18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤੀਜ ਦੇ ਪ੍ਰੋਗਰਾਮ ਦੌਰਾਨ ਦੋ ਧਿਰਾਂ ‘ਚ ਹੰਗਾਮਾ, ਦੋਵਾਂ ਨੇ ਦਿੱਤੀ ਪੁਲਿਸ ਨੂੰ ਸ਼ਿਕਾਇਤ

ਹਰਿਆਣਾ ਪੁਲਿਸ ਦੇ ਸਬ - ਇੰਸਪੈਕਟਰ ‘ ਤੇ ਲੱਗੇ ਸ਼ਰਾਬ ਦੇ ਨਸ਼ੇ ‘ ਚ ਔਰਤਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਜੀਰਕਪੁਰ, 17 ਅਗਸਤ (ਮਨਿੰਦਰ ਸਿੰਘ)- ਪੀਰ ਮੁਛੱਲਾ ਸਥਿਤ ਪ੍ਰਕਾਸ਼ ਟਾਵਰ ਸੁਸਾਇਟੀ ਵਿਚ 15 ਅਗਸਤ ਨੂੰ ਆਜ਼ਾਦੀ ਦਿਹਾੜੇ ਅਤੇ ਤੀਜ ਦੇ ਪ੍ਰੋਗਰਾਮ ਦੌਰਾਨ ਹੋਏ ਜ਼ਬਰਦਸਤ ਹੰਗਾਮੇ ਤੋਂ ਬਾਅਦ ਦੋਵੇਂ ਧਿਰਾਂ ਨੇ ਆਪਣੀ-ਆਪਣੀ ਸ਼ਿਕਾਇਤ ਢਕੌਲੀ ਥਾਣੇ ਵਿਚ ਦਰਜ ਕਰਵਾਈ। ਸੁਸਾਇਟੀ ਦੇ ਵਸਨੀਕਾਂ ਬਲਵਿੰਦਰ ਕੁਮਾਰ, ਸੂਰਜ ਭਾਨ, ਪ੍ਰਤਾਪ ਚੰਦ, ਜੋਗਿੰਦਰ ਕੌਰ, ਜਵਾਲਾ ਸਿੰਘ, ਮੁਕੇਸ਼ ਠਾਕੁਰ, ਅਭਿਨਵ, ਅਮਿਤ ਧਾਲੀਵਾਲ, ਅਜੇ ਗੁਪਤਾ, ਪੱਲਵੀ ਅਤੇ ਸੋਨਮ ਨੇ ਥਾਣਾ ਢਕੌਲੀ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਹਰਿਆਣਾ ਪੁਲਿਸ ਦੇ ਸਬ-ਇੰਸਪੈਕਟਰ ਰੋਸ਼ਨ ਲਾਲ ‘ਤੇ ਔਰਤਾਂ ਨਾਲ ਬਦਸਲੂਕੀ, ਮਾੜਾ ਵਿਵਹਾਰ ਕਰਨ ਅਤੇ ਦਹਿਸ਼ਤ ਫੈਲਾਉਣ ਦੇ ਗੰਭੀਰ ਦੋਸ਼ ਲਗਾਏ ਹਨ।

Ad Position 21
No active advertisement
ਅਜੀਤ ਡੈਸਕ 18-08-2026
ਹਰਿਆਣਾ ਪੁਲਿਸ ਦੇ ਸਬ - ਇੰਸਪੈਕਟਰ ‘ ਤੇ ਲੱਗੇ ਸ਼ਰਾਬ ਦੇ ਨਸ਼ੇ ‘ ਚ ਔਰਤਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਜੀਰਕਪੁਰ, 17 ਅਗਸਤ (ਮਨਿੰਦਰ ਸਿੰਘ)- ਪੀਰ ਮੁਛੱਲਾ ਸਥਿਤ ਪ੍ਰਕਾਸ਼ ਟਾਵਰ ਸੁਸਾਇਟੀ ਵਿਚ 15 ਅਗਸਤ ਨੂੰ ਆਜ਼ਾਦੀ ਦਿਹਾੜੇ ਅਤੇ ਤੀਜ ਦੇ ਪ੍ਰੋਗਰਾਮ ਦੌਰਾਨ ਹੋਏ ਜ਼ਬਰਦਸਤ ਹੰਗਾਮੇ ਤੋਂ ਬਾਅਦ ਦੋਵੇਂ ਧਿਰਾਂ ਨੇ ਆਪਣੀ-ਆਪਣੀ ਸ਼ਿਕਾਇਤ ਢਕੌਲੀ ਥਾਣੇ ਵਿਚ ਦਰਜ ਕਰਵਾਈ। ਸੁਸਾਇਟੀ ਦੇ ਵਸਨੀਕਾਂ ਬਲਵਿੰਦਰ ਕੁਮਾਰ, ਸੂਰਜ ਭਾਨ, ਪ੍ਰਤਾਪ ਚੰਦ, ਜੋਗਿੰਦਰ ਕੌਰ, ਜਵਾਲਾ ਸਿੰਘ, ਮੁਕੇਸ਼ ਠਾਕੁਰ, ਅਭਿਨਵ, ਅਮਿਤ ਧਾਲੀਵਾਲ, ਅਜੇ ਗੁਪਤਾ, ਪੱਲਵੀ ਅਤੇ ਸੋਨਮ ਨੇ ਥਾਣਾ ਢਕੌਲੀ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਹਰਿਆਣਾ ਪੁਲਿਸ ਦੇ ਸਬ-ਇੰਸਪੈਕਟਰ ਰੋਸ਼ਨ ਲਾਲ ‘ਤੇ ਔਰਤਾਂ ਨਾਲ ਬਦਸਲੂਕੀ, ਮਾੜਾ ਵਿਵਹਾਰ ਕਰਨ ਅਤੇ ਦਹਿਸ਼ਤ ਫੈਲਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਸਮਾਗਮ ਦੌਰਾਨ ਸਬ-ਇੰਸਪੈਕਟਰ ਸ਼ਰਾਬ ਦੇ ਨਸ਼ੇ ਵਿਚ ਅਰਧ-ਨਗਨ ਹਾਲਤ ਵਿਚ ਘੁੰਮ ਰਿਹਾ ਸੀ ਤੇ ਹੱਥ ਵਿਚ ਕੁਲਹਾੜੀ ਤੇ ਡੰਡਾ ਲੈ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੋਕਾਂ ਦਾ ਦੋਸ਼ ਹੈ ਕਿ ਜਦੋਂ ਕੁਝ ਔਰਤਾਂ ਨੇ ਸਬ-ਇੰਸਪੈਕਟਰ ਦੇ ਇਸ ਵਿਵਹਾਰ ਦਾ ਵਿਰੋਧ ਕੀਤਾ ਤਾਂ ਝਗੜਾ ਹੋਰ ਵਧ ਗਿਆ ਜਿਸ ਦੌਰਾਨ ਔਰਤਾਂ ਨਾਲ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਤੇ ਹੱਥੋਪਾਈ ਦੀ ਨੌਬਤ ਵੀ ਆਈ। ਘਟਨਾ ਤੋਂ ਬਾਅਦ ਸਥਾਨਕ ਵਸਨੀਕਾਂ ਨੇ ਪੁਲਿਸ ਤੋਂ ਨਿਰਪੱਖ ਜਾਂਚ ਅਤੇ ਠੋਸ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮੌਕੇ ਦੀ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਲਈ ਹੈ। ਮਾਮਲੇ ਸੰਬੰਧੀ ਹਰਿਆਣਾ ਪੁਲਿਸ ਦੇ ਸਬ-ਇੰਸਪੈਕਟਰ ਰੌਸ਼ਨ ਲਾਲ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਇਸ ਸੰਬੰਧੀ ਢਕੌਲੀ ਪੁਲਿਸ ਸਟੇਸ਼ਨ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੋਈ ਹੈ। ਇਹ ਸੁਸਾਇਟੀ ਨਾਲ ਜੁੜਿਆ ਆਪਸੀ ਮਾਮਲਾ ਹੈ ਤੇ ਜੋ ਵੀ ਫੈਸਲਾ ਹੋਵੇਗਾ, ਉਸ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੇ ‘ਤੇ ਲਗਾਏ ਦੋਸ਼ਾਂ ਸੰਬੰਧੀ ਆਪਣਾ ਪੱਖ ਪੁਲਿਸ ਸਾਹਮਣੇ ਰੱਖਣਗੇ। ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਥਾਣਾ ਢਕੌਲੀ ਨਿਰਮਲ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਮਾਮਲਾ ਆਪਸੀ ਕਹਾ-ਸੁਣੀ ਦਾ ਜਾਪਦਾ ਹੈ। ਫਿਲਹਾਲ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ ਪਰ ਗੰਭੀਰ ਦੋਸ਼ਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆਵੇਗੀ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦਫ਼ਤਰ ਅਮਲੋਹ ਵਿਖੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਲਹਿਰਾਇਆ ਕੌਮੀ ਝੰਡਾ ਅਗਲੀ ਖ਼ਬਰ ਜਬਰ-ਜਨਾਹ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਥਾਣੇ ਅੱਗੇ ਲਗਾਇਆ ਧਰਨਾ
Ad Position 24