28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅੰਤਰਰਾਜੀ ਤੇ ਸਰਹੱਦ ਪਾਰ ਨਸ਼ਾ ਤਸਕਰੀ ਗਰੋਹ ਦਾ ਪਰਦਾਫ਼ਾਸ਼, 5 ਮੁਲਜ਼ਮ ਕਾਬੂ

Ad Position 21
No active advertisement
ਅਜੀਤ ਡੈਸਕ 09-03-2026
ਚੰਡੀਗੜ੍ਹ, 8 ਮਾਰਚ (ਕਪਿਲ ਵਧਵਾ)— ਚੰਡੀਗੜ੍ਹ ਪੁਲਿਸ ਦੇ ਥਾਣਾ ਕ੍ਰਾਈਮ ਨੇ ਕਾਰਵਾਈ ਕਰਦਿਆਂ ਅੰਤਰਰਾਜੀ ਅਤੇ ਸਰਹੱਦ ਪਾਰ ਚੱਲ ਰਹੇ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਇਸ ਮਾਮਲੇ ਵਿਚ ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਕਿੱਲੋ 107.14 ਗ੍ਰਾਮ ਹੈਰੋਇਨ, 2 ਲੱਖ 20 ਹਜ਼ਾਰ ਰੁਪਏ ਦੀ ਡਰੱਗ ਮਨੀ, ਇਕ ਸਕੋਡਾ ਕਾਰ, ਇਲੈੱਕਟ੍ਰਾਨਿਕ ਕੰਡਾ ਮਸ਼ੀਨ ਅਤੇ ਖ਼ਾਲੀ ਪੁੜੀਆਂ ਬਰਾਮਦ ਕੀਤੀਆਂ ਹਨ | ਪੁਲਿਸ ਅਨੁਸਾਰ ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ ਕਰੀਬ 2.35 ਕਰੋੜ ਰੁਪਏ ਦੱਸੀ ਜਾ ਰਹੀ ਹੈ | ਇਹ ਕਾਰਵਾਈ ਐਸ.ਪੀ. ਕ੍ਰਾਈਮ ਮਨਜੀਤ ਸ਼ਿਓਰਾਨ ਦੀ ਅਗਵਾਈ ਅਤੇ ਡੀ.ਐਸ.ਪੀ. ਕ੍ਰਾਈਮ ਲਕਸ਼ੇ ਪਾਂਡੇ ਦੀ ਨਿਗਰਾਨੀ ਹੇਠ ਇੰਸਪੈਕਟਰ ਸਤਵਿੰਦਰ ਦੀ ਟੀਮ ਵਲੋਂ ਕੀਤੀ ਗਈ | ਪੁਲਿਸ ਵਲੋਂ 27 ਫ਼ਰਵਰੀ ਨੂੰ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ | ਜਿਸ ਤੋਂ ਬਾਅਦ ਪੁਲਿਸ ਟੀਮ ਨੇ ਚੰਡੀਗੜ੍ਹ ਦੇ ਸੈਕਟਰ-39 ਤੋਂ ਆਫਤਾਬ ਨਾਮ ਦੇ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 1.065 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ | ਪੁੱਛਗਿੱਛ ਦੌਰਾਨ ਆਫ਼ਤਾਬ ਦੀ ਨਿਸ਼ਾਨਦੇਹੀ 'ਤੇ ਹੋਰ ਚਾਰ ਮੁਲਜ਼ਮਾਂ ਨਿਤਿਨ ਕੁਮਾਰ, ਅਜੈ ਉਰਫ਼ ਸੰਜੂ, ਸਾਹਿਲ ਕੁਮਾਰ ਉਰਫ਼ ਪਿ੍ੰਸ ਅਤੇ ਸਤਪਾਲ ਸਿੰਘ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ | ਮੁਲਜ਼ਮ ਨਿਤਿਨ ਕੁਮਾਰ ਤੋਂ 23.17 ਗ੍ਰਾਮ ਅਤੇ ਸਾਹਿਲ ਕੁਮਾਰ ਤੋਂ 18.97 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਦਕਿ ਅਜੈ ਉਰਫ਼ ਸੰਜੂ ਕੋਲੋਂ ਇਲੈੱਕਟ੍ਰਾਨਿਕ ਕੰਡਾ ਮਸ਼ੀਨ ਅਤੇ ਖ਼ਾਲੀ ਪੁੜੀਆਂ ਮਿਲੀਆਂ ਹਨ | ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਆਫ਼ਤਾਬ ਇਸ ਗਰੋਹ ਦਾ ਮੁੱਖ ਮੈਂਬਰ ਸੀ ਅਤੇ ਉਹ ਅੰਬਾਲਾ ਨਾਲ ਸੰਬੰਧਿਤ ਇਕ ਵਿਅਕਤੀ ਪਰਵੇਜ਼ ਦੇ ਸੰਪਰਕ ਵਿਚ ਸੀ, ਜੋ ਇਸ ਵੇਲੇ ਫ਼ਰਾਂਸ ਵਿਚ ਰਹਿੰਦਾ ਹੈ | ਪਰਵੇਜ਼ ਰਾਹੀਂ ਉਸ ਦੀ ਜਾਣ-ਪਛਾਣ ਇਕ ਪਾਕਿਸਤਾਨੀ ਨਾਗਰਿਕ ਨਾਲ ਹੋਈ ਸੀ ਅਤੇ ਉਸ ਦੇ ਨਿਰਦੇਸ਼ਾਂ 'ਤੇ ਨਸ਼ੀਲੇ ਪਦਾਰਥ ਮੰਗਵਾ ਕੇ ਅੱਗੇ ਸਪਲਾਈ ਕੀਤੇ ਜਾਂਦੇ ਸਨ | ਪੁਲਿਸ ਅਨੁਸਾਰ ਇਹ ਗਰੋਹ ਅੰਬਾਲਾ, ਲੁਧਿਆਣਾ ਅਤੇ ਟਰਾਈਸਿਟੀ ਖੇਤਰ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ | ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਤੇ ਪੁੱਛਗਿੱਛ ਉਪਰੰਤ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਤ 'ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਮੁਬਾਰਿਕਪੁਰ ਸੜਕ 'ਤੇ ਜ਼ਖ਼ਮੀ ਹਾਲਤ 'ਚ ਮਿਲਿਆ ਪ੍ਰਵਾਸੀ ਵਿਅਕਤੀ
Ad Position 24