29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

'ਪ੍ਰੇਰਣਾ 2.0' ਕੰਕਲੇਵ ਨਾਲ ਕੌਮਾਂਤਰੀ ਮਹਿਲਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 09-03-2026
ਐੱਸ. ਏ. ਐੱਸ. ਨਗਰ, 8 ਮਾਰਚ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਬਿਜ਼ਨਸ ਇਨਕਿਊਬੇਟਰ ਐਸੋਸੀਏਸ਼ਨ 'ਵੈਂਚਰਨੈਸਟ' ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਵੱਖ-ਵੱਖ ਖੇਤਰਾਂ 'ਚ ਮਹਿਲਾਵਾਂ ਦੀ ਤਾਕਤ, ਲੀਡਰਸ਼ਿਪ ਅਤੇ ਉਨ੍ਹਾਂ ਦੀਆਂ ਪਰਿਵਰਤਨਕਾਰੀ ਪ੍ਰਾਪਤੀਆਂ ਨੂੰ ਸਮਰਪਿਤ 'ਪ੍ਰੇਰਣਾ 2.0' ਕੰਕਲੇਵ ਕਰਵਾਇਆ ਗਿਆ | ਇਸ ਵੱਕਾਰੀ ਸਮਾਗਮ 'ਚ ਜਸਟਿਸ ਰਾਜੇਸ਼ ਬਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਈ | ਇਸ ਸਮਾਗਮ 'ਚ ਕਈ ਉੱਘੀਆਂ ਸ਼ਖ਼ਸੀਅਤਾਂ ਡਾ. ਦਪਿੰਦਰ ਕੌਰ ਬਖਸ਼ੀ ਜੁਆਇੰਟ ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬੀ ਅਦਾਕਾਰਾ ਵੀ. ਜੇ. ਅਮਨ, ਡਾ. ਨੈਂਸੀ ਜੁਨੇਜਾ ਸੀ.ਈ.ਓ. ਮੈਨਟੋਰੈਕਸ ਗਲੋਬਲ, ਦੀਪਾਲੀ ਗੁਲਾਟੀ ਨੈਸ਼ਨਲ ਪ੍ਰੈਜ਼ੀਡੈਂਟ ਡਬਲਿਊ. ਆਈ. ਸੀ. ਸੀ. ਆਈ., ਭਾਰਤੀ ਸੂਦ ਸੀਨੀਅਰ ਰੀਜਨਲ ਡਾਇਰੈਕਟਰ ਪੀ. ਐਚ. ਡੀ. ਚੈਂਬਰ, ਪੂਜਾ ਨਈਅਰ (ਠਿਓ ਚੰਡੀਗੜ੍ਹ), ਸਾਕਸ਼ੀ ਕਤਿਆਲ ਸੀ. ਆਈ. ਆਈ. ਆਈ. ਡਬਲਿਊ. ਐਨ. ਅਤੇ ਮੋਨਾ ਸਿੰਘ ਐਫ. ਆਈ. ਸੀ. ਸੀ. ਆਈ. ਐਫ. ਐਲ. ਓ. 'ਗੈਸਟ ਆਫ਼ ਆਨਰ' ਵਜੋਂ ਸ਼ਾਮਿਲ ਹੋਏ | ਇਸ ਸੈਸ਼ਨ 'ਚ ਮਹਿਲਾ ਸਟਾਰਟਅੱਪਸ ਨੇ ਆਪਣੇ ਨਵੀਨਤਾਕਾਰੀ ਵਿਚਾਰਾਂ ਨੂੰ ਮਾਹਿਰਾਂ ਅਤੇ ਨਿਵੇਸ਼ਕਾਂ ਸਾਹਮਣੇ ਪੇਸ਼ ਕੀਤਾ | ਇਸ ਦੇ ਨਾਲ ਹੀ 'ਬੋਰਡਰੂਮਜ਼ ਟੂ ਬ੍ਰੇਕਥਰੂਜ਼' ਅਤੇ 'ਨੀਤੀ ਤੇ ਪੂੰਜੀ ਰਾਹੀਂ ਮਹਿਲਾ ਵਿਕਾਸ' ਵਰਗੇ ਵਿਸ਼ਿਆਂ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ, ਜਦਕਿ ਤਕਨਾਲੋਜੀ ਦੇ ਖੇਤਰ 'ਚ ਮਹਿਲਾਵਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਣ ਲਈ 'ਏ. ਆਈ. ਸ਼ਕਤੀ ਬੂਟਕੈਂਪ' ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਤੋਂ ਇਲਾਵਾ ਇਕ ਵਿਸ਼ੇਸ਼ ਫੈਸ਼ਨ ਸ਼ੋਅ ਰਾਹੀਂ ਮਹਿਲਾਵਾਂ ਦੀ ਪਛਾਣ, ਆਤਮ-ਵਿਸ਼ਵਾਸ ਅਤੇ ਸੰਘਰਸ਼ ਦੀਆਂ ਕਹਾਣੀਆਂ ਨੂੰ ਕਲਾਤਮਕ ਰੂਪ 'ਚ ਪੇਸ਼ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਕ ਅਜਿਹਾ ਮਾਹੌਲ ਸਿਰਜਣਾ ਹੈ, ਜਿਥੇ ਮਹਿਲਾਵਾਂ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ | ਯੂਨੀਵਰਸਿਟੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਅੱਜ ਦੇ ਦੌਰ 'ਚ ਤਕਨਾਲੋਜੀ ਅਤੇ ਏ. ਆਈ. ਦੇ ਖੇਤਰ 'ਚ ਮਹਿਲਾਵਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ |
Ad Position 22
No active advertisement
ਪਿਛਲੀ ਖ਼ਬਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ -ਕੌਂਸਲਰ ਗਾਬੀ ਅਗਲੀ ਖ਼ਬਰ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀਆਂ ਮਹਿਲਾ ਆਗੂਆਂ ਤੇ ਵਰਕਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
Ad Position 24