਕੌਂਸਲ ਕੋਲ 4-4.50 ਕਰੋੜ ਰੁ. ਜਮ੍ਹਾਂ ਹਨ, ਪਰ ਫਿਰ ਵੀ ਬਿੱਲ ਅਦਾ ਨਾ ਕਰਨਾ ਨਗਰ ਕੌਂਸਲ ਦੀ ਕਾਰਗੁਜਾਰੀ 'ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਆਈ. ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ 'ਸੈਲਫ਼ ਲੈਸ ਸਰਵਿਸ' ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਚੰਡੀਗੜ੍ਹ 'ਚ ਬੱਚਿਆਂ ਦੀ ਸੁਰੱਖਿਆ ਕਾਨੂੰਨਾਂ ਦੀ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਪੁਲਿਸ ਅਧਿਕਾਰੀਆਂ ਦੀ ਦੋ ਦਿਨਾਂ ਵਰਕਸ਼...
Ad Position 24