28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

5 ਲੱਖ ਰੁ. ਦੀ ਫਿਰੌਤੀ ਨਾ ਦੇਣ 'ਤੇ ਪ੍ਰਾਪਰਟੀ ਡੀਲਰ 'ਤੇ ਹਮਲਾ, ਪੁਲਿਸ ਵਲੋਂ ਜਾਂਚ ਸ਼ੁਰੂ

Ad Position 21
No active advertisement
ਅਜੀਤ ਡੈਸਕ 10-03-2026
ਐੱਸ.ਏ.ਐੱਸ. ਨਗਰ, 9 ਮਾਰਚ (ਕਪਿਲ ਵਧਵਾ)-ਪਿੰਡ ਝਾਂਮਪੁਰ ਵਿਖੇ ਦੇਰ ਰਾਤ 5 ਲੱਖ ਰੁ. ਦੀ ਫਿਰੌਤੀ ਨਾ ਦੇਣ 'ਤੇ ਇਕ ਪ੍ਰਾਪਰਟੀ ਡੀਲਰ 'ਤੇ ਅਣਪਛਾਤੇ ਨੌਜਵਾਨਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਹਮਲੇ ਦੌਰਾਨ ਪ੍ਰਾਪਰਟੀ ਡੀਲਰ ਜਸਵਿੰਦਰ ਸਿੰਘ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਖਰੜ ਸਥਿਤ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਹਾਸਿਲ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਨੂੰ 7 ਮਾਰਚ ਨੂੰ ਇਕ ਧਮਕੀ ਭਰਿਆ ਫ਼ੋਨ ਆਇਆ ਸੀ, ਜਿਸ 'ਚ ਉਸ ਤੋਂ 5 ਲੱਖ ਰੁ. ਦੀ ਫਿਰੌਤੀ ਮੰਗੀ ਗਈ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਦੇਰ ਰਾਤ ਆਪਣੇ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡ ਝਾਂਮਪੁਰ ਨੇੜੇ ਤਿੰਨ ਸਵਿਫਟ ਕਾਰਾਂ ਵਿਚ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ | ਹਮਲੇ ਤੋਂ ਬਾਅਦ ਜ਼ਖ਼ਮੀ ਜਸਵਿੰਦਰ ਸਿੰਘ ਨੇ ਆਪਣਾ ਇਲਾਜ ਮੁਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿਖੇ ਕਰਵਾਇਆ | ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਉਸ ਨੇ ਥਾਣਾ ਬਲੌਂਗੀ ਪਹੁੰਚ ਕੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ | ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਹਮਲਾਵਰਾਂ ਅਤੇ ਫ਼ੋਨ 'ਤੇ ਧਮਕੀ ਦੇਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਬਲਟਾਣਾ ਵਿਖੇ ਕਰੋੜ ਰੁ. ਦੀ ਲਾਗਤ ਵਾਲੀ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਜੇ.ਐੱਸ.ਡਬਲਯੂ ਐੱਮ.ਜੀ. ਮੋਟਰ ਇੰਡੀਆ ਨੇ ਭਾਰਤ ਦੀ ਪਹਿਲੀ ਡੀ+ ਐੱਸ ਯੂ ਵੀ,ਐੱਮ ਜੀ ਮੈਜਿਸਟਰ ਲਈ ਵਿਲੱਖਣ ਪੇਸ਼ ਕੀਤਾ 5...
Ad Position 24