28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੁਬਾਰਿਕਪੁਰ ਸੜਕ 'ਤੇ ਜ਼ਖ਼ਮੀ ਹਾਲਤ 'ਚ ਮਿਲਿਆ ਪ੍ਰਵਾਸੀ ਵਿਅਕਤੀ

Ad Position 21
No active advertisement
ਅਜੀਤ ਡੈਸਕ 09-03-2026
ਡੇਰਾਬੱਸੀ, 8 ਮਾਰਚ (ਗੁਰਮੀਤ ਸਿੰਘ)-ਮੁਬਾਰਿਕਪੁਰ ਸੜਕ 'ਤੇ ਪੀ. ਸੀ. ਸੀ. ਪੀ. ਐਲ. ਫੈਕਟਰੀ ਨੇੜੇ ਇਕ ਪ੍ਰਵਾਸੀ ਵਿਅਕਤੀ ਦੇ ਜ਼ਖਮੀ ਹਾਲਤ 'ਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਦੌਰਾਨ ਮੌਕੇ 'ਤੇ ਇਕੱਤਰ ਹੋਏ ਰਾਹਗੀਰਾਂ ਨੇ ਜ਼ਖਮੀ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ, ਜਿੱਥੋਂ ਜ਼ਖਮੀ ਦੀ ਹਾਲਤ ਨਾਜ਼ੁਕ ਵੇਖਦੇ ਉਸ ਨੂੰ ਚੰਡੀਗੜ੍ਹ ਸੈਕਟਰ-32 ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ | ਇਸ ਸੰਬੰਧੀ ਰਾਹਗੀਰਾਂ ਨੇ ਦੱਸਿਆ ਕਿ ਸੜਕ ਕਿਨਾਰੇ ਇਕ ਵਿਅਕਤੀ ਜ਼ਖਮੀ ਹਾਲਤ 'ਚ ਪਿਆ ਸੀ ਅਤੇ ਉਸ ਦੇ ਨਾਲ ਇਕ ਹੋਰ ਵਿਅਕਤੀ ਬੈਠਾ ਸੀ, ਜਿਸ ਨੇ ਸ਼ਰਾਬ ਪੀਤੀ ਹੋਈ ਸੀ | ਜ਼ਖਮੀ ਵਿਅਕਤੀ ਦੀ ਹਾਲਤ ਐਨੀ ਖ਼ਰਾਬ ਸੀ ਕਿ ਉਹ ਕੁਝ ਦੱਸਣ 'ਚ ਅਸਮਰਥ ਸੀ | ਉਸੇ ਥਾਂ ਨੇੜੇ ਇਕ ਵੱਡਾ ਪੱਥਰ ਵੀ ਪਿਆ ਸੀ, ਜਿਸ 'ਤੇ ਖੂਨ ਲੱਗਿਆ ਹੋਇਆ ਸੀ | ਰਾਹਗੀਰਾਂ ਨੇ ਦੱਸਿਆ ਕਿ ਮੌਕੇ ਦੇ ਹਾਲਾਤ ਵੇਖ ਜਾਪਦਾ ਹੈ ਕਿ ਮੌਕੇ 'ਤੇ ਬੈਠੇ ਵਿਅਕਤੀ ਨੇ ਪੱਥਰ ਨਾਲ ਹਮਲਾ ਕਰ ਪ੍ਰਵਾਸੀ ਨੂੰ ਜ਼ਖਮੀ ਕੀਤਾ ਹੈ | ਇਸ ਮਾਮਲੇ ਸੰਬੰਧੀ ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਜ਼ਖਮੀ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ | ਉਨ੍ਹਾਂ ਦੱਸਿਆ ਕਿ ਮੌਕੇ 'ਤੇ ਮੌਜੂਦ ਵਿਅਕਤੀ ਮੁਤਾਬਕ ਜ਼ਖਮੀ ਵਿਅਕਤੀ ਦੇ ਸਾਥੀ ਉਸਦਾ ਮੋਬਾਈਲ ਖੋਹ ਕੇ ਲੈ ਗਏ ਸਨ | ਜ਼ਖਮੀ ਵਿਅਕਤੀ ਡਿੱਗਣ ਕਰਕੇ ਜ਼ਖਮੀ ਹੋਇਆ ਹੈ, ਪ੍ਰੰਤੂ ਮੌਕੇ ਦੇ ਹਾਲਾਤ ਵੇਖ ਅਜਿਹਾ ਨਹੀਂ ਜਾਪਦਾ ਕਿ ਡਿੱਗਣ ਕਰਕੇ ਪਰਵਾਸੀ ਜ਼ਖਮੀ ਹੋਇਆ ਹੈ | ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਜੀ ਤੇ ਸਰਹੱਦ ਪਾਰ ਨਸ਼ਾ ਤਸਕਰੀ ਗਰੋਹ ਦਾ ਪਰਦਾਫ਼ਾਸ਼, 5 ਮੁਲਜ਼ਮ ਕਾਬੂ ਅਗਲੀ ਖ਼ਬਰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਸਰਗਰਮ- ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ
Ad Position 24