29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ -ਕੌਂਸਲਰ ਗਾਬੀ

Ad Position 21
No active advertisement
ਅਜੀਤ ਡੈਸਕ 09-03-2026
ਚੰਡੀਗੜ੍ਹ, 8 ਮਾਰਚ (ਸੰਦੀਪ ਕੁਮਾਰ ਮਾਹਨਾ)– ਵਾਰਡ ਨੰਬਰ-34 ਅਧੀਨ ਆਉਂਦੇ ਸੈਕਟਰ-45 ਅਤੇ 46 ਦੇ ਪਾਰਕਾਂ ਨੂੰ ਹੋਰ ਸੁੰਦਰ ਅਤੇ ਸੁਰੱਖਿਅਤ ਬਣਾਉਣ ਲਈ ਟੋ-ਵਾਲ ਅਤੇ ਮਜ਼ਬੂਤ ਰੇਲਿੰਗ ਲਗਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਹ ਉਪਰਾਲਾ ਇਲਾਕਾ ਕਾੌਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਕੀਤਾ ਗਿਆ | ਇਸ ਕੰਮ ਦਾ ਉਦਘਾਟਨ ਸੈਕਟਰ 45-ਏ ਦੇ ਇਕ ਪਾਰਕ 'ਚ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕੀਤਾ | ਇਸ ਦੌਰਾਨ ਸੈਕਟਰ 45-ਏ ਦੀ ਆਰ.ਡਬਲਿਊ.ਏ ਪ੍ਰਧਾਨ ਨਿਰਮਲ ਕੌਰ, ਮਾਤ੍ਰ ਸ਼ਕਤੀ ਅਤੇ ਇਲਾਕੇ ਦੇ ਕਈ ਪਤਵੰਤੇ ਸੱਜਣ ਅਤੇ ਸਥਾਨਕ ਨਿਵਾਸੀ ਹਾਜ਼ਰ ਰਹੇ | ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਵਾਰਡ ਅਧੀਨ ਆਉਂਦੇ ਪਾਰਕਾਂ ਨੂੰ ਹੋਰ ਬਿਹਤਰ ਅਤੇ ਸੁਰੱਖਿਅਤ ਬਣਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਤਾਂ ਜੋ ਇਲਾਕੇ ਦੇ ਲੋਕ ਸਾਫ਼-ਸੁਥਰੇ ਅਤੇ ਸੁੰਦਰ ਮਾਹੌਲ ਵਿਚ ਸਵੇਰੇ-ਸ਼ਾਮ ਸੈਰ ਅਤੇ ਕਸਰਤ ਕਰ ਸਕਣ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਵਾਰਡ ਦੇ ਕਰੀਬ 24 ਛੋਟੇ-ਵੱਡੇ ਪਾਰਕਾਂ ਵਿਚ ਟੋ-ਵਾਲ ਅਤੇ ਰੇਲਿੰਗ ਲਗਾਈ ਜਾਵੇਗੀ, ਜਿਸ 'ਤੇ ਲਗਭਗ 20 ਲੱਖ ਰੁਪਏ ਦੀ ਲਾਗਤ ਆਵੇਗੀ | ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਵਾਰਡ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉੁਨ੍ਹਾਂ ਦੱਸਿਆ ਕਿ ਜਲਦੀ ਹੀ ਸੈਕਟਰ 45 ਏ/ਬੀ ਦੀ ਵੀ-5 ਸੜਕ ਦੀ ਰੀਕੈਪਿੰਗ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਸਬੰਧੀ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ | ਇਸ ਮੌਕੇ ਵਿੰਗ ਕਮਾਂਡਰ ਗੁਰਮੇਲ ਸਿੰਘ, ਰਾਜੀਵ ਸ਼ਰਮਾ, ਨਿਰਮਲ ਕੌਰ, ਪੁਸ਼ਪ ਲਤਾ, ਐਚ. ਆਰ. ਸੈਣੀ, ਵੀਰ ਕੰਵਰ, ਰਮਨ ਸ਼ਰਮਾ, ਹਰਬੰਸ ਗਰਗ, ਐਮ. ਆਰ. ਸੈਣੀ, ਸੋਹਨ ਲਾਲ, ਸੁਨੀਤਾ, ਸਵਰਨ ਸਿੰਘ, ਗੁਰਬਖ਼ਸ਼ ਕੌਰ, ਟੀਐਲ ਬਹਿਲ, ਰਾਜੀਵ ਗੋਇਲ ਅਤੇ ਚੇਤ ਰਾਮ ਸਮੇਤ ਹੋਰ ਵਾਰਡ ਵਾਸੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਰਲਡ ਟਰੇਡ ਸੈਂਟਰ ਅਲਾਟੀਜ਼ ਐਸੋਸੀਏਸ਼ਨ ਵਲੋਂ ਪ੍ਰਾਜੈਕਟ ਸਾਈਟ 'ਤੇ ਡਿਵੈੱਲਪਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ 'ਪ੍ਰੇਰਣਾ 2.0' ਕੰਕਲੇਵ ਨਾਲ ਕੌਮਾਂਤਰੀ ਮਹਿਲਾ ਦਿਵਸ ਮਨਾਇਆ
Ad Position 24